ਆਪਣੇ ਬੱਚੇ ਤੋ ਟੀਕਾਕਰਨ ਦੀ ਸ਼ੁਰੂਆਤ ਕਰਾਉਣਾ ਅਧਿਆਪਕ ਦਾ ਇੱਕ ਸ਼ਲਾਘਾਯੋਗ ਕਦਮ
ਇਲਾਕੇ ਦੇ ਲੋਕਾਂ ਵੱਲੋ ਅਧਿਆਪਕ ਦੀ ਪ੍ਰਸ਼ੰਸਾ
ਰੂਪਨਗਰ 4 ਮਈ ( noi24.com ) ਪੰਜਾਬ ਵਿੱਚ ਸ਼ੋਸ਼ਲ ਮੀਡੀਆ ਤੇ ਟੀਕਾਕਰਨ ਸਬੰਧੀ ਫੈਲ ਰਹੀਆਂ ਅਫਵਾਹਾਂ ਕਾਰਨ ਮਾਪਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਬਹੁਤੇ ਮਾਪਿਆਂ ਵੱਲੋਂ ਬੱਚਿਆਂ ਨੂੰ ਟੀਕੇ ਲਵਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆ ਹਨ ।
ਜਿੱਥੇ ਟੀਕੇ ਲੱਗਣ ਨਾਲ ਬੱਚਿਆਂ ਦੇ ਬੇਹੋਸ਼ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਓਥੇ ਹੀ ਰੂਪਨਗਰ ਜਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਕਲਾਂ-1 ਦੇ ਅਧਿਆਪਕ ਵੱਲੋਂ ਸਕੂਲ ਵਿੱਚ ਟੀਕਾਕਰਨ ਦੀ ਸ਼ੁਰੂਆਤ ਆਪਣੇ ਬੇਟੇ ਤੋਂ ਕਰਾਉਣ ਦੀ ਪਹਿਲ ਕਦਮੀ ਇਲਾਕੇ ਵਿੱਚ ਪ੍ਰਸ਼ੰਸਾ ਦਾ ਕੇਦਰ ਬਣਿਆ ਹੋਇਆ ਹੈ । ਨਵਨਿਯੁਕਤ ਈ.ਟੀ.ਟੀ. ਟੈੱਟ ਪਾਸ ਅਧਿਆਪਕ ਜਸਵਿੰਦਰ ਸਿੰਘ ਦੁਆਰਾ ਵਿਦਿਆਰਥੀਆਂ ਦੇ ਮਾਪਿਆਂ ਦਾ ਟੀਕੇ ਪ੍ਰਤੀ ਵਹਿਮ ਦੂਰ ਕਰਨ ਲਈ ਟੀਕਾਕਰਨ ਦੀ ਸ਼ੁਰੂਆਤ ਆਪਣੇ ਬੱਚੇ ਜਸਕਰਨ ਸਿੰਘ ਸਿੱਧੂ ਤੋਂ ਕਰਾਉਣਾ ਉਨ੍ਹਾਂ ਦੀ ਸੂਝਬੂਝ ਅਤੇ ਉੱਚੀ ਸੋਚ ਦੀ ਨਿਸ਼ਾਨੀ ਹੈ । ਪਿੰਡ ਵਾਸੀਆਂ ਨੇ ਅਧਿਆਪਕ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਿੱਧੂ ਵਰਗੇ ਅਦਰਸ਼ ਅਧਿਆਪਕਾਂ ਦੀ ਘਾਟ ਕਾਰਨ ਹੀ ਪੰਜਾਬ ਅੰਦਰ ਗਲਤ ਅਫਵਾਹਾਂ ਨੂੰ ਬੜਾਵਾ ਮਿਲਦਾ ਹੈ ।