ਅਸ਼ੀਂ ਅਜੇ ਹਾਂ ਨਾਦਾਨ ,ਕਦੇ ਹੋ ਕੇ ਤਾਂ ਜਵਾਨ ,
ਸੁਪਨੇ ਤਾਂ ਦੇਸ਼ ਦੇ ਸਾਕਾਰ ਕਰਾਂਗੇ।
ਭਾਰਤ ਮਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰਾਂਗੇ।
ਕੱਚੀਆਂ ਕਲੀਆਂ ਦੇ ਵਾਂਗ ਹੈਗੀ ਸਾਡੀ ਜਿੰਦ ਅਜੇ ,
ਜਦੋਂ ਬਣ ਗਏ ਫੁੱਲ ਖੁਸ਼ਬੋਆਂ ਵੰਡਾਂਗੇ।
ਸਾਚੇ-ਸੁੱਚੇ ,ਭੋਲੇ ਭਾਲੇ ,ਇਰਾਦੇ ਹੈਨ ਨਾਇਕ ਜਿਹੇ ,
ਪਹਿਲਾਂ ਕਰਕੇ ਪੜ੍ਹਾਈ ਉੱਚੇ ਅਹੁਦਿਆਂ ਤੇ ਲਗਾਂਗੇ।
ਸਾਰੇ ਜੱਗ ਵਿਚ ਆਪਾਂ ਚਾਨਣ ਫੈਲਣਾ।,
ਨ੍ਹੇਰਿਆਂ ਦੇ ਨਾਲ ਹੱਥ ਚਾਰ ਕਰਾਂਗੇ।
ਭਾਰਤ ਮਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰਾਂਗੇ।
ਦੂਈ ਤੇ ਦਵੈਤ ਵਾਲੀ ਰਹੇ ਨਾ ਲਕੀਰ ਇਥੇ ,
ਚਾਅ ਸਾਨੂੰ ਹੈਗਾ ਕੁਝ ਕਰਕੇ ਵਿਖਾਣ ਦਾ।
ਭਾਂਵੇ ਅਜੇ ਨਿੱਕੇ -ਨਿੱਕੇ ਫੁੱਲ ਜਿਹੇ ਹਾਂ ਅਸ਼ੀਂ ,
ਇਰਾਦਾ ਹੈ ਮੱਥਾ ਬੁਰਾਈਆਂ ਦੇ ਨਾਲ ਲਾਣ ਦਾ।
ਖਿੜੇ-ਪੁੜੇ ਚਿਹਰੇ ਹੋਣ ਦੇਸ਼ ਵਾਸੀ ਮੇਰੇ ਦੇ ,
ਔਂਕੜਾਂ ਰੁਕਾਵਟਾਂ ਤੋਂ ਨਹੀਂ ਦਰਾਂਗੇ।
ਭਾਰਤ ਮਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰਾਂਗੇ।
ਇੱਕ -ਮੁੱਠ ਰਹਿਣ ਵਾਸੀ ਮੇਰੇ ਦੇਸ਼ ਦੇ ,
ਸਾਂਝੀਵਾਲਤਾ ਦਾ ਆਪਾਂ ਨੂਰ ਹੈ ਨਿਖਾਰਨਾ।
ਕੰਢਿਆਂ ਦੇ ਉਤੇ ਭਾਵੇਂ ਪੈਗੇ ਸਾਨੂੰ ਤੁਰਨਾ ,
ਗੰਢਿਆਂ ਦਿਲਾਂ “ਚ ਪੈਣੀ ਦੇਣ ਏ ਤਰੇੜ ਨਾ।
ਮਿੱਤਰਾਂ ਦੇ ਲਈ ਅਸ਼ੀਂ ਖਿੜੇ ਹੋਏ ਫੁੱਲਾਂ ਵਾਂਗ ,
ਵੈਰੀਆਂ ਲਾਇ ਫੁੱਲਾਂ ਨੂੰ ਤਲਵਾਰ ਕਰਾਂਗੇ।
ਭਾਰਤ ਮਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰਾਂਗੇ।