ਸਰਮਸੱਤਪੁਰ (ਜਲੰਧਰ) 18 ਮਾਰਚ ( ) ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬ੍ਰਹਮ ਗਿਆਨੀ ਅਮਰ
ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਵਿਚ ਤਿੰਨ ਰੋਜਾ
ਸਮਾਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸੱਤਪੁਰ (ਜਲੰਧਰ) ਵਿਖੇ ਪੂਰੀ
ਸ਼ਰਧਾ, ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ।
ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ
ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਜੀ
ਵੱਲੋਂ ਹਰ ਚੁਨੌਤੀਆਂ ਨਾਲ ਨਜਿੱਠਦਿਆਂ ਕੌਮ ਦੀ ਯੋਗ ਸੇਵਾ ਨਿਭਾਉਣ, ਸ਼ਹੀਦੀ ਅਸਥਾਨ
ਯਾਦਗਾਰਾਂ ਦੀ ਉਸਾਰੀ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਿਦਿਆ ਵੰਡਣ ਦੀ ਸ਼ਲਾਘਾ ਕੀਤੀ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰਮਤਿ ਵਿਚਾਰਾਂ ਕਰਦਿਆਂ
ਸੰਗਤ ਨੂੰ ਗੁਰੂ ਪ੍ਰਤੀ, ਗੁਰ ਸਿਧਾਂਤ ਅਤੇ ਪਰੰਪਰਾਵਾਂ ਪ੍ਰਤੀ ਸ਼ੰਕੇ ਪੈਦਾ ਕਰਨ ਵਾਲਿਆਂ ਦੇ
ਅਖੌਤੀ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਲੋੜ ‘ਤੇ ਜੋਰ ਦਿਤਾ। ਸਮਾਗਮ ਬਾਰੇ ਪ੍ਰੋ: ਸਰਚਾਂਦ
ਸਿੰਘ ਅਨੁਸਾਰ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਕੁੱਝ ਲੋਕਾਂ ਨੇ ਭੇਸ ਸਿਖੀ ਦਾ ਧਾਰਨ ਕਰ ਕੇ
ਵੀ ਪ੍ਰਚਾਰ ਸਿਖੀ ਦੇ ਉਲਟ ਕਰ ਦੇ ਹਨ।ਇਹ ਲੋਕ ਨਾਸਤਿਕਤਾ ਫੈਲਾ ਕੇ ਸਿਖੀ ਨਾਲੋ ਸੰਗਤ ਦਾ
ਭਰੋਸਾ ਤੋੜਨ ਦੀਆਂ ਕੋਸ਼ਿਸ਼ਾਂ ‘ਚ ਹਨ। ਅਜਿਹਾ ਕੂੜ ਪ੍ਰਚਾਰ ਕਰ ਰਹੇ ਹਨ ਜਿਸ ਨਾਲ ਸਿਖਾਂ ਦਾ
ਸਤਿਗੁਰੂ ਤੋਂ ਵਿਸ਼ਵਾਸ ਟੁੱਟ ਜਾਵੇ। ਉਨ੍ਹਾਂ ਕਿਹਾ ਕਿ ਸ਼ਰਧਾ ਚਲੀ ਗਈ ਤੁਸੀਂ ਸਿਖ ਨਹੀਂ
ਰਹੋਗੇ। ਇਤਿਹਾਸ ਗਵਾਹ ਹੈ ਕਿ ਸ਼ਰਧਾ ਵਿਸ਼ਵਾਸ ਆਸਰੇ ਕੁਰਬਾਨੀਆਂ ਹੋਈਆਂ, ਜਦ ਇਹ ਟੁੱਟ ਗਈ ਨਾ
ਸ਼ਹਾਦਤਾਂ ਰਹਿਣੀਆਂ, ਨਾ ਹੀ ਸਿਖੀ ਦੀ ਹੋਂਦ ਰਹਿਣੀ ਹੈ। ਸਿਖੀ ਦਾ ਜਜ਼ਬਾ ਸ਼ਰਧਾ ਵਿਸ਼ਵਾਸ ਕਰ
ਕੇ ਬਣਿਆ ਹੋਇਆ ਹੈ। ਸੰਗਤ ‘ਚ ਦੁਬਿਧਾ ਪੈਦਾ ਕਰ ਰਹੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ
ਲਈ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਅਪੀਲ ਕੀਤੀ। ਉਨ੍ਹਾਂ ਨਕਲੀ ਨਿਰੰਕਾਰੀਆਂ ਵੱਲੋਂ 1987 ‘ਚ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਿਰੁੱਧ ਰੋਸ ਪ੍ਰਗਟ ਕਰਦਿਆਂ
ਸ਼ਹੀਦੀਆਂ ਪ੍ਰਾਪਤ ਕਰਨ ਵਾਲੇ 13 ਸਿੰਘਾਂ ਦੀ ਯਾਦ ‘ਚ 14 ਅਪ੍ਰੈਲ 2018 ਨੂੰ ਗੁਰ ਸ਼ਹੀਦ ਗੰਜ
ਅੰਮ੍ਰਿਤਸਰ ਵਿਖੇ ਮਨਾਏ ਜਾ ਰਹੇ 40ਵੀ ਸ਼ਹੀਦੀ ਵਰ੍ਹੇਗੰਢ ਸਮਾਗਮ ਅਤੇ 6 ਜੂਨ ਨੂੰ ਚੋਕ
ਮਹਿਤਾ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ
‘ਚ ਮਨਾਏ ਜਾ ਰਹੇ ਸ਼ਹੀਦੀ ਸਮਾਗਮਾਂ ‘ਚ ਹੁੰਮ੍ਹ ਹਮਾ ਕੇ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ।
ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ , ਉਨ੍ਹਾਂ
ਸੰਗਤ ਨੂੰ ਗੁਰੂ ਦੀ ਮਤ ਗ੍ਰਹਿਣ ਕਰਨ ਅਤੇ ਅੰਮ੍ਰਿਤ ਧਾਰੀ ਹੋਣ ਲਈ ਕਿਹਾ।ਪ੍ਰਸਿੱਧ ਕਥਾਵਾਚਕ
ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਨੇ ਸਿਖਾਂ ਦੀਆਂ ਸ਼ਹਾਦਤਾਂ ਦੀ ਦਾਸਤਾਨ ਨੂੰ ਸੰਗਤ
ਨੂੰ ਸਰਵਨ ਕਰਾਇਆ। ਉਹ ’84 ਦੇ ਘੱਲੂਘਾਰੇ ਦੇ ਇਤਿਹਾਸਕ ਪਖ ਦੀ ਵਿਆਖਿਆ ਕਰਦਿਆਂ ਕਿਹਾ ਕਿ
ਸਿਖ ਕੌਮ ਆਪਣੇ ਸ਼ਹੀਦਾਂ ਨੂੰ ਸਦਾ ਨਮਸਕਾਰ ਕਰਦੀ ਆਈ ਹੈ। ਸ਼ਹੀਦਾਂ ਦਾ ਖੂਨ ਕੌਮ ਲਈ ਹਮੇਸ਼ਾਂ
ਪ੍ਰੇਰਨਾ ਸਰੋਤ ਰਿਹਾ।
ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਬਾਬਾ ਦੀਪ ਸਿੰਘ ਜੀ ਜੀਵਨ ‘ਤੇ ਰੌਸ਼ਨੀ
ਪਾਉਂਦਿਆਂ ਉਨ੍ਹਾਂ ਵੱਲੋਂ ਗੁਰਮਤਿ ਪ੍ਰਚਾਰ ਅਤੇ ਸ਼ਹਾਦਤ ਰਾਹੀਂ ਕੌਮ ਦੀ ਚੜ੍ਹਦੀਕਲਾ ਲਈ ਪਾਏ
ਗਏ ਯੋਗਦਾਨ ਨੂੰ ਸੰਗਤਾਂ ਨਾਲ ਸਾਂਝਿਆਂ ਕੀਤਾ।ਸਿਖੀ ‘ਤੇ ਤਰਕ ਕਰਨ ਵਾਲਿਆਂ ਨੂੰ ਲੰਮੇ
ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਸਰੋਵਰ ਦੀ ਪਵਿੱਤਰਤਾ
ਲਈ ਕੁਰਬਾਨੀ ਦਿਤੀ, ਜੇ ਉਹ ਸਧਾਰਨ ਪਾਣੀ ਹੁੰਦਾ ਤਾਂ ਕੀ ਅਜਿਹੀ ਕੁਰਬਾਨੀ ਸੰਭਵ ਸੀ। ਗਿਆਨੀ
ਹਰਦੀਪ ਸਿੰਘ ਅਨੰਦਪੁਰ ਸਾਹਿਬ ਕੌਮ ‘ਤੇ ਹੋ ਰਹੇ ਹਮਲਿਆਂ ਨੂੰ ਇੱਕਜੁੱਟ ਹੋਕੇ ਮੁਕਾਬਲਾ ਕਰਨ
ਲਈ ਪ੍ਰੇਰਿਆ।ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਕਾਲੀ ਆਗੂ ਤੇ
ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ, ਸੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸ਼੍ਰੋਮਣੀ
ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਰਾਣਾ ਪਰਮਜੀਤ ਸਿੰਘ ਦਿਲੀ ਕਮੇਟੀ, ਭਾਈ ਅਜਾਇਬ ਸਿੰਘ
ਅਭਿਆਸੀ, ਸਮਾਜ ਬਚਾਓ ਮੋਰਚਾ ਦੇ ਆਗੂ ਗਿਆਨ ਚੰਦ, ਭਾਈ ਪਰਮਜੀਤ ਸਿੰਘ ਖ਼ਾਲਸਾ ਪ੍ਰਧਾਨ
ਫੈਡਰੇਸ਼ਨ, ਭਾਈ ਸਤਵੰਤ ਸਿੰਘ ਪੁੱਤਰ ਭਾਈ ਕੇਅਰ ਸਿੰਘ, ਭਾਈ ਇੰਦਰਜੀਤ ਸਿੰਘ ਸਪੁੱਤਰ ਸੰਤ
ਜਰਨੈਲ ਸਿੰਘ ਭਿੰਡਰਾਂਵਾਲੇ, ਬਾਬਾ ਕਰਮਵੀਰ ਸਿੰਘ, ਬੀਬੀ ਜਸਪ੍ਰੀਤ ਕੌਰ ਮਾਹਲ ਪੁਰ, ਮਾਤਾ
ਕੁਲਵੰਤ ਕੌਰ, ਭਾਈ ਬਲਵੀਰ ਸਿੰਘ ਯੂ ਕੇ, ਦਿਲਬਾਗ ਸਿੰਘ ਆਰਫਕੇ, ਸਵਰਨਜੀਤ ਸਿੰਘ, ਭਾਈ
ਅਵਤਾਰ ਸਿੰਘ ਮਲੀ, ਸੁਖਵਿੰਦਰ ਸਿੰਘ ਅਗਵਾਨ, ਬਾਬਾ ਬਲਵੀਰ ਸਿੰਘ ਟਿਬਾ ਸਾਹਿਬ, ਭਾਈ ਰਘਬੀਰ
ਸਿੰਘ, ਡਾ: ਮਨਜਿੰਦਰ ਸਿੰਘ, ਜਥੇ: ਸੁਖਦੇਵ ਸਿੰਘ ਅਨੰਦਪੁਰ, ਭਾਈ ਮਨਜਿੰਦਰ ਸਿੰਘ, ਭਾਈ
ਗੁਰਬਖ਼ਸ਼ ਸਿੰਘ, ਸ਼੍ਰੋਮਣੀ ਕਮੇਟੀ, ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਨਿਰਮਲ ਦਾਸ ਜੌੜਿਆਂ
ਵਾਲੇ, ਬਾਬਾ ਦਿਲਬਾਗ ਸਿੰਘ ਕਾਰਸੇਵਾ, ਬਾਬਾ ਪਰਮਜੀਤ ਸਿੰਘ ਮਾਹਲਪੁਰ, ਮਾਤਾ ਸਰਬਜੀਤ ਕੌਰ,
ਜਥੇ: ਸਵਰਨਜੀਤ, ਚਰਨਜੀਤ ਸਿੰਘ ਜਸੋਵਾਲ, ਗਿਆਨੀ ਜੀਵਾ ਸਿੰਘ ਜੀ, ਗਿਆਨੀ ਸਾਹਿਬ ਸਿੰਘ,
ਗਿਆਨੀ ਜੋਧਾ ਸਿੰਘ ਵੀ ਮੌਜੂਦ ਸਨ ।