ਇੱਕ ਬਹੁਤ ਦਇਆਵਾਨ ਤੇ ਧਾਰਮਿਕ ਰਾਜਾ ਸੀ ਉਸਦੇ ਤਿੰਨ ਬੱਚੇ ਸਨ। ਇੱਕ ਮੁੰਡੇ ਤੇ ਦੋ ਕੁੜੀਆਂ
ਉਸਦੀ ਦੀ ਸਹੇਲੀ ਇੱਕ ਧੋਬੀ ਦੀ ਧੀ ਸੀ ਜੋ ਕਿ ਬਹੁਤ ਸੰਸਕਾਰੀ, ਧਾਰਮਿਕ ਤੇ ਸ਼ੁਸੀਲ ਸੀ, ਉਹ
ਅਕਸਰ ਮਹਿਲ ਵਿੱਚ ਆਉਂਦੀ ਜਾਂਦੀ ਸੀ। ਰਾਜਾ ਉਸਨੂੰ ਬਹੁਤ ਪਸੰਦ ਕਰਦਾ ਸੀ ਤੇ ਉਸਨੂੰ ਆਪਣੀ
ਨੂੰਹ ਬਣਾਉਣੀ ਚਾਹੁੰਦਾ ਸੀ। ਇੱਕ ਦਿਨ ਰਾਜਾ ਖੁਦ ਧੋਬੀ ਦੇ ਘਰ ਆਪਣੇ ਪੱੁਤਰ ਦਾ ਰਿਸ਼ਤਾ ਲੈ
ਕੇ ਗਿਆ ਤੇ ਬਹੁਤ ਨਿਮਰਤਾ ਤੇ ਪਿਆਰ ਨਾਲ ਕਿਹਾ
ਰਾਜਾ— ਧੋਬੀ ਜੀ ਆਪਣੀ ਧੀ ਦਾ ਰਿਸ਼ਤਾ ਮੇਰੇ ਪੁੱਤਰ ਨੂੰ ਕਰ ਦਿਓ। ਐ ਗੱਲ ਸੁਣਕੇ ਧੋਬੀ ਮਾਣ
ਵਿੱਚ ਆ ਗਿਆ ਕਿ ਇੰਨ੍ਹਾਂ ਵੱਡਾ ਰਾਜਾ ਖੁਦ ਚੱਲਕੇ ਮੇਰੇ ਘਰ ਮੇਰੀ ਧੀ ਦਾ ਰਿਸ਼ਤਾ ਲੈਣ ਆਇਆ
ਹੈ, ਫਿਰ ਧੋਬੀ ਨੇ ਕਿਹਾ।
ਧੋਬੀ— ਰਾਜਾ ਜੀ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਪੁੱਤਰ ਨਾਲ ਨਹੀਂ ਕਰਨਾ ਮੈਂ ਆਪਣੀ ਧੀ ਦਾ
ਰਿਸ਼ਤਾ ਅਜੇ ਨਹੀਂ ਕਰਨਾ। ਫਿਰ ਰਾਜਾ ਧੋਬੀ ਕੋਲੋ ਐ ਗੱਲ ਸੁਣਕੇ ਨਿਰਾਸ਼ ਹੋ ਜਾਂਦਾ ਹੈ ਅਤੇ
ਆਪਣੇ ਮਹਿਲ ਆ ਜਾਂਦਾ ਹੈ। ਫਿਰ ਅਗਲੇ ਦਿਨ ਉਹ ਆਪਣੇ ਸਿਪਾਹੀਆਂ ਨੂੰ ਧੋਬੀ ਦੇ ਘਰ ਰਿਸ਼ਤੇ ਦੀ
ਗੱਲ ਕਰਨ ਬਾਰੇ ਭੇਜਦਾ ਹੈ, ਪਰ ਧੋਬੀ ਉਨ੍ਹਾਂ ਦੀ ਵੀ ਗੱਲ ਨਹੀਂ ਮੰਨਦਾ। ਫਿਰ ਰਾਜਾ
ਪ੍ਰੇਸ਼ਾਨ ਹੋ ਜਾਂਦਾ ਹੈ ਕਿ ਧੋਬੀ ਆਖਰ ਚਾਹੁੰਦਾ ਕੀ ਹੈ ਫਿਰ ਆਪਣੇ ਰਾਜੇ ਨੂੰ ਨਿਰਾਸ਼ ਦੇਖਕੇ
ਰਾਜੇ ਦੇ ਵਜੀਰ ਨੇ ਕਿਹਾ। ਵਜੀਰ— ਰਾਜਾ ਜੀ ਤੁਸੀਂ ਮੈਨੂੰ ਭੇਜੋ ਧੋਬੀ ਘਰ, ਧੋਬੀ ਖੁਦ
ਤੁਹਾਡੇ ਮਹਿਲ ਆਪਣੀ ਧੀ ਦਾ ਰਿਸ਼ਤਾ ਲੈ ਕੇ ਆਏਗਾ। ਫਿਰ ਰਾਜੇ ਨੇ ਕਿਹਾ।
ਰਾਜਾ— ਅਸੀਂ ਕੁੱਝ ਗਲਤ ਨਹੀਂ ਕਰਨਾ ਉਸਦੀ ਧੀ ਬਹੁਤ ਚੰਗੀ ਹੈ ਉਸਨੂੰ ਪੂਰੀ ਸ਼ਾਨ ਨਾਲ ਆਪਣੀ
ਨੂੰਹ ਬਣਾਉਣਾ ਹੈ। ਫਿਰ ਵਜੀਰ ਨੇ ਕਿਹਾ।
ਵਜੀਰ— ਰਾਜਾ ਜੀ ਤੁਸੀਂ ਸਾਡੇ ਤੇ ਵਿਸ਼ਵਾਸ਼ ਤਾਂ ਕਰੋ ਸਾਨੂੰ ਧੋਬੀ ਘਰ ਭੇਜਕੇ ਦੇਖੋ ਤਾਂ
ਸਹੀ। ਫਿਰ ਰਾਜਾ ਵਜੀਰ ਨੂੰ ਧੋਬੀ ਦੇ ਘਰ ਜਾਣ ਦੀ ਆਗਿਆ ਦੇ ਦਿੰਦਾ ਹੈ ਅਤੇ ਵਜੀਰ ਧੋਬੀ ਦੇ
ਘਰ ਨੂੰ ਧੋਬੀ ਨੂੰ ਸਮਝਾਉਣ ਲਈ ਚਲਾ ਜਾਂਦਾ ਹੈ ਅਤੇ ਪੂਰੇ ਜੋਸ਼ ਤੇ ਆਕੜ ਨਾਲ ਧੋਬੀ ਨੂੰ
ਕਹਿੰਦੀ ਹੈ ਕਿ ਵਜੀਰ— ਵੇ ਧੋਬੀਆ ਆਪਣੀ ਧੀ ਦਾ ਰਿਸ਼ਤਾ ਰਾਜੇ ਦੇ ਪੁੱਤਰ ਨੂੰ ਕਰਨਾ ਹੈ ਜਾਂ
ਨਹੀਂ ਜੇ ਕਰਨਾ ਹੈ ਤਾਂ ਵੀ ਠੀਕ ਹੈ, ਜੇ ਨਹੀਂ ਕਰਨਾ ਤਾਂ ਵੀ ਠੀਕ ਹੈ, ਨਾਲੇ ਰਾਜੇ ਦੇ
ਪੁੱਤਰ ਨੂੰ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਹੈ। ਫਿਰ ਵਜੀਰ ਦੇ ਐ ਗੱਲ ਸੁਣ ਕੇ ਧੋਬੀ ਨੇ ਕਿਹਾ।
ਧੋਬੀ— ਵਜੀਰ ਜੀ ਮੈਂ ਆਪਣੀ ਧੀ ਦਾ ਰਿਸ਼ਤਾ ਰਾਜੇ ਦੇ ਪੁੱਤਰ ਨੂੰ ਹੀ ਕਰਨਾ ਹੈ ਪਹਿਲਾਂ ਮੇਰੇ
ਨਾਲ ਤੁਹਾਡੀ ਤਰ੍ਹਾਂ ਕਿਸੇ ਨੇ ਗੱਲ ਨਹੀਂ ਸੀ ਕੀਤੀ ਨਹੀਂ ਤਾਂ ਮੈਂ ਪਹਿਲਾਂ ਹੀ ਮੰਨ ਜਾਣਾ
ਸੀ। ਮੈਂ ਤੁਹਾਡੇ ਨਾਲ ਹੁਣੇ ਰਾਜੇ ਦੇ ਮਹਿਲ ਆਪਣੀ ਧੀ ਦਾ ਰਿਸ਼ਤਾ ਲੈ ਕੇ ਜਾਵਾਂਗਾ। ਇਸ
ਕਹਾਣੀ ਤੋਂ ਪਤਾ ਲੱਗਦਾ ਹੈ ਕਿ ਨਿਮਰਤਾ ਤੇ ਭਲੀਮਾਨਸੀ ਦਾ ਕੋਈ ਜ਼ਮਾਨਾ ਨਹੀਂ ਹੈ। ਜਿਸ
ਤਰ੍ਹਾਂ ਕੋਈ ਚੱਲੇ ਉਸ ਨਾਲ ਉਸ ਤਰ੍ਹਾਂ ਹੀ ਚੱਲਣਾ ਚਾਹੀਦਾ ਹੈ।