ਸ਼ੇਰਪੁਰ (ਹਰਜੀਤ ਕਾਤਿਲ) ਸਥਾਨਿਕ ਕਸਬੇ ਅੰਦਰ ਇੱਕ ਦੁਕਾਨ ਤੋਂ ਛੱਤ ਤੋੜ ਕੇ ਰਾਤ ਸਮੇਂ
ਲੱਖਾਂ ਰੁਪਏ ਦਾ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਹੋ ਜਾਣ ਦੇ ਸਮਾਚਾਰ ਹਨ। ਪ੍ਰਾਪਤ ਜਾਣਕਾਰੀ
ਅਨੁਸਾਰ ਭੂਸ਼ਨ ਜਨਰਲ ਸਟੋਰ ਤੋਂ ਰਾਤ ਸਮੇਂ ਇੱਕ ਚੋਰ ਗਰੋਹ ਵੱਲੋਂ ਦੁਕਾਨ ਉਪਰ ਬਣੀ ਮਮਟੀ ਦਾ
ਦਰਵਾਜ਼ਾ ਤੋੜ ਕੇ ਚੋਰ ਗਿਰੋਹ ਵੱਲੋਂ ਵੀਹ ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ
ਚੋਰੀ ਕਰ ਲਿਆ ਗਿਆ ਹੈ । ਸਥਾਨਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਭੂਸ਼ਣ
ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੀ ਦੁਕਾਨ ਤੇ ਆਏ ਤਾਂ ਦੇਖਿਆ ਕਿ ਸਾਮਾਨ ਖਿੱਲਰਿਆ
ਹੋਇਆ ਅਤੇ ਫਰੂਟੀਆਂ ਦੀਆਂ ਡੱਬੀਆਂ , ਭਾਨ ਬਿਖਰੀ ਪਈ ਸੀ । ਚੋਰਾਂ ਵੱਲੋਂ ਮਮਟੀ ਦਾ
ਦਰਵਾਜ਼ਾ ਤੋੜ ਕੇ ਸਮੁੱਚੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ । ਮਾਲਕ ਅਨੁਸਾਰ ਚੋਰੀ ਹੋਏ ਸਾਮਾਨ
ਦੀ ਕੀਮਤ ਲੱਖਾਂ ਰੁਪਏ ਵਿਚ ਦੱਸੀ ਜਾ ਰਹੀ ਹੈ ।