ਮੋਗਾ, 14 ਫਰਵਰੀ ( )-ਵੇਵਜ਼ ਓਵਰਸੀਜ਼ ਮੋਗਾ ਜਿਸਨੇ ਮਾਲਵਾ ਸ਼੍ਰੇਣੀ ਵਿਚ ਵਿਚ ਆਪਣੀ ਵਧੀਆ ਪਹਚਾਣ ਬਣਾਈ ਹੈ, ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੋਗਾ ਜ਼ਿਲੇ ‘ਚ ਦੋ ਸ਼ਾਖਾਵਾਂ ਇਕ ਆਰਾ ਰੋਡ ਤੇ ਜੀ.ਟੀ.ਰੋਡ ਜੀ.ਕੇ.ਪਲਾਜਾ ਦੀ ਦੂਸਰੀ ਮੰਜਿਲ ਤੇ ਚਲਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਸਵਰਨਜੀਤ ਪੁੱਤਰ ਗੁਰਦੀਪ ਸਿੰਘ, ਮਾਤਾ ਪੁਸ਼ਪਿੰਦਰ ਕੌਰ, ਬਲਜੀਤ ਕੌਰ ਪੁੱਤਰੀ ਸੁਖਦੇਵ ਸਿੰਘ, ਮਾਤਾ ਪਰਮਜੀਤ ਕੌਰ, ਹਰਪਿੰਦਰ ਕੌਰ ਤੇ ਪ੍ਰਭਜੋਤ ਕੌਰ ਨੇ ਆਈਲੈਟਸ ਦੀ ਹੋਈ ਪ੍ਰੀਖਿਆ ਵਿਚੋਂ ਓਵਰ ਆਲ 6.0 ਬੈਂਡ ਹਾਸਲ ਕਰਕੇ ਆਪਣਾ, ਸੰਸਥਾ ਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ ਹੈ | ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧੀਆ ਕੋਚਿੰਗ, ਲੈਟੇਸਟ ਸੱਟਡੀ ਮਟੀਰੀਅਲ, ਇੱਕਲੇ-ਇੱਕਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ, ਰਾਈਟਿੰਗ ਦੀ ਮੁਫਤ ਕਲਾਸਾਂ ਲਗਾਈਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਦੀ ਦੋਨ੍ਹਾਂ ਸੰਸਥਾਵਾਂ ‘ਚ ਤਜੁਰਬੇਕਾਰ ਸਟਾਫ ਵਿਦਿਆਰਥੀਆਂ ਨੂੰ ਕੜੀ ਮਿਹਨਤ ਕਰਵਾ ਕੇ ਆਈਲੈਟਸ ਦੇ ਰੀਡਿੰਗ, ਲਿਸਨਿੰਗ, ਰਾਈਟਿੰਗ ਮਡਯੂਲ ਨੂੰ ਕਿਸ ਢੰਗ ਨਾਲ ਕਰਨਾ ਚਾਹੀਦਾ ਅਤੇ ਕਿਸ-ਕਿਸ ਚੀਜਾਂ ਵੱਲ ਧਿਆਨ ਦੇਣਾ ਚਾਹੀਦਾ, ਸਬੰਧੀ ਵਿਸਤਾਰ ਪੂਰਵਕ ਜਾਣੂ ਕਰਵਾਉਂਦੇ ਹਨ, ਤਾਂ ਜੋ ਉਹ ਆਈਲੈਟਸ ਵਿੱਚ ਉੱਚ ਬੈਂਡ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਂਅ ਰੋਸ਼ਨ ਕਰਕੇ ਆਪਣੇ ਵਿਦੇਸ਼ ਜਾਣਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ | ਇਸ ਤੋਂ ਇਲਾਵਾ ਦੋਨ੍ਹਾਂ ਸੰਸਥਾ ‘ਚ ਵਿਦਿਆਰਥੀਆ ਇੱਕਲੇ-ਇੱਕਲੇ ਦੀ ਸਪੀਕਿੰਗ ਦੀ ਕਲਾਸਾਂ ਵੀ ਲਈ ਜਾਂਦੀ ਹੈ | ਇਸ ਤੋਂ ਇਲਾਵਾ ਹਰ ਸ਼ਨੀਵਾਰ ਨੂੰ ਵਿਦਿਆਰਥੀ ਦਾ ਮੁਫਤ ਮੋਕ ਟੈਸਟ ਵੀ ਲਿਆ ਜਾਂਦਾ ਹੈ, ਤਾਂ ਜੋ ਵਿਦਿਆਰਥੀ ‘ਚ ਆਈਲੈਟਸ ਦੀ ਤਿਆਰੀ ਵਿਚ ਪਾਈ ਜਾ ਰਹੀ ਖਾਮੀ ਬਾਰੇ ਪਤਾ ਚੱਲ ਸਕੇ | ਡਾਇਰੈਕਟਰ ਗੁਪਤਾ ਨੇ ਭਰੋਸਾ ਦਿੱਤਾ ਕਿ ਵੇਵਜ਼ ਓਵਰਸੀਜ਼ ਦੀ ਦੋਨ੍ਹਾਂ ਸੰਸਥਾਵਾਂ ਅੱਗੇ ਵੀ ਵਿਦਿਆਰਥੀਆਂ ਨੂੰ ਉੱਚ ਬੈਂਡ ਹਾਸਲ ਕਰਵਾਉਣ ਲਈ ਵਚਨਵੱਧ ਰਹੇਗਾ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ ਦੇ ਵੀਜੇ ਅਪਲਾਈ ਕੀਤੇ ਜਾਂਦੇ ਹਨ ਅਤੇ 100 ਫੀਸਦੀ ਸੈਂਟਰ ਵੀਜਾ ਲਗਵਾਉਣ ਵਿਚ ਸਫਲਤਾ ਹਾਸਲ ਕਰ ਰਿਹਾ ਹੈ | ਇਸ ਮੌਕੇ ਜੀ.ਟੀ.ਰੋਡ ਸੈਂਟਰ ਹੈਡ ਸ਼ਮਾ ਚਾਵਲਾ, ਚੀਫ ਟ੍ਰੇਨਰ ਬਲਕਰਨ ਸਿੰਘ, ਟ੍ਰੇਨਰ ਧਰਮ ਸਿੰਘ, ਦਪਿੰਦਰ ਸਿੰਘ, ਕਰਮਜੀਤ ਕੌਰ, ਜਸਪ੍ਰੀਤ ਕੌਰ, ਅੰਮਿ੍ਤਪਾਲ ਸਿੰਘ, ਹਰਦੀਪ ਸਿੰਘ, ਆਰਾ ਰੋਡ ਸੈਂਟਰ ਹੈਡ ਅਮਨਦੀਪ ਕੌਰ, ਤਨਪ੍ਰੀਤ ਕੌਰ ਆਦਿ ਨੇ ਆਈਲੈਟਸ ਚੋਂ ਉੱਚ ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਫੋਟੋ ਕੈਪਸ਼ਨ-ਵੇਵਜ਼ ਓਵਰਸੀਜ਼ ਸੰਸਥਾ ਦੇ ਆਈਲੈਟਸ ਚੋ ਓਵਰ ਆਲ 6.0 ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀ |