ਐਕਰ—-ਜਿਲਾ ਫਿਰੋਜਪੁਰ ਦੀ ਕਾਂਊਟਰ ਇਟੇਲੀਜੈਸ ਵੱਲੋ ਲੁੱਟਾਂ ਖੋਹਾ ਕਰਨ ਵਾਲੇ ਗੈਂਗ ਦੇ 7 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਪਾਰਟੀ ਵੱਲੋ ਖੂਫੀਆਂ ਇਤਲਾਹ ਦੇ ਅਧਾਰ ਤੇ ਸ਼ਮਸ਼ਾਨ ਘਾਟ ਪਿੰਡ ਮਧਰੇ ,ਕੋਲ ਲੁੱਟਾ -ਖੋਹਾਂ ਕਰਨ ਵਾਲੇ ਗੈਂਗ ਦੇ 7 ਮੈਂਬਰ ਜੋ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ ਨੂੰ ਕਾਬੂ ਕੀਤਾ ਗਿਆਂ ।
ਵੀ ਓ–1 ਪ੍ਰੈਸ ਕਾਨਫਰੰਸ ਦੌਰਾਨ ਏ.ਆਈ.ਜੀ ਨਰਿੰਦਰਪਾਲ ਸਿੰਘ ਸਿੱਧੂ ਪੀ ਪੀ ਐਸ ਏ ਆਈ ਜੀ ਫਿਰੋਜਪੁਰ ਨੇ ਦੱਸਿਆ ਕਿ ਲੁੱਟ ਖੌਹ ਕਰਨ ਵਾਲੇ ਗੈਂਗ ਦੇ 7 ਮੈਂਬਰ ਕਾਬੂ ਕੀਤੇ ਗਏ ਜਿਨਾਂ ਵਿੱਚ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਬੰਤਾਂ ਸਿੰਘ ਵਾਸੀ ਗੋਖੀ ਵਾਲਾ ,ਸੰਜੀਵ ਸਿੰਘ ਉਰਫ ਸੰਜੂ ਪੁੱਤਰ ਸੁਖਦੇਵ ਸਿੰਘ,ਵਾਸੀ ਪਿੰਡ ਬਾਰੇ ਕੇ,ਨੀਰਜ ਕੁਮਾਰ ਪੁੱਤਰ ਪ੍ਰਾਂਨ ਲਾਲ ਵਾਸੀ ਘੁਮਿਆਰ ਮੰਡੀ ,ਬਲਦੇਵ ਸਿੰਘ ਉਰਫ ਬਿੱਲੂ ਪੁੱਤਰ ਗੁਰਮੇਜ ਸਿੰਘ, ਵਾਸੀ ਗੋਖੀਵਾਲਾ,ਅਮਰਜੀਤ ਸਿੰਘ ਉਰਫ ਬਿੰਦਰ ਪੁੱਤਰ ਬਲਵੀਰ ਸਿੰਘ ਵਾਸੀ ਬਸਤੀ ਖਾਨ ਕੇ ,ਸੋਨਾ ਸਿੰਘ ਪੁੱਤ ਸੁਰਜੀਤ ਸਿੰਘ ਪਿੰਡ ਮਸਤੂਵਾਲਾ ਜਲਾਲਾਬਾਦ ਜਿਲਾ ਫਾਜਿਲਕਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੌਕੇ ਤੋ ਇਹਨਾਂ ਪਾਸੋ ਇੱਕ ਦੇਸੀ ਰਿਵਾਲਵਰ 315 ਬੋਰ ਅਤੇ ਇੱਕ ਜਿੰਦਾ ਕਾਰਤੂਸ ,ਇੱਕ ਦੇਸੀ ਪਿਸਟਲ 32 ਬੋਰ ਅਤੇ 02 ਜਿੰਦਾ ਕਾਰਤੂਸ ਅਤੇ 5 ਹੋਰ ਮਾਰੂ ਹਥਿਆਰ 3 ਕਿਰਪਾਨਾਂ ,ਇੱਕ ਕਾਪਾ ਅਤੇ ਇੱਕ ਕਿਰਚ ਬ੍ਰਾਂਮਦ ਹੋਏ । ਇਹਨਾ ਦਾ ਇਕ ਸਾਥੀ ਰਮੇਸ਼ ਕੁਮਾਰ ਉਰਫ ਮੇਸ਼ੂ ਪੁੱਤਰ ਦਿਆਲ ਸਿੰਘ ਵਾਸੀ ਗੋਖੀਵਾਲਾ ਮੌਕੇ ਤੋ ਫਰਾਰ ਹੋ ਗਿਆ । ਉਕਤ ਦੋਸ਼ੀਆਂ ਖਿਲਾਫ ਧਾਰਾ 399/402 ਆਈ ਪੀ ਸੀ ਅਸਲਾ ਐਕਟ ਤਹਿਤ ਥਾਣਾ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ,ਫਾਜਿਲਕਾ ਵਿਖੇ ਦਰਜ ਕੀਤਾ ਗਿਆ ਹੈ । ਏ.ਆਈ.ਜੀ ਨਰਿੰਦਰਪਾਲ ਸਿੰਘ ਸਿੱਧੂ ਪੀ ਪੀ ਐਸ ਏ ਆਈ ਜੀ ਫਿਰੋਜਪੁਰ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਫਿਰੋਜਪੁਰ ਏਰੀਏ ਵਿੱਚ ਇੱਕ ਲੱਖ ਰੁਪਏ ਦੀ ਲੁੱਟ -ਖੋਹ ਅਤੇ 13 ਲੱਖ ਰੁਪਏ ਦੀ ਲੁੱਟ -ਖੋਹ ਅਤੇ ਲੁਧਿਆਣਾ ਦੇ ਇੱਕ ਬਿਜਨਸਮੈਨ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ । ਮਾਨਯੋਗ ਅਦਾਲਤ ਪਾਸੋ ਇਹਨਾਂ ਦੋਸੀਆਂ ਦਾ ਪੁਲਿਸ ਰਿਮਾਡ ਹਾਸਲ ਕਕਰੇ ਹੋ ਪੁਛਗਿੱਛ ਕੀਤੀ ਜਾਵੇਗੀ ਜਿਸ ਨਾਲ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹਨਾ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਪਹਿਲਾ ਵੀ ਲੁੱਟਾਂ ਖੋਹਾ ਦੀਆਂ ਵੱਖ ਵੱਖ ਧਰਾਵਾ ਤਹਿਤ ਕਈ ਮਾਮਲੇ ਦਰਜ ਹਨ
ਬਾਇਟ– ਏ.ਆਈ.ਜੀ ਨਰਿੰਦਰਪਾਲ ਸਿੰਘ ਸਿੱਧੂ ਪੀ ਪੀ ਐਸ ਏ ਆਈ ਜੀ ਫਿਰੋਜਪੁਰ