ਮੋਹਾਲੀ-2ਮੲੀ-( noi24.com )-ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ 27 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਨਾਲ ਸੀ ਅੈਮ ਹਾੳੂਸ ਮੀਟਿੰਗ ਹੋੲੀ ਸੀ ਜਿਸ ਵਿੱਚ ੳੁਹਨਾਂ ਨੇ ਮਸਲਿਅਾਂ ਦੇ ਹੱਲ ਲੲੀ ਸਿੱਖਿਅਾ ਮੰਤਰੀ ੳੁ ਪੀ ਸੋਨੀ ਦੀ ਡਿੳੂਟੀ ਲਗਾੲੀ ਸੀ ਕਿ ਅਧਿਅਾਪਕਾਂ ਦੇ ਸਾਰੇ ਮਸਲਿਅਾਂ ਤੇ ਮੰਚ ਨਾਲ ਮੀਟਿੰਗ ਕਰਕੇ ਪੂਰਨ ਤੌਰ ਤੇ ਵਿਚਾਰ ਲਿਅਾ ਜਾਵੇ ਤਾਂ ਜੋ 4 ਜੂਨ ਨੂੰ ਮੁੱਖ ਮੰਤਰੀ ਦੀ ਹੋਣ ਵਾਲੀ ਮੀਟਿੰਗ ਚ ਯੋਗ ਹੱਲ ਕੀਤੇ ਜਾ ਸਕਣ ਜਿਸ ਸਬੰਧ ਚ ਅੱਜ ਸਿੱਖਿਅਾ ਮੰਤਰੀ ਪੰਜਾਬ ੳੁ ਪੀ ਸੋਨੀ ਨਾਲ ਮੰਚ ਦੇ ਅਾਗੂਅਾਂ ਦੀ ਮੀਟਿੰਗ ਹੋੲੀ ਜਿਸ ਵਿੱਚ ਸਿੱਖਿਅਾ ਸਕੱਤਰ, ਦੋਵੇ ਡੀ ਪੀ ਅਾੲੀ, ਡੀ ਜੀ ਅੈਸ ੲੀ ਅਤੇ ਹੋਰ ਅਧਿਕਾਰੀ ਹਾਜਰ ਸਨ ਮੰਚ ਦੇ ਸੂਬਾ ਅਾਗੂ ਜਸਵਿੰਦਰ ਸਿੰਘ ਸਿੱਧੂ, ਹਰਜਿੰਦਰਪਾਲ ਸਿੰਘ ਪੰਨੂ, ਪ੍ਰਗਟਜੀਤ ਸਿੰਘ ਕ੍ਰਿਸ਼ਨਾਪੁਰਾ, ਜਸਵੀਰ ਸਿੰਘ ਮੋਗਾ, ਸਰਬਜੀਤ ਸਿੰਘ ਭਾਵੜਾ, ੲੀਸ਼ਰ ਸਿੰਘ ਮੰਝਪੁਰ, ਵਸ਼ਿਗਟਨ ਸਿੰਘ, ਮੱਖਣ ਸਿੰਘ ਤੋਲੇਵਾਲ, ਹਰਜੀਤ ਸਿੰਘ ਸੈਣੀ, ਹਰਜਿੰਦਰ ਹਾਂਡਾ, ਪਰਮਜੀਤ ਸਿੰਘ ਪੰਮਾ, ਬਲਰਾਜ ਸਿੰਘ ਘਲੋਟੀ, ਗੁਰਵਿੰਦਰ ਸਿੰਘ ਘੁਕੇਵਾਲੀ ਅਾਦਿ ਅਾਗੂ ਹਾਜਰ ਸਨ । ਅੱਜ ਦੀ ਮੀਟਿੰਗ ਚ ਮੰਚ ਦੇ ਅਾਗੂਅਾਂ ਨੇ ਸਾਰੇ ਮਸਲੇ ਬੜੇ ਹੀ ਵਿਸਥਾਰ ਪੂਰਵਕ ੲਿਕੱਲੇ ੲਿਕੱਲੇ ਕਰਕੇ ਮੰਤਰੀ ਨਾਲ ਸਾਝੇ ਕੀਤੇ । ਤਬਾਦਲਾ ਨੀਤੀ ਸੱਤ ਸਾਲਾ ਤਿੰਨ ਸਾਲਾ ਸ਼ਰਤ ਖਤਮ, ਰੈਸ਼ੇਲਾੲੀਜੇਸ਼ਨ ਨੀਤੀ ਤਹਿਤ ਪੋਸਟਾਂ ਖਤਮ ਕਰਨ ਦੀ ਨੀਤੀ ਵਾਪਸ ਲੈਣ, ਸਿੱਖਿਅਾ ਪ੍ਰੋਵਾੲੀਡਰ ਅਧਿਅਾਪਕ ੲੀ ਜੀ ਅੈਸ/ ਅੈਸ ਟੀ ਅਾਰ/ ੲੇ ੲੀ ਅਾੲੀ/ ਅੰਗਹੀਣ ਬੱਚਿਅਾਂ ਨੂੰ ਪੜਾੳੁਣ ਵਾਲੇ ਅਧਿਅਾਪਕ/ ਅੈਸ ਅੈਸ ੲੈ ਰਮਸਾ/ ਟੀਚਿੰਗ ਨਾਨ ਟੀਚਿੰਗ/ ਅਾੲੀ ੲੀ ਅਾਰ ਟੀ ਕੰਮਪਿੳੂਟਰ ਅਧਿਅਾਪਕ/ 5178 ਅਧਿਅਾਪਕਾਂ ਨੂੰ ਪੂਰੀ ਤਣਖਾਹ ਤੇ ਰੈਗੂਲਰ ਕਰਨ, ਪੜੋ ਪੰਜਾਬ ਪ੍ਰੋਜੈਕਟ ਲੲੀ ਰੂਪ ਰੇਖਾ ਤਿਅਾਰ ਕਰਕੇ ਡੀ ੲੀ ੳੁ, ਬੀ ਪੀ ੲੀ ੳੁ, ਸੀ ਅੈਚ ਟੀ, ਅੈਚ ਟੀ ਰਾਹੀ ਚਲਾੳੁਣ ਦੀ ਮੰਗ ਰੱਖੀ ਅਤੇ ਅਧਿਅਾਪਕਾਂ ਨੂੰ ਕੱਢੇ ਸ਼ੋ ਕਾਲ ਨੋਟਿਸ ਪਰਚੇ ਬਦਲੀਅਾਂ ਅਾਦਿ ਰੱਦ ਕਰਨ ਦੀ ਮੰਗ ਰੱਖੀ । ਜਿਸ ਤੇ ਸਿੱਖਿਅਾ ਮੰਤਰੀ ਨੇ ਪੂਰਨ ਸਹਿਮਤੀ ਦਿੱਤੀ ਅਤੇ ਕਿਹਾ ਕਿ ਮੈ ਮੁੱਖ ਮੰਤਰੀ ਸਾਹਬ ਦੇ ਬੇਹਾਫ ਤੇ ਅੱਜ ਸਾਰੇ ਮਸਲੇ ਸੁਣ ਰਿਹਾ ਹਾਂ ਤੇ ਅਤੇ ਫੈਸਲਾ 4 ਜੂਨ ਦੀ ਮੁੱਖ ਮੰਤਰੀ ਦੀ ਹੋਣ ਵਾਲੀ ਮੀਟਿੰਗ ਚ ਲਿਅਾ ਜਾਵੇਗਾ । ੳੁਹਨਾਂ ਕਿਹਾ ਕਿ ਜਿਨਾਂ ਅਧਿਅਾਪਕਾਂ ਨੂੰ ਨੋਟਿਸ ਨਿਕਲੇ ਹਨ ਜਾਂ ਪਰਚੇ ਹੋੲੇ ਹਨ ਸਾਰੇ ਵਾਪਸ ਲੲੇ ਜਾਣਗੇ ਅਤੇ ਸਕੂਲਾਂ ਚ ਪੜਾੲੀ ਦਾ ੳੁਸਾਰੂ ਮਹੋਲ ਤਿਅਾਰ ਕੀਤਾ ਜਾਵੇਗਾ । ੳੁਹਨਾਂ ਮੰਚ ਦੇ ਅਾਗੂਅਾਂ ਤੋ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਤੁਸੀ ੲਿੱਕ ਮਹੀਨਾ ਸਾਨੂੰ ਦੇਵੋ ਅਸੀ ਤੁਹਾਨੂੰ ਹੱਲ ਦੇਵਾਂਗੇ ਤੇ ਜਿਸ ੳੁਪਰੰਤ ਕੋੲੀ ਧਰਨੇ ਦੀ ਨੌਬਤ ਨਹੀ ਅਾੲੇਗੀ ਅਤੇ ਪੰਜ ਹਜਾਰ ਤੇ ਪੰਜਾਬ ਚ ਕੋੲੀ ਵੀ ਅਧਿਅਾਪਕ ਕੰਮ ਨਹੀ ਕਰੇਗਾ । ਮੰਤਰੀ ਦੇ ੲਿਸ ਭਰੋਸੇ ਤੇ ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਦੇ ਅਾਗੂਅਾਂ ਨੇ ਸਰਵਸੰਮਤੀ ਨਾਲ ੲਿੱਕ ਮਹੀਨੇ ਲੲੀ ਜੋ ਬਾੲੀਕਾਟ ਕੀਤਾ ਸੀ ੳੁਸ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਅਗਲੇਰੀ ਰਣਨੀਤੀ ਲੲੀ ਮੰਚ ਦੀ ਸੁਬਾੲੀ ਮੀਟਿੰਗ 12 ਮੲੀ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬੁਲਾ ਲੲੀ ਹੈ, ਜਿਸ ਚ ਮੰਚ ਚ ਸ਼ਾਮਿਲ ਸਾਰੀਅਾਂ ਜਥੇਬੰਦੀਅਾਂ ਦੀ ਸੂਬਾ ਲੀਡਰਸ਼ਿਪ ਜਿਲਾ ਅਾਗੂ ਬਲਾਕ ਅਾਗੂ ਸੈਟਰ ਅਾਗੂ ਅਾਦਿ ਸ਼ਾਮਿਲ ਹੋਣਗ। ੲਿਸ ਦੋਰਾਨ ਸਿੱਖਿਅਾ ਪ੍ਰੋਵਾੲੀਡਰ, ੲੀ ਜੀ ਅੈਸ, ਅੈਸ ਟੀ ਅਾਰ, ੲੇ ੲੀ ਅਾੲੀ ਦੀਅਾਂ ਛੁੱਟੀਅਾਂ ਸਬੰਧੀ ਪੱਤਰ ਜਾਰੀ ਕਰਨ ਦੀ ਮੰਗ, 2012-14 ਵਾਲੇ ੲੀ ਟੀ ਟੀ ਪਾਸ ੲੀ ਜੀ ਅੈਸ ਅਧਿਅਾਪਕਾਂ ਨੂੰ ਹਾਜਰ ਕਰਵਾੳੁਣ ਅਤੇ ਬਾਹਰਲੀਅਾਂ ਯੂਨੀਵਰਸਟੀਅਾਂ ਡਿਗਰੀਅਾਂ ਵਾਲੇ ਰਹਿ ਗੲੇ ਅਧਿਅਾਪਕਾਂ ਨੂੰ ਰੈਗੂਲਰ ਕਰਨ, ਟੈੱਟ ਪਾਸ ਬੇਰੁਜ਼ਗਾਰਾਂ ਦੀ ਭਰਤੀ ਕਰਨ, ਪ੍ਰੀ ਪ੍ਰਾੲਿਮਰੀ ਪੋਸਟ ਕਰੇਟ ਕਰਨ, ਪਲਾਨ ਪੋਸਟਾਂ ਨਾਨ ਪਲਾਨ ਚ ਬਦਲਣ, ਟੈਟ ਪਾਸ ਅਧਿਅਾਪਕਾਂ ਨੂੰ ਡਾਕਟਰਾਂ ਦੀ ਤਰਜ ਤੇ ਪੂਰੀ ਤਣਖਾਹ ਦੇਣ ਦੀ ਮੰਗ ਵੀ ਰੱਖੀ।
K.deep