ਜੰਡਿਆਲਾ ਗੁਰੂ 24 ਮਾਰਚ ( ਵਰਿੰਦਰ ਸਿੰਘ) :- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ
ਗਿਆਨੀ ਗੁਰਬਚਨ ਸਿੰਘ ਨੇ ਪ੍ਰਮੇਸ਼ਰ ਦੁਆਰਾ ਤੋ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਦੇ ਤਰਨ
ਤਾਰਨ ਜਿਲ੍ਰੇ ਦੇ ਕਸਬਾ ਚੋਹਲਾ ਸਾਹਿਬ ਵਿਖੇ ਹੋ ਰਹੇ ਧਰਮ ਪ੍ਰਚਾਰ ਦੇ ਸਮਾਗਮ ਨੂੰ ਮੁਲਤਵੀ
ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਕੁਝ ਜਥੇਬੰਦੀਆ ਵੱਲੋ ਸਮਾਗਮ ਦਾ ਵਿਰੋਧ ਕੀਤਾ ਜਾ ਰਿਹਾ ਹੈ
ਅਤੇ ਭਾਈ ਗੁਰਬਖਸ਼ ਸਿੰਘ ਦੀ ਹੋਈ ਬੇਕਵਕਤੀ ਮੌਤ ਕਰਕੇ ਕੌਮ ਪਹਿਲਾਂ ਹੀ ਬਹੁਤ ਦੁੱਖੀ ਹੈ ਇਸ
ਲਈ ਭਾਈ ਢੱਡਰੀਆ ਵਾਲੇ ਨੂੰ ਚਾਹੀਦਾ ਹੈ ਕਿ ਉਹ ਭਰਾ ਮਾਰੂ ਜੰਗ ਨੂੰ ਬੜਾਵਾ ਦੇਣ ਦੀ ਬਜਾਏ
ਕੁਝ ਦਿਨਾਂ ਲਈ ਆਪਣਾ ਸਮਾਗਮ ਮੁਲਤਵੀ ਕਰ ਦੇਵੇ।
ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆ
ਵਾਲੇ ਦੇ ਸਮਾਗਮ ਦੇ ਵਿਰੁੱਧ ਵਿੱਚ ਕੁਝ ਜਥੇਬੰਦੀਆ ਦੀਆ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ
ਸ਼ਕਾਇਤਾਂ ਪੁੱਜੀਆ ਹਨ ਅਤੇ ਜਿਲ•ਾ ਪ੍ਰਸ਼ਾਸ਼ਨ ਨੂੰ ਵੀ ਜਥੇਬੰਦੀਆ ਨੇ ਢੱਡਰੀਆ ਵਾਲੇ ਦੇ ਸਮਾਗਮ
ਤੇ ਰੋਕ ਲਗਾਉਣ ਲਈ ਮੰਗ ਪੱਤਰ ਦਿੱਤੇ ਹਨ। ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੀ ਮੌਤ ਹੋ
ਜਾਣ ਨਾਲ ਕੌਮ ਪਹਿਲਾਂ ਹੀ ਬਹੁਤ ਦੁੱਖੀ ਹੈ ਤੇ ਜੇਕਰ ਦੋ ਪੰਥਕ ਧਿਰਾਂ ਵਿੱਚ ਟਕਰਾ ਹੋ
ਜਾਂਦਾ ਹੈ ਤਾਂ ਮੰਦਭਾਗਾ ਹੋਵੇਗਾ। ਉਹਨਾਂ ਕਿਹਾ ਕਿ ਸਮਾਗਮ ਨੂੰ ਰੱਦ ਕਰਾਉਣ ਵਾਲੀਆ
ਜਥੇਬੰਦੀਆ ਨੇ ਜਿਲ•ਾ ਪ੍ਰਸ਼ਾਸ਼ਨ ਨੂੰ ਵੀ ਲਿਖ ਕੇ ਦਿੱਤਾ ਹੈ ਕਿ ਢੱਡਰੀਆ ਵਾਲੇ ਦੇ ਸਮਾਗਮ ਤੇ
ਰੋਕ ਲਗਾਈ ਜਾਵੇ ਪਰ ਪ੍ਰ੍ਰਸ਼ਾਸ਼ਨ ਨੇ ਉਸ ਨੂੰ 26 ਤੇ 27 ਦੋ ਦਿਨ ਸਮਾਗਮ ਕਰਨ ਦੀ ਆਗਿਆ ਦੇ
ਦਿੱਤੀ ਹੋਈ ਹੈ ।
ਵਰਨਣਯੋਗ ਹੈ ਕਿ ਦਮਦਮੀ ਟਕਸਾਲ ਭਿੰਡਰਾਂਵਾਲਿਆ ਦੇ ਮੁੱਖੀ ਬਾਬਾ ਹਰਨਾਮ
ਸਿੰਘ ਧੁੰਮਾਂ ਤੇ ਭਾਈ ਢੱਡਰੀਆ ਵਾਲਿਆ ਦੇ ਵਿਚਕਾਰ ਪਿਛਲੇ ਲੰਮੇ ਸਮੇ ਤੋ ਟਕਰਾ ਚੱਲਦਾ ਆ
ਰਿਹਾ ਹੈ ਅਤੇ ਢੱਡਰੀਆ ਵਾਲਾ ਜਿਥੇ ਟਕਸਾਲ ਵਾਲਿਆ ਨੂੰ ਪੰਥ ਦੋਖੀ ਤੇ ਸਰਕਾਰੀ ਟਾਊਟ ਦੱਸ ਕੇ
ਭੰਡਦਾ ਆ ਰਿਹਾ ਹੈ ਉਥੇ ਬਾਬਾ ਹਰਨਾਮ ਸਿੰਘ ਧੁੰਮਾਂ ਵੀ ਉਸ ਨੂੰ ਢੱਡਰੀਆ ਵਾਲਿਆ ਦੀ ਬਜਾਏ
ਘੱਗਰੀਆ ਵਾਲਾ ਕਹਿ ਕੇ ਸੰਬੋਧਨ ਕਰਦੇ ਰਹੇ ਹਨ। ਦੋਹਾਂ ਦੀ ਲੜਾਈ ਇਸ ਕਦਰ ਚਰਮ ਸੀਮਾ ਤੇ
ਪੁੱਜ ਗਈ ਤੇ ਟਕਸਾਲ ਨਾਲ ਸਬੰਧਿਤ ਕੁਝ ਵਿਅਕਤੀਆ ਨੇ ਜਗਰਾਉ ਦੇ ਨੇੜੇ ਭਾਈ ਰਣਜੀਤ ਸਿੰਘ
ਢੱਡਰੀਆ ਵਾਲਿਆ ਤੇ ਉਸ ਵੇਲੇ ਗੋਲੀਆ ਦੀ ਬੁਛਾੜ ਨਾਲ ਹਮਲਾ ਕਰ ਦਿੱਤਾ ਜਦੋ ਉਹ ਆਪਣੇ ਇੱਕ
ਸਾਥੀ ਨਾਲ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਜਾ ਰਹੇ ਸਨ ਤੇ ਇਹ ਹਮਲਾ ਗੁਰੂ ਦੇ ਨਾਮ ਤੇ
ਲਗਾਈ ਜਾਂਦੀ ਪਵਿੱਤਰ ਛਬੀਲ ਦੀ ਆੜ ਹੇਠ ਕੀਤਾ ਗਿਆ। ਇਸ ਹਮਲੇ ਵਿੱਚ ਭਾਈ ਰਣਜੀਤ ਸਿੰਘ
ਢੱਡਰੀਆ ਵਾਲੇ ਤਾਂ ਭਾਂਵੇ ਵਾਲ ਵਾਲ ਬੱਚ ਗਏ ਪਰ ਉਹਨਾਂ ਦਾ ਸਾਥੀ ਭਾਈ ਭੁਪਿੰਦਰ ਸਿੰਘ
ਆਪਣੇ ਛੋਟੇ ਛੋਟੇ ਬੱਚਿਆ ਨੂੰ ਵਿਲਕਦੇ ਛੱਡ ਕੇ ਇਸ ਫਾਨੀ ਸੰਸਾਰ ਤੋ ਗੋਲੀਆ ਦੀ ਬੁਛਾੜ ਨਾਲ
ਸ਼ਹੀਦ ਹੋ ਕੇ ਛੱਡ ਗਿਆ। ਬਾਬਾ ਹਰਨਾਮ ਸਿੰਘ ਧੁੰਮਾਂ ਨੇ ਇੱਕ ਪੱਤਰਕਾਰ ਸੰਮੇਲਨ ਬੁਲਾ ਕਿਹਾ
ਸੀ ਕਿ ਉਹਨਾਂ ਨੂੰ ਭਾਈ ਢੱਡਰੀਆ ਵਾਲੇ ਤੇ ਹਮਲਾ ਕਰਨ ਦੀ ਬਣਾਈ ਗਈ ਸਕੀਮ ਦੀ ਕੋਈ ਜਾਣਕਾਰੀ
ਨਹੀ ਪਰ ਹਮਲਾਵਰ ਟਕਸਾਲ ਨਾਲ ਜਰੂਰ ਸਬੰਧਿਤ ਹਨ ਤੇ ਟਕਸਾਲ ਉਹਨਾਂ ਦੇ ਕੇਸ ਦੀ ਪੈਰਵਾਈ
ਕਰੇਗੀ। ਕਾਫੀ ਦੇਰ ਭਾਈ ਢੱਡਰੀਆ ਵਾਲੇ ਵੱਖ ਵੱਖ ਦੀਵਾਨਾਂ ਵਿੱਚ ਵੀ ਵਿਰਲਾਪ ਕਰਕੇ ਸੰਗਤਾਂ
ਦੀ ਹਾਜ਼ਰੀ ਵਿੱਚ ਹਮਲਾਵਰਾਂ ਨੂੰ ਪੁੱਛਦੇ ਰਹੇ ਕਿ ਉਹਨਾਂ ਉਪਰ ਹਮਲਾ ਕਰਕੇ ਉਹਨਾਂ ਦੇ ਭਰਾ
ਨੂੰ ਮਾਰਨ ਦਾ ਕਸੂਰ ਤਾਂ ਦੱਸਿਆ ਜਾਵੇ ਪਰ ਹੌਲੀ ਹੌਲੀ ਗੱਲ ਛੱਡੀ ਗਈ।
ਕੁਝ ਸਮਾਂ ਪਹਿਲਾਂ ਢੱਡਰੀਆ ਵਾਲੇ ਨੇ ਆਪਣਾ ਦੋ ਰੋਜਾ ਦੀਵਾਨ ਅੰਮ੍ਰਿਤਸਰ ਵਿੱਚ
ਰੱਖ ਲਿਆ ਤੇ ਵਿਰੋਧੀ ਜਥੇਬੰਦੀਆ ਦੇ ਵਿਰੋਧ ਨੂੰ ਮੁੱਖ ਰੱਖਦਿਆ ਢੱਡਰੀਆ ਵਾਲੇ ਨੇ ਆਪ ਦੀ
ਦੀਵਾਨ ਰੱਦ ਕਰ ਦਿੱਤਾ ਕਿ ਉਹ ਭਰਾ ਮਾਰੂ ਜੰਗ ਵਿੱਚ ਨਹੀ ਪੈਣਾ ਚਾਹੁੰਦੇ ਪਰ ਵਿਰੋਧੀਆ ਨੇ
ਢੱਡਰੀਆ ਵਾਲੇ ਨੂੰ ਕਈ ਪ੍ਰਕਾਰ ਦਾ ਲਕਬਾ ਨਾਲ ਚਿੜਾਉਣਾ ਸ਼ੁਰੂ ਕਰ ਦਿੱਤਾ ਤੇ ਜਿਸ ਦੇ
ਸਿੱਟੇ ਵਜੋ ਕੁਝ ਸਮੇਂ ਬਾਅਦ ਹੀ ਢੱਡਰੀਆ ਵਾਲੇ ਨੇ ਆਪਣਾ ਦੋ ਰੋਜ਼ਾ ਸਮਾਗਮ ਮੋਗੇ ਵਿਖੇ ਰੱਖ
ਲਿਆ ਜਿਥੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਪਿੰਡ ਰੋਡੇ ਥੋੜੀ ਦੂਰ ਹੀ ਹੈ ਤੇ ਇਹ
ਇਲਾਕਾ ਟਕਸਾਲੀਆ ਦਾ ਗੜ• ਵੀ ਮੰਨਿਆ ਜਾਂਦਾ ਹੈ। ਇਸ ਸਮਾਗਮ ਨੂੰ ਰੋਕਣ ਦੇ ਕਾਫੀ ਯਤਨ ਹੌਏ
ਪਰ ਢੱਡਰੀਆ ਵਾਲੇ ਨੇ ਆਪਣਾ ਕਾਮਯਾਬ ਸਮਾਗਮ ਕਰਕੇ ਇੱਕ ਵਾਰੀ ਤਾਂ ਵਿਰੋਧੀਆ ਨੂੰ ਚਿਤ ਕਰ
ਦਿੱਤਾ ਤੇ ਇਸ ਤੋ ਬਾਅਦ ਇਹ ਇਲਜ਼ਾਮ ਵੀ ਲੱਗਣੇ ਸ਼ੁਰੂ ਹੋ ਗਏ ਕਿ ਕਾਂਗਰਸ ਨੂੰ ਇੱਕ ਹੋਰ ਨਕਲੀ
ਨਿਰੰਕਾਰੀ ਲੱਭ ਪਿਆ ਹੈ। ਖੈਰ! ਢੱਡਰੀਆ ਵਾਲੇ ਦੇ ਮੋਗੇ ਵਾਲੇ ਸਮਾਗਮ ਨੇ ਸਪੱਸ਼ਟ ਕਰ ਦਿੱਤਾ
ਕਿ ਉਸ ਦਾ ਵਿਰੋਧ ਕਰਨ ਵਾਲੇ ਕਾਗਜ਼ੀ ਸ਼ੇਰ ਹਨ ਤੇ ਉਹਨਾਂ ਵਿੱਚ ਹੁਣ ਕੋਈ ਸ਼ੰਘਰਸ਼ ਦਾ ਦਮ ਖਮ
ਨਹੀ ਰਿਹਾ।
ਭਾਈ ਢੱਡਰੀਆ ਵਾਲੇ ਦਾ ਸਮਾਗਮ ਕੀ ਵਿਰੋਧ ਕਰਦੀਆ ਜਥੇਬੰਦੀਆ ਰੋਕ ਸਕਣਗੀਆ ਜਾਂ ਫਿਰ
ਮੋਗੇ ਦੇ ਸਮਾਗਮ ਵਾਂ ਸਿਰਫ ਕਾਗਜ਼ੀ ਸ਼ੇਰ ਹੀ ਸਾਬਤ ਹੋਣਗੀਆ ,ਪ੍ਰਸ਼ਾਸ਼ਨ ਨੇ ਵੀ ਅਣਸੁਖਾਵੀ
ਘਟਨਾ ਨੂੰ ਰੋਕਣ ਲਈ ਕੜੇ ਸੁਰੱਖਿਆ ਪ੍ਰਬੰਧ ਕੀਤੇ ਹਨ । ਭਾਈ ਢੱਡਰੀਆ ਵਾਲੇ ਦੇ ਸਾਥੀ ਭਾਈ
ਸਤਨਾਮ ਸਿੰਘ ਜੇ ਸੀ ਬੀ ਵਾਲੇ ਕਿਹਾ ਕਿ ਭਾਈ ਢੱਡਰੀਆ ਵਾਲੇ ਪੂਰੀ ਤਰ•ਾ ਸ੍ਰੀ ਅਕਾਲ ਤਖਤ
ਸਾਹਿਬ ਤੇ ਰਹਿਤ ਮਰਿਆਦਾ ਨੂੰ ਸਮੱਰਪਿੱਤ ਹਨ ਪਰ ਸਿਆਸੀ ਆਗੂਆਂ ਅੱਗੇ ਵਿੱਕੇ ਹੋਏ ਜਥੇਦਾਰ
ਨੂੰ ਜਵਾਬਦੇਹ ਨਹੀ।