ਸ਼ੇਰਪੁਰ (ਹਰਜੀਤ ਕਾਤਿਲ/ਨਰਿੰਦਰ ਅੱਤਰੀ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਅੰਮ੍ਰਿਤਸਰ ਸਾਹਿਬ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ “ਧਰਮ ਪ੍ਰਚਾਰ ਲਹਿਰ ” ਦੀ
ਸ਼ੁਰੂਆਤ ਕੀਤੀ ਗਈ ਸੀ। ਐੱਸ ਜੀ ਪੀ ਸੀ ਦਾ ਉਦੇਸ਼ ਸਿੱਖ ਇਤਿਹਾਸ ਨੂੰ , ਸਿੱਖਾਂ, ਸਿੱਖ
ਕਦਰਾਂ ਕੀਮਤਾਂ ਅਤੇ ਸਿੱਖ ਰਹਿਤ ਵਿਵਸਥਾ ਨਾਲ ਜਾਣ ਕੇ ਸਮੁੱਚੇ ਜਗਤ ਨੂੰ ਸਿੱਖ ਧਰਮ ਵੱਲ
ਉਤਸ਼ਾਹਿਤ ਕਰਨਾ ਹੈ। ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਮੂਲੋਵਾਲ ਵਿਖੇ ਮੱਸਿਆ ਦੇ ਦਿਹਾੜੇ
ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਪੁਰਾਤਨਤਾ ਤੋਂ ਬਾਅਦ, ਪੰਜਾਬ ਭਰ ਤੋਂ ਆਏ ਵਿਦਵਾਨਾਂ, ਪੰਥਕ
ਲੀਡਰਾਂ ਨੇ ਆਪਣੇ ਵਿਚਾਰਾਂ ਅਤੇ ਉੱਘੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ । ਇਸ
ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ
ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਧਰਮ ਪ੍ਰਚਾਰ ਲਹਿਰ ਇੱਕ ਸਾਂਝਾ ਪੰਜਾਬ ਸੰਗਤਾਂ ਵਿੱਚ
ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਹੈ। ਜਿਸ ਲਈ ਸਿੱਖਿਅਤ ਸਿੱਖ ਪ੍ਰਚਾਰਕ ਪੰਜਾਬ ਦੇ
ਸਾਰੇ ਪਿੰਡਾਂ ਵਿੱਚ ਭੇਜੇ ਜਾਣਗੇ । ਉਨ੍ਹਾਂ ਕਿਹਾ ਇਹ ਜੋ ਗੁਰਮਤਿ ਸਮਾਗਮ ਹੋ ਰਹੇ ਹਨ,
ਇਨ੍ਹਾਂ ਦੀ ਲੜੀ ਲਗਾਤਾਰ ਚੱਲ ਰਹੀ ਹੈ ਅੰਮ੍ਰਿਤ ਸੰਚਾਰ ਹੋ ਰਹੇ ਹਨ। ਪਹਿਲੀ ਪਾਤਸ਼ਾਹੀ
ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦੇ 550ਵੇ ਆਗਮਨ ਪੁਰਬ ਜੋ ਅਗਲੇ ਸਾਲ ਆ ਰਿਹਾ ਹੈ ਨੂੰ
ਸਮਰਪਿਤ ਹਨ। ਅਸੀਂ ਚਾਹੁਨੇ ਆਂ ਇਸ ਸਾਲ ਦੇ ਅੰਤ ਤੱਕ ਹਰ ਪਿੰਡ ਵਿੱਚ , ਹਰ ਇਲਾਕੇ ਵਿੱਚ
ਗੁਰਮਤਿ ਸਮਾਗਮ ਕਰਵਾਏ ਜਾਣ। ਪੰਜਾਬ ਦੇ ਤਿੰਨਾਂ ਤਖ਼ਤਾਂ ਵਿੱਚ ਸੈਕਟਰੀ ਨਿਯੁਕਤ ਕਰ ਦਿੱਤੇ
ਹਨ ਹੋਰ ਉਨ੍ਹਾਂ ਨੂੰ ਸਾਰਾ ਸਟਾਫ ਦੇ ਦਿੱਤਾ ਹੈ ਤਾਂ ਕਿ ਧਰਮ ਪ੍ਰਚਾਰ ਲਹਿਰ ਚ ਹੋਰ ਵੀ
ਤੇਜ਼ੀ ਲਿਆਂਦੀ ਜਾ ਸਕੇ ਆਉਣ ਵਾਲੇ ਦਿਨਾਂ ਵਿੱਚ ਜੋ ਸਾਡੇ ਕੋਲ ਪ੍ਰਚਾਰਕਾਂ ਦੀ ਘਾਟ ਸੀ ਨੂੰ
ਪੂਰਾ ਕਰਨ ਲਈ 100 ਪ੍ਰਚਾਰਕ ਪੜ੍ਹਿਆ ਲਿਖਿਆ ਵਿਦਵਾਨ , ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ
ਜਥੇ ਅਤੇ ਗ੍ਰੰਥੀ ਸਿੰਘਾਂ ਦੀਆਂ ਨਿਯੁਕਤੀਆਂ ਕਰੀਆਂ ਜਾਣਗੀਆਂ। ਉਨ੍ਹਾਂ ਕਿਹਾ ਅੱਜ ਅਸੀਂ
ਸਾਡੇ ਗੁਰੂਆਂ ਦੇ ਸਿਧਾਂਤਾਂ ਤੋਂ ਭਟਕ ਗਏ ਹਾਂ ਕਰਮਾਂ ਕਾਂਡਾਂ, ਜਾਤਾਂ ਪਾਤਾਂ ਵਿੱਚ ਫਸਦੇ
ਜਾ ਰਹੇ ਹਾਂ ਊਚ ਨੀਚ, ਭੇਦ ਭਾਵ ਚ ਗ੍ਰਸਤ ਹੁੰਦੇ ਜਾ ਰਹੇ ਹਾਂ, ਜਿਨ੍ਹਾਂ ਵਿੱਚੋਂ ਕੱਢਣ ਲਈ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ‘ ਚ ਉਦਾਸੀਆਂ ਕੀਤੀਆਂ ਸਭ ਧਰਮਾਂ ਦੇ ਲੋਕਾਂ ਨੂੰ
ਮਿਲੇ ਜਾਤਾਂ ਪਾਤਾਂ ਦੇ ਭਰਮ ਜਾਲ ਚੋਂ ਬਾਹਰ ਕੱਢਿਆ। ਕਿਉਂਕਿ ਜਾਤ ਪਾਤ ਮਨੁੱਖ ਨੇ ਬਣਾਈਆਂ
ਹਨ । ਉਨ੍ਹਾਂ ਹਰ ਪਿੰਡ ਚ ਜਾਤਾਂ ਦੇ ਨਾਮ ਤੇ ਬਣੇ 4 – 4 ਗੁਰਦੁਆਰਿਆਂ ਤੇ ਵੀ ਚਿੰਤਾ
ਵਿਅਕਤ ਕੀਤੀ ਅਤੇ ਕਿਹਾ ਪਿੰਡ ਚ ਇੱਕ ਸਾਂਝਾ ਗੁਰੂਦੁਆਰਾ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ
ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ
ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ
ਜੋ ਸਰਕਾਰਾਂ ਵੱਲੋਂ ਮਾਣ ਸਨਮਾਨ ਹੋਣਾ ਚਾਹੀਦਾ ਸੀ ਨਾ ਕਰਨਾ ਵੀ ਦੁੱਖਦਾਈ ਹੈ ਕਿਉਂਕਿ ਅੱਜ
ਸਾਡੇ ਬੱਚਿਆਂ ਨੂੰ ਇਹ ਦੇਸ਼ ਪੜ੍ਹਾਈ ਦੇ ਨਾਲ ਨਾਲ ਰੁਜ਼ਗਾਰ ਵੀ ਮੁਹੱਈਆ ਕਰਾ ਰਹੇ ਨੇ ਸਾਨੂੰ
ਬਾਹਰੋਂ ਆਏ ਮਹਿਮਾਨ ਦਾ ਵੈਸੇ ਵੀ ਸਤਿਕਾਰ ਕਰਨਾ ਚਾਹੀਦਾ ਹੈ। ਸ੍ਰੀਨਗਰ ਦੇ ਸਿੱਖਾਂ ਨੂੰ
ਘੱਟ ਗਿਣਤੀਆਂ ਦਾ ਦਰਜਾ ਮਿਲਣਾ ਚਾਹੀਦਾ ਹੈ ਜਿਸ ਲਈ ਪੰਜ ਮੈਂਬਰੀ ਕਮੇਟੀ ਨਿਯੁਕਤ ਕਰ ਲਈ ਗਈ
ਹੈ ਜਲਦੀ ਹੀ ਸ੍ਰੀ ਰਾਜਨਾਥ ਜੀ ਨੂੰ ਮਿਲਿਆ ਜਾਵੇਗਾ ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਬਹੁਤ
ਵੱਡਾ ਅਦਾਰਾ ਹੈ ਨਾਲ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਹਨ ਭਾਵੇਂ ਦੇਸ਼ ਦੇ ਕਿਸੇ ਵੀ
ਕੋਨੇ ‘ਚ ਹੜ੍ਹ ਆਏ ਹੋਣ ਭੁੱਖ ਮਰੀ ਹੋਵੇ ਜਾਂ ਕੁਝ ਹੋਰ , ਸ਼੍ਰੋਮਣੀ ਕਮੇਟੀ ਉੱਤੇ ਪਹੁੰਚਦੀ
ਹੈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਸੰਤ ਬਾਬਾ ਹਾਕਮ ਸਿੰਘ ਗੰਡੇਵਾਲ
,ਅਕਾਲੀ ਆਗੂ ਮਾ ਹਰਬੰਸ ਸਿੰਘ ਸ਼ੇਰਪੁਰ, ਜਥੇਦਾਰ ਰਾਜਿੰਦਰ ਸਿੰਘ ਕਾਂਝਲਾ ਕੌਮੀ ਮੀਤ
ਪ੍ਰਧਾਨ, ਸਰਪੰਚ ਸਰਬਜੀਤ ਸਿੰਘ ਅਲਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਜੀਤ ਸਿੰਘ ਮੂਲੋਵਾਲ,
ਗੁਰਤੇਜ ਸਿੰਘ ਪ੍ਰਚਾਰਕ , ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਸਵਰਨਜੀਤ ਕੌਰ ਕਿਲਾ ਹਕੀਮਾਂ,
ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸੰਬੋਧਨ ਕੀਤਾ । ਇਸ ਸਮੇਂ ਸਾਬਕਾ ਚੇਅਰਮੈਨ ਰਣਜੀਤ
ਸਿੰਘ ਰੰਧਾਵਾ , ਮੈਨੇਜਰ ਪਰਮਜੀਤ ਸਿੰਘ , ਕਿਸਾਨ ਮੋਰਚੇ ਦੇ ਸੂਬਾਈ ਆਗੂ ਸੁਖਮਿੰਦਰ ਸਿੰਘ
ਹੇੜੀਕੇ , ਆਗੂ ਨਿਰਭੈ ਸਿੰਘ ਹੇੜੀਕੇ , ਸਾਬਕਾ ਸਰਪੰਚ ਗਰੀਬ ਸਿੰਘ ਛੰਨਾ, ਰਣਜੀਤ ਸਿੰਘ
ਪੇਧਨੀ, ਸਰਪੰਚ ਜਗਤਾਰ ਸਿੰਘ , ਰਾਜਿੰਦਰ ਸਿੰਘ ਮੂਲੋਵਾਲ ਤੋਂ ਇਲਾਵਾ ਇਲਾਕੇ ਦੀਆਂ
ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ ।