Breaking News

ਅੰਮ੍ਰਿਤਸਰ ਵਿਚ ਹਜ਼ਾਰਾਂ ਵਲੰਟੀਅਰਾਂ ਨੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਦੀ ਚੁੱਕੀ ਸਹੁੰ

ਜੰਡਿਆਲਾ ਗੁਰੂ/ਅੰਮ੍ਰਿਤਸਰ, 23 ਮਾਰਚ (  ਵਰਿੰਦਰ ਸਿੰਘ )-ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ
ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਏ ਵਿਸ਼ੇਸ਼ ਸਮਾਗਮ
ਦੌਰਾਨ ਅੰਮ੍ਰਿਤਸਰ ਜਿਲੇਂ ਦੇ ਹਜ਼ਾਰਾਂ ਨੌਜਵਾਨਾਂ, ਲੜਕੀਆਂ ਅਤੇ ਵਡੇਰੀ ਉਮਰ ਦੇ ਲੋਕਾਂ ਨੇ
ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਅਹਿਦ ਲਿਆ। ਯੁਵਾ ਸਸ਼ਕਤੀਕਰਨ ਦਿਵਸ ਵਜੋਂ ਮਨਾਏ ਗਏ ਇਸ
ਸਮਾਗਮ  ਵਿਚ ਜਿਲੇਂ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਮੁੱਖ ਮਹਿਮਾਨ ਵਜੋਂ
ਸ਼ਿਰਕਤ ਕੀਤੀ ਅਤੇ ਹਾਜ਼ਰ ਜਿਲਾਂ  ਵਾਸੀਆਂ ਨੂੰ ਨਸ਼ਾ ਮੁੱਕਤ ਪੰਜਾਬ ਸਿਰਜਣ ਦੀ ਸਹੁੰ ਚੁਕਾਈ।
ਗੁਰੂ ਨਗਰੀ ਦੇ ਗੁਰੂ ਨਾਨਕ ਸਟੇਡੀਅਮ ਤੋਂ ਇਲਾਵਾ ਦਾਣਾ ਮੰਡੀ ਮਜੀਠਾ, ਸ਼ਹੀਦ ਦਰਸ਼ਨ ਸਿੰਘ
ਫੇਰੂਮਾਨ ਕਾਲਜ ਰਈਆ ਅਤੇ ਆਈ. ਟੀ. ਆਈ. ਅਜਨਾਲਾ ਵਿਖੇ ਵੀ ਅਜਿਹੇ ਸਮਾਗਮ ਕਰਵਾ ਕੇ ਸਥਾਨਕ
ਲੋਕਾਂ ਕੋਲੋਂ ਨਸ਼ਾ ਮੁਕਤੀ ਦੇ ਖਾਤਮੇ ਵਿਚ ਸਹਿਯੋਗ ਕਰਨ ਦਾ ਪ੍ਰਣ ਲਿਆ ਗਿਆ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਨਸ਼ਾ ਮੁਕਤ
ਸਮਾਜ ਸਿਰਜਣ ਲਈ ਅੱਜ ਸਵੈ ਇੱਛਾ ਨਾਲ ਜਿਲੇਂ ਵਿਚ 45 ਹਜ਼ਾਰ ਦੇ ਕਰੀਬ ਵਲੰਟੀਅਰ ਅੱਗੇ ਆਏ ਹਨ
ਅਤੇ ਆਸ ਹੈ ਕਿ ਸਮਾਜਿਕ ਭਾਗੀਦਾਰੀ ਨਾਲ ਇਹ ਇਤਹਾਸਕ ਮੁਹਿੰਮ ਆਪਣੇ ਸਫਲਤਾ ਦੇ ਝੰਡੇ
ਗੱਡੇਗੀ। ਉਨਾਂ  ਦੱਸਿਆ ਕਿ ਜ਼ਿਲੇਂ  ਵਿਚ ਵੱਡੀ ਪੱਧਰ ‘ਤੇ ਨੌਜਵਾਨ ਇਸ ਮੁਹਿੰਮ ਨਾਲ ਅਜੇ ਵੀ
ਜੁੜ ਰਹੇ ਹਨ ਅਤੇ ਕੱਲ ਤੱਕ ਜੋ ਅੰਕੜਾ 40 ਹਜ਼ਾਰ ਦੇ ਕਰੀਬ ਸੀ ਅੱਜ 45 ਹਜ਼ਾਰ ਨੂੰ ਪਾਰ ਕਰ
ਗਿਆ ਹੈ।
ਸ. ਸੰਘਾ ਨੇ ਦੱਸਿਆ ਕਿ ਡੇਪੋ ਵਲੰਟੀਅਰ ਨੂੰ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਮੁਢਲੀ ਸਿਖਲਾਈ
ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੀ ਤਰਫੋਂ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾਣਗੇ। ਉਨਾਂ
ਦੱਸਿਆ ਕਿ ਡੇਪੋ ਵਲੰਟੀਅਰ ਆਪਣੇ ਰੋਜਾਨਾ ਦੀ ਕਿਰਤ ਵਿਚੋਂ ਸਮਾਂ ਕੱਢ ਕੇ ਇਸ ਮੁਹਿੰਮ ਵਿਚ
ਸਾਥ ਦੇਣਗੇ। ਉਨਾਂ ਕਿਹਾ ਕਿ ਗੁਆਂਢੀ ਦੇ ਘਰ ਲੱਗੀ ਅੱਗ ਦੇ ਸੇਕ ਤੋਂ ਜਿਵੇਂ ਬਚਿਆ ਨਹੀਂ ਜਾ
ਸਕਦਾ, ਉਸ ਤਰਾਂ ਨਸ਼ੇ ਦੇ ਪ੍ਰਭਾਵ ਵਾਲੀ ਸੁਸਾਇਟੀ ਵਿਚੋਂ ਸਾਡੇ ਬੱਚੇ ਬਹੁਤਾ ਚਿਰ ਬਚੇ ਨਹੀਂ
ਰਹਿ ਸਕਦੇ, ਸੋ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਆਪਣੇ ਆਲੇ-ਦੁਆਲੇ, ਮੁਹੱਲੇ, ਸ਼ਹਿਰ,
ਪਿੰਡ ਅਤੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਮਿਲ ਕੇ ਕੰਮ ਕਰੀਏ ਅਤੇ ਨਸ਼ਾ ਕਰ ਰਹੇ ਨੌਜਵਾਨਾਂ
ਨੂੰ ਵੀ ਨਸ਼ਾ ਮੁਕਤੀ ਲਈ ਪ੍ਰੇਰਿਤ ਕਰੀਏ।
ਇਸ ਮੌਕੇ ਜਿਲਾਂ ਪੁਲਿਸ ਮੁਖੀ ਸ੍ਰੀ ਪਰਮਪਾਲ ਸਿੰਘ ਨੇ ਦੱÎਸਿਆ ਕਿ ‘ਡਰੱਗ ਅਬਿਊਜ਼
ਪ੍ਰੀਵੈਨਸ਼ਨ ਅਫ਼ਸਰ’ ਵਜੋਂ ਨਿਰਸਵਾਰਥ ਸੇਵਾਵਾਂ ਨਿਭਾਉਣ ਲਈ ਜ਼ਿਲੇਂ  ਦੇ ਨੌਜਵਾਨਾਂ ਅਤੇ
ਨਾਗਰਿਕਾਂ ‘ਚ ਵੱਡਾ ਉਤਸ਼ਾਹ ਹੈ ਅਤੇ ਲੋਕ ਪੁਲਿਸ-ਪ੍ਰਸ਼ਾਸਨ ਦੀ ਮਦਦ ਲਈ ਖ਼ੁਦ ਅੱਗੇ ਆ ਰਹੇ
ਹਨ। ਉਨਾਂ ਇਸ ਰੁਝਾਨ ਤੋਂ ਖੁਸ਼ ਹੁੰਦੇ ਦੱਸਿਆ ਕਿ ਅੰਮ੍ਰਿਤਸਰ ਜਿਲਾਂ  ਇਸ ਮੁਹਿੰਮ ਵਿਚ ਅਜੇ
ਤੱਕ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਸ੍ਰੀ ਓ. ਪੀ. ਸੋਨੀ ਨੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਇਸ ਨਿਵੇਕਲੀ ਪਹਿਲ ਕਦਮੀ ਦਾ ਸਵਾਗਤ ਕਰਦੇ
ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਅਨੀਤਾ ਦੇਵਗਨ ਅਤੇ ਹਰਦੀਪ ਗਿਲ ਦੀ ਨਾਟਕ ਮੰਡਲੀ ਦਾ
ਥੀਏਟਰ ਪਰਸਨ ਵੱਲੋਂ ਨਸ਼ਿਆਂ ਖਿਲਾਫ ਨਾਟਕ ਵੀ ਖੇਡਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਸ੍ਰੀ ਐਸ. ਐਸ. ਸ੍ਰੀਵਾਸਤਵ, ਡੀ. ਆਈ. ਜੀ.
ਸ੍ਰੀ ਏ.ਕੇ.ਮਿੱਤਲ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ੍ਰੀ ਸੁਨੀਲ ਦੱਤੀ, ਵਿਧਾਇਕ
ਸ੍ਰੀ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਸ. ਤਰਸੇਮ ਸਿੰਘ ਡੀ. ਸੀ, ਸਾਬਕਾ ਮੰਤਰੀ ਲਕਸ਼ਮੀ
ਕਾਂਤਾ ਚਾਵਲਾ, ਜਿਲਾਂ  ਪ੍ਰਧਾਨ ਦਿਹਾਤੀ ਭਗਵੰਤਪਾਲ ਸਿੰਘ ਸੱਚਰ, ਜਿਲਾਂ  ਪ੍ਰਧਾਨ ਸ਼ਹਿਰੀ
ਸ੍ਰੀ ਜੁਗਲ ਕਿਸ਼ੋਰ, ਡਾ. ਸਵਰਾਜ ਗਰੋਵਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ
ਸ੍ਰੀ ਨਿਤੀਸ਼ ਸਿੰਗਲਾ, ਜੁਇੰਟ ਕਮਿਸ਼ਨਰ ਸ੍ਰੀ ਸੌਰਵ ਅਰੋੜਾ, ਰਾਜਕੁਮਾਰ ਮਲਹੋਤਰਾ ਸਾਬਕਾ
ਪ੍ਰਧਾਨ ਜੰਡਿਆਲਾ ਗੁਰੂ, ਸੰਜੀਵ ਕੁਮਾਰ ਲਵਲੀ, ਸ਼ਹਿਰ ਦੇ ਕੌਸ਼ਲਰ ਸਹਿਬਾਨ ਅਤੇ ਸਾਰੇ
ਵਿਭਾਗਾਂ ਦੇ ਮੁਖੀ ਹਾਜ਼ਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.