ਭਿੱਖੀਵਿੰਡ / ਵਲਟੋਹਾ 19 ਫਰਵਰੀ (ਭੁਪਿੰਦਰ ਸਿੰਘ)
ਥਾਣਾ ਵਲਟੋਹਾ ਅਤੇ ਪੁਲਿਸ ਚੋਕੀ ਘਰਿਆਲਾ ਅਧੀਨ ਪੈਂਦੇ ਪਿੰਡ ਵਿੱਚ ਆਏ ਦਿੰਨੀ ਵੱਧ
ਰਹੀਆ ਚੋਰੀਆ ਦੀਆ ਵਾਰਦਾਤਾ ਨੇ ਲੋਕਾ ਦਾ ਜੀਨਾ ਮੁਹਾਲ ਕੀਤਾ ਹੋਇਆ ਹੈ ਉਥੇ ਚੋਰਾ ਦੇ
ਹੌਸਲੇ ਇਨੇ ਬੁਲੰਦ ਹਨ ਕਿ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋ ਨਹੀ ਡਰਦੇ ਜਿਸ
ਦੀ ਮਿਸਾਲ ਹੈ ਪਿੰਡ ਵਰਨਾਲਾ ਦੀ ਕੋਆਪੋ੍ਰਟਿਵ ਬੈਂਕ ਤੋ ਮਿਲਦੀ ਹੈ ਇਸ ਵਿੱਚ ਕੰਮ
ਕਰਦੇ ਸੇਵਾ ਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਰ ਰੋਜ ਦੀ ਤਰ੍ਹਾ ਸ਼ਨੀਵਾਰ ਸ਼ਾਮ ਅਸੀ
ਬੈਂਕ ਬੰਦ ਕਰਕੇ ਚਲੇ ਗਏ ਅਤੇ ਜਦ ਅਸੀ ਅੱਜ ਆਣਕੇ ਬੈਂਕ ਖੋਲਣ ਲੱਗੇ ਤਾਂ ਦੇਖਿਆ ਕਿ
ਬੈਂਕ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਬੈਂਕ ਦਾ ਲੋਕਰ ਵੀ ਟੁੱਟਾ ਹੋਇਆ ਸੀ ਜਿਸ
ਵਿੱਚੋ 5 ਲੱਖ 61 ਹਜਾਰ ਰਪਿਆ ਚੋਰੀ ਹੋਚੁੱਕਾ ਸੀ ਅਤੇ ਚੋਰਾ ਵੱਲੋ ਜਾਂਦੇ ਹੋਏ ਬੈਂਕ
ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਅਤੇ ਐਲ ਸੀ ਡੀ ਤੋੜ ਗਏ ਇਸ ਸਬੰਧੀ ਪੁਲਿਸ ਵੱਲੋ
ਮਾਮਲਾ ਦੱਰਜ ਕਰ ਅਗਲੀ ਕਾਰਵਈ ਸ਼ੁਰੂ ਕਰ ਦਿੱਤੀ ਹੈ