ਫਗਵਾੜਾ 23 ਮਾਰਚ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ
ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ
ਵਿਖੇ ਅੱਜ ਕਰਵਾਏ ਗਏ ‘ਨੌਜਵਾਨ ਸਸ਼ਕਤੀਕਰਨ ਦਿਵਸ’ ਸਮਾਗਮ ਵਿਚ ਸ਼ਾਮਲ ਹੋਣ ਲਈ ਫਗਵਾੜਾ ਦੇ
ਸਮੂਹ ਕਾਂਗਰਸੀ ਵਰਕਰਾਂ ਦਾ ਵੱਡਾ ਜੱਥਾ ਬੰਗਾ ਰੋਡ ਸਥਿਤ ਸ੍ਰੀ ਵਿਸ਼ਵਕਰਮਾ ਮੰਦਰ ਤੋਂ
ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ
ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਰਵਾਨਾ ਹੋਇਆ। ਜੱਥੇ ਦੀ ਰਵਾਨਗੀ ਤੋਂ ਪਹਿਲਾਂ ਜੋਗਿੰਦਰ
ਸਿੰਘ ਮਾਨ ਨੇ ਦੱਸਿਆ ਕਿ ਉਕਤ ਸਮਾਗਮ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ
ਸ਼ਰਧਾਂਜਲੀ ਭੇਂਟ ਕਰਨ ਉਪਰੰਤ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਰੋਕਣ ਲਈ ਗਠਿਤ
ਡੀ.ਏ.ਪੀ.ਓ. (ਨਸ਼ਾ ਰੋਕਥਾਮ ਅਫਸਰਾਂ) ਨੂੰ ਸੋਂਹ ਚੁਕਾਈ ਜਾਣੀ ਹੈ। ਇਸ ਮੌਕੇ ਉਹਨਾਂ ਸਮੂਹ
ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਪੂਰੀ ਤਰ•ਾਂ ਨਾਲ ਤਿਆਗ ਕੇ ਸ਼ਹੀਦਾਂ ਦੀਆਂ
ਸ਼ਹਾਦਤਾਂ ਤੋਂ ਸੇਧ ਲੈਂਦੇ ਹੋਏ ਦੇਸ਼ ਅਤੇ ਪੰਜਾਬ ਦੀ ਚੜ•ਦੀ ਕਲਾ ਲਈ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਮਨੀਸ਼ ਭਾਰਦਵਾਜ, ਬਲਾਕ ਕਾਂਗਰਸ
ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਕੋਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼
ਪਿੰਡ, ਸਤਬੀਰ ਸਿੰਘ ਵਾਲੀਆ, ਗੁਰਜੀਤ ਪਾਲ ਵਾਲੀਆ, ਗੋਪੀ ਬੇਦੀ, ਕ੍ਰਿਸ਼ਨ ਕੁਮਾਰ ਹੀਰੋ,
ਮਨੀਸ਼ ਪ੍ਰਭਾਕਰ ਕੋਂਸਲਰ, ਹਰੀਸ਼ ਟੀਨੂੰ, ਅਵਿਨਾਸ਼ ਗੁਪਤਾ ਬਾਸ਼ੀ, ਪ੍ਰਮੋਦ ਜੋਸ਼ੀ,
ਦੇਸਰਾਜ ਝਮਟ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ ਸਰਪੰਚ ਨੰਗਲ, ਮੇਵਾ ਸਿੰਘ ਹਰਬੰਸਪੁਰ,
ਹਰਜੀ ਮਾਨ, ਜਤਿੰਦਰ ਬੋਬੀ, ਸਨੀ ਕੋਟਰਾਣੀ, ਤਰਲੋਚਨ ਸਿੰਘ ਭਾਖੜੀਆਣਾ, ਸਨੀ ਕੋਟਰਾਨੀ,
ਹਰਿੰਦਰ ਰਾਣੀਪੁਰ, ਚਰਨਜੀਤ ਮੌਲੀ, ਪ੍ਰੀਤਮ ਸਿੰਘ ਨਰੂੜ, ਜੀਤ ਰਾਮ ਸਰਪੰਚ ਰਾਣੀਪੁਰ, ਅਮਰੀਕ
ਸਿੰਘ ਮੌਲੀ, ਕਸ਼ਮੀਰ ਸਿੰਘ ਖਲਵਾੜਾ, ਅਰਵਿੰਦਰ ਵਿੱਕੀ, ਮਲਕੀਤ ਸਿੰਘ ਸਾਬਕਾ ਸਰਪੰਚ
ਪਾਂਸ਼ਟਾ, ਸਾਧੂ ਰਾਮ ਪੀਪਾਰੰਗੀ, ਰਾਮ ਆਸਰਾ ਚੱਕ ਪ੍ਰੇਮਾ, ਬਿੱਟੂ ਜਮਾਲਪੁਰ, ਬੂਟਾ ਸਿੰਘ
ਰਿਹਾਣਾ ਜੱਟਾਂ, ਸੱਬਾ ਪਲਾਹੀ, ਗੁਰਦੇਵ ਸਿੰਘ ਰਿਹਾਣਾ ਜੱਟਾਂ, ਬੱਬੂ ਪਾਂਸ਼ਟਾ, ਚਮਨ ਲਾਲ
ਮੌਲੀ, ਤਰਸੇਮ ਸਿੰਘ ਨੰਬਰਦਾਰ ਨਰੂੜ, ਪਰਮਿੰਦਰ ਸਿੰਘ ਦੁੱਲਾ, ਲਖਬੀਰ ਸਿੰਘ ਸੈਣੀ ਆਦਿ ਵੀ
ਹਾਜਰ ਸਨ।
ਤਸਵੀਰ – ਫਗਵਾੜਾ ਦੇ ਵਿਸ਼ਵਕਰਮਾ ਮੰਦਰ ਬੰਗਾ ਰੋਡ ਤੋਂ ਖਟਕੜ ਕਲਾਂ ਲਈ ਜੱਥੇ ਦੀ ਰਵਾਨਗੀ
ਮੌਕੇ ਜੋਗਿੰਦਰ ਸਿੰਘ ਮਾਨ, ਅਵਤਾਰ ਸਿੰਘ ਪੰਡਵਾ, ਮਨੀਸ਼ ਭਾਰਦਵਾਜ, ਸੰਜੀਵ ਬੁੱਗਾ, ਦਲਜੀਤ
ਰਾਜੂ ਦਰਵੇਸ਼ ਪਿੰਡ, ਸਾਬੀ ਵਾਲੀਆ ਅਤੇ ਹੋਰ।