ਸ਼ੇਰਪੁਰ (ਹਰਜੀਤ ਕਾਤਿਲ) ਸਮਾਜ ਸੇਵਕ ਵੈਲਫੇਅਰ ਕਲੱਬ(ਰਜਿ) ਘਨੌਰੀ ਕਲਾਂ ਵੱਲੋਂ ਪਹਿਲੀ
ਕਲਾਸ ਤੋਂ ਲੈਕੇ ਬਾਰਵੀਂ ਕਲਾਸ ਤੱਕ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ
ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਹਰ ਸਾਲ ਕਲੱਬ ਵੱਲੋਂ ਬੱਚਿਆਂ ਨੂੰ
ਸਨਮਾਨਿਤ ਕੀਤਾ ਜਾਂਦਾ ਹੈ। ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਮਾਨ ਨੇ ਸਰਕਾਰ ਵੱਲੋਂ ਸਰਕਾਰੀ
ਸਕੂਲਾਂ ਵਿਚ ਛੇਵੀ ਕਲਾਸ ਤੋਂ ਲੈ ਕੇ ਅੱਠਵੀਂ ਤੱਕ ਦੇ ਬੱਚਿਆਂ ਦੀਆਂ ਫਸਟ ,ਸੈਕੰਡ ਅਤੇ ਥਰਡ
ਪੁਜੀਸ਼ਨਾਂ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ , ਕਿ ਇਹ ਬੱਚਿਆਂ ਦਾ ਇਕ ਸਾਲ ਦੀ ਮਿਹਨਤ ਦਾ
ਫ਼ਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਬੱਚਿਆਂ ਨਾਲ ਬਹੁਤ ਵੱਡਾ ਧੋਖਾ ਹੈ ਇਸ ਮੌਕੇ ਸਰਕਾਰੀ
ਸਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈਡ
ਟੀਚਰ ਸ੍ਰ ਕੁਲਵਿੰਦਰ ਸਿੰਘ, ਇੰਗਲਿਸ਼ ਲੈਕਚਰਾਰ ਨਰਸੀ ਰਾਮ , ਮੈਥ ਲੈਕਚਰਾਰ ਮਨੋਜ ਕੁਮਾਰ
ਤੋਂ ਇਲਾਵਾ ਕਲੱਬ ਦੇ ਮੀਤ ਪ੍ਰਧਾਨ ਰਾਣਾ ਸਿੰਘ , ਸਕੱਤਰ ਪਰਗਟ ਸਿੰਘ ਹੈਪੀ , ਸਲਾਹਕਾਰ
ਰਾਂਝਾ ਖਾਂ , ਗੁਰਪ੍ਰੀਤ ਆਸਟ ਤੋਂ ਇਲਾਵਾ ਬੱਚਿਆਂ ਦੇ ਮਾਂ ਬਾਪ ਅਤੇ ਪਿੰਡ ਦੇ ਬਹੁਤ ਸਾਰੇ
ਪਤਵੰਤੇ ਹਾਜ਼ਰ ਸਨ ।