ਰੂਹ ਮੇਰੀ ਦਾ ਅਸਮਾਨ ਤੂੰ
ਤੂੰ ਕਿੰਨਾ ਪਾਕ ਤੇ ਪਵਿੱਤਰ ਏਂ
ਸੂਰਜ ਦੀ ਪਹਿਲੀ
ਕਿਰਨ ਵਰਗਾ
ਜੋ ਸਾਰੀ ਧਰਤ ਨੂੰ ਚੁੰਮ
ਸਰੋਬਸ਼ਾਰ ਕਰ ਜਾਵੇ।
ਸੱਜਰੇ ਖਿੜੇ ਫੁੱਲ ਦੀ
ਮਹਿਕ ਵਰਗਾ।
ਚਸ਼ਮੇ ਦੀ ਠੰਡੀ
ਫੁਹਾਰ ਵਰਗਾ।
ਪਵਿੱਤਰ ਸਰੋਵਰਾਂ ਦੇ
ਜਲ ਵਰਗਾ।
ਤੂੰ ਕਿੰਨਾ ਪਾਕ ਤੇ ਪਵਿੱਤਰ ਏਂ।
ਸੋਹਣੇ ਰੱਬ ਦੇ
ਦੀਦਾਰ ਵਰਗਾ।
ਰਿਸ਼ੀਆਂ ਮੁਨੀਆਂ ਦੇ
ਆਭਾ ਮੰਡਲ ਵਰਗਾ।
ਪੀਰਾਂ ਫਕੀਰਾਂ ਦੀ
ਦੁਆ ਵਰਗਾ।
ਤੇਰੇ ਵਰਗਾ ਦੂਜਾ
ਬਣਿਆ ਕਿੱਥੇ ਹੈ।
ਤੂੰ ਕਿੰਨਾ ਪਾਕ ਤੇ ਪਵਿੱਤਰ।
ਉਹ ਹਵਾਵਾਂ ਵੀ ਪਾਕ ਪਵਿੱਤਰ
ਜਿੰਨਾਂ ਚੋਂ ਸਾਹ ਭਰਦਾ ਏਂ।
ਉਹ ਧਰਤ ਵੀ ਹੋ ਜਾਵੇ ਪਵਿੱਤ
ਜਿੱਥੇ ਕਦਮ ਧਰੇਂ ਤੂੰ।
ਹਰ ਨਜ਼ਰ ਨੂੰ ਲੱਗੇ ਫਖਰ
ਜੋ ਤੱਕੇ ਤੈਨੂੰ।
ਸੱਚ ਮੇਂ ਤੂੰ ਕਿੰਨਾ ਹੈਂ
ਪਾਕ ਤੇ ਪਵਿੱਤਰ।
ਉਸ ਖੁਦਾ ਦੀ ਯਾਦ ਦੇ
ਅਹਿਸਾਸ ਵਰਗਾ
ਮਉਲਾ ਦੀ ਬਰਸਦੀ
ਮਿਹਰ ਵਰਗਾ।
ਤੂੰ ਕਿੰਨਾ ਪਾਕ ਤੇ ਪਵਿੱਤਰ
ਹੈਂ