ਸ਼ੇਰਪੁਰ (ਹਰਜੀਤ ਕਾਤਿਲ) ਨੇੜਲੇ ਪਿੰਡ ਬੜੀ ਵਿਖੇ ਨਿਕਾਸੀ ਪਾਣੀ ਨੂੰ ਵਰਤੋਂ ਵਿੱਚ ਲਿਆਉਣ
ਦੇ ਮੱਦੇ ਨਜ਼ਰ ਸਮਾਜ ਸੇਵੀ ਤੇ ਹਿੰਮਤੀ ਸਰਪੰਚ ਜਸਮੇਲ ਸਿੰਘ ਬੜੀ ਅਤੇ ਸਮੂਹ ਗ੍ਰਾਮ ਪੰਚਾਇਤ
ਵੱਲੋਂ ਪਾਈ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ ਅਤੇ ਚੈਂਬਰ ਤਿਆਰ ਹੋਣ ਉਪਰੰਤ ਸਰਪੰਚ ਵੱਲੋਂ
ਚੈਂਬਰ ਦੀਆਂ ਚਾਬੀਆਂ ਪਿੰਡ ਵਾਸੀਆਂ ਦੇ ਹਵਾਲੇ ਕੀਤੀਆਂ । ਇਸ ਮੌਕੇ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਸਰਪੰਚ ਜਸਮੇਲ ਸਿੰਘ ਬੜੀ ਨੇ ਦੱਸਿਆ ਕਿ ਇਸ ਪਾਈਪ ਲਾਈਨ ਦੀ ਗ੍ਰਾਂਟ ਸਾਬਕਾ
ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਲਾਕ ਸ਼ੇਰਪੁਰ ਦੀ ਚੇਅਰਮੈਨ ਮੈਡਮ
ਸਿਮਰਜੀਤ ਕੌਰ ਭੱਠਲ ਦੀ ਸਿਫਾਰਿਸ਼ ਤੇ ਦਿੱਤੀ ਗਈ ਸੀ। ਇਸ ਪਾਇਪ ਲਾਈਨ ਨਾਲ ਜਿੱਥੇ ਪਿੰਡ ਦੇ
ਗੰਦੇ ਪਾਣੀ ਦੇ ਨਿਕਾਸ ਦਾ ਹੱਲ ਹੋਵੇਗਾ ਉੱਥੇ ਕਿਸਾਨਾਂ ਦੇ ਨਾਲ ਨਾਲ ਗਰੀਬ ਲੋਕਾਂ ਨੂੰ
ਦਿੱਤੀ ਦੋ ਦੋ ਵਿੱਘੇ ਜ਼ਮੀਨ ਦੀ ਸਿੰਚਾਈ ਵੀ ਹੋਵੇਗੀ । ਇਸ ਉੱਦਮ ਲਈ ਸਮੂਹ ਪਿੰਡ ਵਾਸੀਆਂ
ਵੱਲੋਂ ਗਰਾਮ ਪੰਚਾਇਤ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੰਚ ਪਵਨ ਸਿੰਘ,
ਪੰਚ ਹਰਜਿੰਦਰ ਬਾਜ , ਪੰਚ ਮੰਟਾ ,ਪੰਚ ਗੁਰਦੀਪ ਕੌਰ, ਡੋਗਰ ਸਿੰਘ , ਮਲਕੀਤ ਸਿੰਘ, ਸਾਧੂ
ਸਿੰਘ , ਕਾਮਰੇਡ ਜਸਵੰਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।