ਸ਼ੇਰਪੁਰ (ਹਰਜੀਤ ਕਾਤਿਲ) ਵਾਤਾਵਰਨ ਅਤੇ ਪੰਛੀਆਂ ਦੀ ਸੇਵਾ ਸੰਭਾਲ ਦੇ ਲਈ ਚਲਾਈ ਜਾ ਰਹੀ
ਮੁਹਿੰਮ ‘ ਪੰਛੀ ਪਿਆਰੇ ‘ ਤਹਿਤ ਮਾਸਟਰ ਜਗਜੀਤਪਾਲ ਸਿੰਘ ਘਨੌਰੀ ਵੱਲੋਂ ਪਿੰਡ ਘਨੌਰੀ ਖੁਰਦ
ਦੇ ਗੁਰਦੁਆਰਾ ਸਾਹਿਬ ਲਈ 200 ਛਾਂਦਾਰ ਪੌਦਿਆਂ ਦੀ ਸੇਵਾ, ਵਣ ਰੇਂਜ ਅਫ਼ਸਰ ਸ੍ਰੀ ਛੱਜੂ ਰਾਮ
ਸੰਜਰ ਦੇ ਸਹਿਯੋਗ ਨਾਲ ਕਰਵਾਈ। ਇਸ ਮੌਕੇ ਮਾਸਟਰ ਜਗਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਛੀ
ਪਿਆਰੇ ਮੁਹਿੰਮ ਤਹਿਤ ਪੰਜਾਬ ਭਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੌਦੇ ਲਗਾਏ ਜਾ ਚੁੱਕੇ ਹਨ
ਅਤੇ ਪੰਛੀਆਂ ਦੀ ਸੰਭਾਲ ਦੇ ਲਈ ਦਾਣਾ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਉਨ੍ਹਾਂ
ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਹਿੰਮ ਤਹਿਤ ਪੰਜਾਬ ਭਰ ਦੇ ਵਿੱਚ ਪੌਦੇ ਲਗਾਉਣ ,
ਵਾਤਾਵਰਨ ਨੂੰ ਖੁਸ਼ਹਾਲ ਬਣਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਗੁਰੂ ਘਰ ਦੇ ਗ੍ਰੰਥੀ ਸਿੰਘ
ਸੰਦੀਪ ਸਿੰਘ ਅਤੇ ਰਾਜੇਸ਼ ਰਿਖੀ ਵੀ ਹਾਜ਼ਰ ਸਨ ।