ਸੰਗਰੂਰ,29 ਮਾਰਚ(ਕਰਮਜੀਤ ਰਿਸ਼ੀ) ਅਕਾਲ ਅਕੈਡਮੀ ਚੱਕ ਭਾਈਕੇ ਜੋ ਕਲਗੀਧਰ ਟਰੱਸਟ, ਬੜੂ ਸਾਹਬਿ
ਦੀ 107 ਵੀੰ ਬ੍ਰਾਂਚ ਹੈ। ਐਨ.ਐਸ.ਟੀ.ਐਸ.ਈ. (ਰਾਸ਼ਟਰੀ ਪੱਧਰ ਦੀ ਵਿਗਿਆਨ ਦੀ ਪ੍ਰਤਿਭਾ ਖੋਜ
ਪ੍ਰੀਖਿਆਂ ) ਇੱਕ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ ਜਿਸ ਵਿੱਚ ਅਕਾਲ ਅਕੈਡਮੀ ਚੱਕ ਭਾਈਕੇ
ਦੇ ਹਿਸਾਬ ਅਤੇ ਵਿਗਿਆਨ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਬਹੁਤ ਚੰਗੇ ਸਥਾਨ
ਪ੍ਰਾਪਤ ਕੀਤੇ। ਹਰ ਸਾਲ ਔਸਤਨ ਇਸ ਪ੍ਰੀਖਆਿ ਵਿੱਚ ਦੇਸ਼ ਭਰ ਵਚੋਂ ਦੋ ਲੱਖ ਤੋਂ ਵੱਧ
ਵਦਿਆਿਰਥੀ ਭਾਗ ਲੈਂਦੇ ਹਨ।ਅਕਾਲ ਅਕੈਡਮੀ ਦੇ ਤੀਸਰੀ ਅਤੇ ਚੌਥੀ ਜਮਾਤ ਦੇ ਵਦਿਆਿਰਥੀਆਂ ਨੇ
ਇਸ ਮੁਕਾਬਲੇ ਵਚਿ ਹਿੱਸਾ ਲਿਆ। ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅਕਾਲ ਅਕੈਡਮੀਆਂ ਦੇ
ਇਨ੍ਹਾਂ ਛੋਟੇ ਪਿੰਡਾਂ ਵਿੱਚ ਚੱਲਦੇ ਹੋਣ ਦੇ ਬਾਵਜੂਦ ਵੀ ਰਾਸ਼ਟਰੀ ਪੱਧਰ ਦੇ ਟੈਂਸਟਾਂ
ਵਿੱਚ ਅਕਾਲ
ਅਕੈਡਮੀ ਦੇ ਵਿਦਿਆਰਥੀ ਚੰਗੇ ਸਥਾਨ ਪ੍ਰਾਪਤ ਕਰ ਰਹੇ ਹਨ। ਅਕਾਲ ਅਕੈਡਮੀ ਚੱਕ ਭਾਈਕੇ
ਦੇਵਿਦਿਆਰਥੀਆਂ ਨੇ ਇਸ ਸਾਲ ਐਨ.ਐਸ.ਟੀ.ਐਸ.ਈ. ਦੇ ਟੈਸਟ ਵਿੱਚ ਵਧੀਆ ਸੂਬਾ ਪੱਧਰੀ ਸਥਾਨ
ਪ੍ਰਾਪਤ ਕਰਨ ਦਾ ਨਾਮਣਾ ਖੱਟਿਆ ਹੈ। ਜਿਸ ਨਾਲ ਅਕਾਲ ਅਕੈਡਮੀ ਦਾ ਨਾਮ ਤੇ ਬੱਚਿਆਂ ਦੇ
ਮਾਤਾ-ਪਤਾ ਦਾ ਨਾਮ ਵੀ ਰੌਸ਼ਨ ਹੋਇਆ ਹੈ।ਸੂਬਾ ਪੱਧਰ ਤੇ ਸਥਾਨ ਪ੍ਰਾਪਤ ਕਰਨ ਵਾਲੇ
ਵਿਦਿਆਰਥੀਆਂ ਸਕਿੰਦਰ ਸਿੰਘ , ਜਗਪ੍ਰੀਤ ਕੌਰ, ਗੁਰਜੀਵਨ ਸਿੰਘ, ਰੋਬਨਪ੍ਰੀਤ ਸਿੰਘ, ਪਰਵੰਿਦਰ
ਸਿੰਘ, ਹਰੰਿਦਰ ਸ਼ਰਮਾ, ਗੁਰਲੀਨ ਕੌਰ, ਹਰਸਮਿਰਨ ਕੌਰ, ਅੰਤਪ੍ਰੀਤ ਕੌਰ, ਪ੍ਰਭਜੋਤ ਸਿੰਘ,
ਯਸਲੀਨ ਕੌਰ, ਜਗਦੀਪ ਸਿੰਘ ਤੇ ਹਰਲੀਨ ਕੌਰ ਆਦਿ ਨੂੰ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ
ਸਮੂਹ ਸਟਾਫ ਨੇ ਸਨਮਾਨਿਤ ਕੀਤਾ ।