ਵਰਤਮਾਨ ਸਮੇਂ ਦਿੱਲੀ ਵਿਚੋਂ ਕੇਜਰੀਵਾਲ ਰੂਪੀ ਟੋਲਾ ਪੰਜਾਬ ਨੂੰ ਗੁਲਾਮ ਕਰਨ ਦੀ ਚਾਲ ਨਾਲ ਦਾਖਲ ਹੋਇਆਂ ਨੰਗਾ ਹੋ ਗਿਆਂ ਹੈ। ਇਸ ਟੋਲੇ ਨੇ ਪੰਜਾਬ ਗੁਲਾਮ ਬਿਰਤੀ ਦੇ ਕੱਚ ਘਰੜ ਅਗਿਆਨੀ ਲਾਲਚੀ ਮੌਕਾਪ੍ਰਸਤ ਭਰਿਸਟ ਆਗੂਆਂ ਦੇ ਸਹਾਰੇ ਪੰਜਾਬ ਨੂੰ ਕਬਜਾ ਕਰਨ ਦੀ ਨੀਤੀ ਅਪਣਾਈ ਸੀ ਪਰ ਪੰਜਾਬ ਦੇ ਕੁੱਝ ਘੱਟਗਿਣਤੀ ਸਮਝਦਾਰ ਸਿਆਣੇ ਲੋਕਾਂ ਇਹਨਾਂ ਦੀ ਚਾਲ ਨੂੰ ਸਮਝਦਿਆਂ ਦੁਨਿਆਵੀ ਲਾਲਚਾ ਕੁਰਸੀਆਂ ਨੂੰ ਠੋਕਰਾਂ ਮਾਰਦਿਆਂ ਇਹਨਾਂ ਦੀ ਅਸਲੀਅਤ ਜੱਗ ਜਾਹਿਰ ਕਰਨ ਵਿੱਚ ਸਭ ਕੁੱਝ ਦਾਅ ਤੇ ਲਾਅ ਦਿੱਤਾ ਜਿਸ ਦੀ ਬਦੌਲਤ ਪੰਜਾਬ 2017 ਵਿੱਚ ਬਚ ਸਕਿਆ ਸੀ। ਉਸ ਵਕਤ ਨਿੱਜ ਪ੍ਰਸਤ ਅਕਾਲੀ ਲੀਡਰਸਿਪ ਤੋਂ ਬਚਦਾ ਹੋਇਆ ਥੱਕ ਚੁਕੀ ਅਰਾਮਪ੍ਰਸਤ ਅਤੇ ਐਸ ਪ੍ਰਸਤ ਕਾਂਗਰਸੀਆਂ ਦੀ ਝੋਲੀ ਜਾ ਡਿੱਗਿਆ ਸੀ ਪੰਜਾਬ। ਕਾਂਗਰਸ ਵਿੱਚ ਨਵੇਂ ਸਾਮਲ ਹੋਏ ਸਿੱਧੂ ਬਾਦਲ ਜੋੜੀ ਧੱਕਕੇ ਖੂੰਜੇ ਲਾ ਦਿੱਤੀ ਗਈ ਹੈ। ਆਮ ਲੋਕਾਂ ਦੀ ਨਬਜ ਨਾਂ ਸਮਝਣ ਵਾਲੇ ਸਾਬਕਾ ਅਣਜਾਣ ਸਿਪਾਹ ਸਲਾਰ ਅਤੇ ਕੁੱਝ ਨਿੱਜ ਪ੍ਰਸਤ ਫੂਕ ਛਕਾਊ ਲੋਕ ਪੰਜਾਬ ਦੇ ਰਾਜਭਾਗ ਦੇ ਮਾਲਕ ਬਣ ਬੈਠੇ ਹਨ । ਕਾਂਗਰਸ ਦੇ ਇੱਕ ਸੀਮਤ ਵਰਗ ਨੇ ਅਕਾਲੀਆਂ ਨਾਲੋਂ ਵੀ ਵੱਧ ਲੁੱਟ ਮਚਾਉਣ ਦੀ ਕੋਸਿਸ ਜਾਰੀ ਰੱਖੀ ਹੋਈ ਹੈ। ਅਮਰਿੰਦਰ ਸਿੰਘ ਦੀ ਨਿੱਜੀ ਪਰੀਵਾਰਕ ਜਿੰਦਗੀ ਦੇ ਸੰਕੇਤ ਵੀ ਪੰਜਾਬੀਆਂ ਨੂੰ ਚੰਗੇ ਦਿਖਾਈ ਨਹੀਂ ਦੇ ਰਹੇ ਪਰੀਵਾਰਕ ਯੁੱਧ ਪੰਜਾਬ ਦੀ ਤਰੱਕੀ ਨੂੰ ਗ੍ਰਹਿਣ ਵਾਂਗ ਚਿੰਬੜ ਗਿਆਂ ਹੈ। ਪੰਜਾਬ ਦੀ ਸਿਆਸਤ ਖਤਰਨਾਕ ਮੋੜਾਂ ਤੇ ਚੱਲ ਰਹੀ ਹੈ ਜਿਸ ਵਿੱਚ ਚਲਾਕ ਨਿੱਜ ਪ੍ਰਸਤ ਲੋਕ ਆਗੂ ਬਣਨ ਦੀਆਂ ਕੋਸਿਸਾ ਕਰ ਰਹੇ ਹਨ।
ਕੀ ਪੰਜਾਬ ਦੇ ਲੋਕ ਆਮ ਆਦਮੀ ਦੇ ਨਾਂ ਤੇ ਪੰਜਾਬ ਦੇ ਆਗੂਆਂ ਤੋਂ ਪੰਜ ਸਾਲ ਲਈ ਵਿਹੂਣਾਂ ਨਹੀਂ ਕਰ ਦਿੱਤਾ ਗਿਆ
ਆਉਣ ਵਾਲੇ ਪੰਜ ਸਾਲਾਂ ਲਈ ਕੀ ਫਿਰ ਰਾਹੁਲ ਮੋਦੀਆਂ ਦਾ ਦਲਾਲ ਪੰਜਾਬ ਤੇ ਨਹੀਂ ਬੈਠੇਗਾ?
ਪੰਜਾਬ ਵਿੱਚ ਉਂਗਲ ਖੜੀ ਕਰਕੇ ਗੱਲ ਕਰਨ ਵਾਲੇ ਦਲਾਲ ਕਿਸਮ ਦੇ ਗੁੰਡੇ ਲੋਕ ਆਗੂ ਵੀ ਬਣਨ ਦੇ ਯਤਨਾਂ ਵਿੱਚ ਹਨ ਜਾਂ ਫਿਰ ਖਾਨਦਾਨੀ ਤੌਰ ਤੇ ਖਾਲਿਸਤਾਨ ਦੇ ਨਾਂ ਤੇ ਬਲੈਕਮੇਲਿੰਗ ਕਰਨ ਵਾਲੇ ਆਗੂਆਂ ਦੇ ਵਾਰਿਸ ਵੀ ਦਿੱਲੀ ਦੀ ਦਲਾਲੀ ਦੇ ਸਮਝੌਤੇ ਨਾਲ ਹੀਰੋ ਬਣਨ ਦੀ ਕੋਸਿਸ ਕਰ ਰਹੇ ਹਨ। ਕੇਜਰੀ ਟੋਲੇ ਤੋਂ ਭਰਿਸਟਤਾ ਨਾਲ ਟਿਕਟਾਂ ਖਰੀਦ ਕੇ ਵਿਧਾਨਕਾਰ ਬਣੇ ਕੁੱਝ ਮਹਾਂ ਬੇਈਮਾਨ ਵੀ ਦਾਅ ਮਾਰੀ ਤੇ ਬੈਠੈ ਹੋਏ ਹਨ। ਆਮ ਲੋਕਾਂ ਵਿੱਚ ਸੂਰਮੇ ਅਤੇ ਸਹੀਦ ਬਣਨ ਦੀ ਕਲਾਬਾਜੀ ਪੂਰੇ ਸਿੱਖਰਾਂ ਤੇ ਹੈ। ਗਰੰਥਾਂ ਦੀ ਸਿੱਖਿਆ ਤੋਂ ਵਿਹੂਣੀ ਨੌਜਵਾਨ ਤਬਕੇ ਦੀ ਵੱਡੀ ਗਿਣਤੀ ਭੰਢ ਕਲਾਕਾਰਾਂ ਲੱਚਰ ਗਾਇਕਾਂ ਤੋਂ ਸੇਧ ਲੈਣ ਵਾਲੀ ਨੌਜਵਾਨੀ ਹੀ ਇਹਨਾਂ ਬੇਈਮਾਨ ਲੀਡਰਾਂ ਦੀ ਸਿਕਾਰ ਬਣਦੀ ਹੈ। ਕਲਮਾਂ ਅਤੇ ਤਲਵਾਰਾਂ ਵਾਹੁਣ ਵਾਲੇ ਸਰਦਾਰ ਪੰਜਾਬੀ ਝਾੜੂਆਂ ਅਤੇ ਟੋਪੀਆਂ ਨਾਲ ਇਨਕਲਾਬ ਲਿਆਉਣ ਵਾਲਿਆਂ ਦੇ ਸਿਕਾਰ ਬਣਨ ਲੱਗ ਜਾਣੇ ਖਤਰਨਾਕ ਰੁਝਾਨ ਦਾ ਪਰਤੀਕ ਬਣੇ ਹਨ। ਪੰਜਾਬ ਵਿੱਚ ਸਿਆਣੇ ਤਿਆਗੀ ਪੰਜਾਬ ਪ੍ਰਸਤ ਆਗੂਆਂ ਦੀ ਕਮੀ ਕੋਈ ਜੁਝਾਰੂ ਦਲੇਰ ਆਗੂ ਹੀ ਪੂਰੀ ਕਰ ਸਕਦਾ ਹੈ ਪਰ ਚਲਾਕ ਬੇਈਮਾਨ ਲਾਲਚੀ ਆਗੂ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤਬਾਹ ਕਰ ਦੇਣਗੇ।
ਚਾਰ ਲੱਖ ਕਰੋੜ ਦਾ ਕਰਜਈ ਪੰਜਾਬ ਸੂਝਵਾਨ ਸਿਆਣੇ ਆਗੂਆਂ ਦੀ ਮੰਗ ਕਰਦਾ ਹੈ। ਇਸ ਵਕਤ ਹਰ ਤਬਕੇ ਕਿਸਾਨ ਵਰਗ ਮਜਦੂਰ ਵਰਗ ਮੁਲਾਜਮ ਵਰਗ ਨੂੰ ਸਰਕਾਰਾਂ ਖਿਲਾਫ ਭੜਕਾਉਣ ਵਾਲੇ ਚਲਾਕ ਖਹਿਰੇ , ਹੰਕਾਰੇ ਉਂਗਲ ਖੜੀ ਕਰਕੇ ਗੱਲ ਕਰਨ ਵਾਲੇ ਬੈਂਸ ਭਾਈਂ ਜਾਂ ਪਰੀਵਾਰ ਪ੍ਰਸਤ ਅਕਾਲੀ ਪੰਜਾਬ ਦਾ ਕੁੱਝ ਨਹੀਂ ਸੰਵਾਰ ਸਕਦੇ। ਇਹਨਾ ਤੋਂ ਬਚਣਾ ਪੰਜਾਬੀਆਂ ਦੀ ਕਿਸਮਤ ਤੈਅ ਕਰੇਗਾ। ਦਿੱਲੀ ਦਾ ਲੁਟੇਰਾ ਪਰਬੰਧ ਆਉਣ ਵਾਲੇ ਕੁੱਝ ਸਮੇਂ ਲਈ ਪੰਜਾਬ ਵਿੱਚ ਪੈਰ ਨਹੀਂ ਲਾ ਸਕੇਗਾ ਪਰ ਉਹ ਪੰਜਾਬ ਦੇ ਵਿੱਚੋਂ ਹੀ ਪੰਜਾਬ ਨੂੰ ਗਹਿਣੇ ਕਰਨ ਵਾਲੇ ਆਗੂ ਭਾਲਣਗੇ। ਕੀ ਪੰਜਾਬ ਦੇ ਸੂਝਵਾਨ ਲੋਕ ਆਪਣੀ ਨੌਜਵਾਨੀ ਨੂੰ ਉਹਨਾਂ ਤੋਂ ਬਚਣ ਦੀ ਸੇਧ ਦੇ ਪਾਉਣਗੇ ਜਾਂ ਕੱਚਘਰੜ ਅਖੌਤੀ ਵਿਦਵਾਨ ਟੋਲਾ ਪੰਜਾਬ ਵਿੱਚੋਂ ਹੀ ਕਿਸੇ ਕਾਲੇ ਦਿਲ ਵਾਲੇ ਕੇਜਰੀਵਾਲ ਨੂੰ ਆਗੂ ਬਣਾ ਧਰੇਗਾ। ਜਿਵੇਂ ਪਿੱਛਲੇ ਸਮੇਂ ਵਿੱਚ ਇਸ ਵਿਦਵਾਨ ਟੋਲੇ ਨੇਂ ਪੰਜਾਬ ਵਿਰੋਧੀਆਂ ਨੂੰ ਪੰਜਾਬ ਦੀ ਰਾਜਸੱਤਾ ਨੇੜੇ ਲਿਜਾ ਖੜਾ ਕੀਤਾ ਸੀ ਜਿਸ ਵਿੱਚ ਉਹਨਾ ਅਖੌਤੀ ਵਿਦਵਾਨਾਂ ਜਾਂ ਲੇਖਕਾਂ ਜਾਂ ਧਾਰਮਿਕ ਆਗੂਆਂ ਦੇ ਨਾਂ ਲੈਦਿਆਂ ਵੀ ਸਰਮ ਆਉਂਦੀ ਹੈ। ਮਿਸਨਰੀ ਟੋਲਾ, ਆਰ ਐਸ ਐਸ ਦੇ ਭਗਵੇਂ ਸੰਤ, ਲੇਖਕਾਂ ਵਿੱਚੋ ਵੀ ਅਣਗਿਣਤ ਲੇਖਕ ਅਤੇ ਕੁੱਝ ਸੰਪਾਦਕ ਵੀ ਸਨ। ਵਿਦੇਸਾਂ ਵਿੱਚ ਵਸਦੇ ਸੀਮਤ ਸਿਆਣੇ ਪੰਜਾਬੀਆਂ ਨੂੰ ਛੱਡਕੇ ਵੱਡੀ ਗਿਣਤੀ ਪੰਜਾਬੀ ਤਾਂ ਆਰਥਿਕ ਤੌਰ ਤੇ ਲੁਟਾ ਹੋ ਗਏ ਸਨ । ਜਿੰਹਨਾਂ ਦੀ ਬਦੌਲਤ ਪੰਜਾਬ ਦੀਆਂ ਇੱਜਤਾਂ ਤੱਕ ਨੂੰ ਹੱਥ ਪਾਇਆ ਗਿਆ ਸਰਮ ਵਾਲੀ ਗੱਲ ਹੈ। ਵਕਤ ਆ ਗਿਆ ਹੈ ਕਿ ਖਹਿਰਿਆਂ ਤੇ ਬੈਂਸਾਂ ਨੂੰ ਪਹਿਲੀ ਕਤਾਰ ਦੇ ਆਗੂਆਂ ਵਿੱਚ ਬੈਠਣ ਤੋਂ ਰੋਕਿਆਂ ਜਾਣਾਂ ਚਾਹੀਦਾ ਹੈ ਜੋ ਆਪਣੀ ਕੱਚ ਘਰੜ ਸੋਚ ਨੂੰ ਲੁਕੋਕੇ ਸਹੀਦ ਬਣਨ ਦਾ ਨਾਟਕ ਕਰ ਰਹੇ ਹਨ। ਭਗਵੰਤ ਮਾਨ ਜਿਸਨੇ ਪਾਰਟੀ ਦੇ ਬਹੁਤੇ ਆਗੂਆਂ ਨੂੰ ਪਾਰਟੀ ਵਿੱਚੋਂ ਕਢਵਾਇਆਂ ਮਰਵਾਇਆ ਮੁੱਖ ਮੰਤਰੀ ਬਣਨ ਲਈ ਨੂੰ ਤਾਂ ਸਜਾ ਲਾਈ ਜਾਣੀ ਚਾਹੀਦੀ ਹੈ।
ਇਹ ਸਭ ਕੁੱਝ ਕਰਨ ਲਈ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਨਿੱਜ ਹਿੱਤ ਤਿਆਗ ਕੇ ਇੱਕ ਆਗੂ ਸਮੂਹਕ ਅਗਵਾਈ ਦੇ ਵਿੱਚ ਚੱਲਣ ਵਾਲਾ ਚੁਣ ਲੈਣ ਦਾ ਵੇਲਾ ਆ ਗਿਆ ਹੈ। ਕੀ ਪੰਜਾਬ ਦੇ ਸਿਆਣੇ ਸਮਝਦਾਰ ਲੋਕ ਇਹ ਕਰ ਪਾਉਣਗੇ ਜਾਂ ਵਖਤੋਂ ਖੁੰਝੀ ਡੂੰਮਣੀ ਗਾਵੈ ਆਲ ਪਤਾਲ ਨੂੰ ਹੀ ਸੱਚ ਕੀਤਾ ਜਾਵੈਗਾ। ਸੋ ਅੰਧਾ ਆਗੂ ਜੋ ਪੱਧਰ ਰਸਤਿਆਂ ਦੀ ਥਾਹ ਨਹੀਂ ਪਾ ਸਕਦਾ ਨੂੰ ਚੁਣਨ ਤੋਂ ਗੁਰੇਜ ਕਰਨ ਦਾ ਵੀ ਵਕਤ ਹੈ। ਅੰਧਾ ਆਗੂ ਜੇ ਥੀਐ ਕਿਆ ਪਾਧੁਰ ਜਾਣੈ । ਗੁਰਬਾਣੀ ਫੁਰਮਾਨ ਸਾਨੂੰ ਰਾਹ ਦਿਖਾ ਰਿਹਾ ਹੈ। ਰਾਜਨੀਤੀ ਵਿੱਚ ਨਿੱਤ ਗਲਤੀਆਂ ਕਰਕੇ ਸਿੱਖਣ ਦਾ ਨਾਟਕ ਕਰਨ ਵਾਲੇ ਆਗੂ ਨਹੀਂ ਹੁੰਦੇ। ਜਿੰਦਗੀ ਵਿੱਚ ਪਹਿਲਾਂ ਸਿੱਖਣਾਂ ਫਿਰ ਆਗੂ ਦੀ ਥਾਂ ਸੇਵਾਦਾਰ ਬਣਨਾਂ ਹੀ ਅਸਲ ਰਾਜਨੀਤਕ ਦੀ ਪਛਾਣ ਹੁੰਦਾਂ ਹੈ। ਹੰਕਾਰ ਵਿੱਚ ਆਕੇ ਜੱਬਲੀਆਂ ਮਾਰਨ ਵਾਲੇ ਅਮੀਰ ਪਰੀਵਾਰਾਂ ਦੇ ਕਾਕੇ ਲੁਟੇਰੇ ਹੀ ਸਾਬਤ ਹੁੰਦੇ ਹਨ। ਰਾਜਨੀਤੀ ਵਿੱਚ ਘੱਟ ਬੋਲਣ ਦਾ ਨਾਟਕ ਕਰਕੇ ਮੀਸਣਾਂ ਪਣ ਦਿਖਾਉਣ ਵਾਲੇ ਅਕਸਰ ਹੀ ਗਦਾਰ ਹੁੰਦੇ ਹਨ।