ਮਾਨਸਾ ( ਤਰਸੇਮ ਸਿੰਘ ਫਰੰਡ ) ਆਮ ਆਦਮੀ ਪਾਰਟੀ ਸਥਾਨਕ ਆਗੂ ਬਲਦੇਵ ਸਿੰਘ ਰਾਠੀ ਅਤੇ ਕੌਰ
ਸਿੰਘ ਵੱਲੋਂ ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਦਲਿਤ ਵਿਰੋਧੀ
ਚਹਿਰਾ ਨੰਗਾ ਹੋ ਗਿਆ ਹੈ ਜਿਸ ਨੇ ਚੁੱਪ ਕਰਕੇ ਗਰੀਬ ਲੋਕਾਂ ਨੂੰ ਦਿੱਤੀ 200 ਯੂਨਿਟ ਮੁਫਤ
ਬਿਜਲੀ ਦੀ ਸਹੂਲਤ ਖੋਹਣ ਦੀ ਕੋਸ਼ਿਸ਼ ਕੀਤੀ ਹੈ । ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਅੰਦਰੋਂ
ਅੰਦਰ ਬਿਜਲੀ ਅਧਿਕਾਰੀਆਂ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਜੇਕਰ ਕਿਸੇ ਦਲਿਤ ਵੱਲੋਂ 200
ਯੂਨਿਟ ਮੁਫਤ ਬਿਜਲੀ ਤੋਂ ਉੱਪਰ ਬਿਜਲੀ ਵਰਤੀ ਗਈ ਹੈ ਤਾਂ ਉਹਨਾਂ ਯੂਨਿਟ ਦੀ ਵਜਾਏ ਛੋਟ
ਵਾਲੀਆਂ ਯੂਨਿਟਾਂ ਦੇ ਪੈਸੇ ਵੀ ਬਿਲ ਵਿੱਚ ਲਗਾਕੇ ਪੂਰੀ ਖਪਤ ਦੇ ਪੈਸੇ ਭਰਵਾਏ ਜਾਣ । ਆਪ
ਆਗੂਆਂ ਕਿਹਾ ਕਿ ਇਹ ਕਾਂਗਰਸ ਸਰਕਾਰ ਵੱਲੋਂ ਦਲਿਤ ਲੋਕਾਂ ਨਾਲ ਕੀਤਾ ਗਿਆ ਇੱਕ ਧੋਖਾ ਹੈ ਜਿਸ
ਦਾ ਦਲਿਤ ਵਰਗ ਵਿੱਚ ਬਚੈਨੀ ਦਾ ਮਹੌਲ ਬਣਿਆ ਹੋਇਆ ਹੈ ।ਉਹਨਾਂ ਮੰਗ ਕੀਤੀ ਕਿ ਸਰਕਾਰ ਪਹਿਲਾਂ
ਚਲ ਰਹੀ ਨੀਤੀ ਲਾਗੂ ਕਰੇ ਤਾਂ ਜੋ ਹਜਾਰਾਂ ਦਲਿਤ ਪ੍ਰੀਵਾਰਾਂ ਤੇ ਪੈਣ ਵਾਲਾ ਆਰਥਿਕ ਬੋਝ
ਘਟਾਇਆ ਜਾ ਸਕੇ ।
