ਫਿਰੋਜ਼ਪੁਰ 5 ਮਈ ( ਨਿਊਜ਼ ਆਫ ਇੰਡੀਆ ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਜੋ ਕਿ ਪਿਛਲੇਂ ਸਮੇਂ ਤੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਸਮੇਂ-2 ਮੰਚ ਵੱਲੋਂ ਪੰਜਾਬ ਪੱਧਰੀ ਰੈਲੀਆਂ,ਧਰਨੇ ਅਤੇ ਮੁਜਾਹਰੇ ਕਰਨ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸ਼੍ਰੀ ਓ.ਪੀ.ਸੋਨੀ ਵੱਲੋਂ ਮੰਚ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ, ਇਹਨਾਂ ਮੀਟਿੰਗਾਂ ਵਿੱਚ ਮਾਨਯੋਗ ਸਿੱਖਿਆਂ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੇ ਭਰੋਸੇ ਤੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਸੀ ਅਤੇ ਸਿੱਖਿਆ ਮੰਤਰੀ ਨੇ ਨਾਲ ਹੀ ਮੀਟਿੰਗ ਵਿੱਚ ਬੈਠੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਸਾਰੇ ਅਧਿਕਾਰੀਆਂ ਅਤੇ ਮੰਚ ਦੇ ਆਗੂਆਂ ਨੂੰ ਕਿਹਾ ਕਿ ਪਿਛੇ ਜੋ ਵੀ ਹੋਇਆ ਉਸਨੂੰ ਭੁਲਾ ਕੇ ਸਿੱਖਿਆ ਦੇ ਸੁਧਾਰ ਲਈ ਮਿਲ ਕੇ ਕੰਮ ਕਰੋ ਪਰੰਤੂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੋ ਕਿ ਆਪਣੀ ਹਉਮੈ ਅਤੇ ਅੜੀਅਲ ਰਵੱਈਏ ਕਰਕੇ ਜਾਣੇ ਜਾਂਦੇ ਹਨ , ਨੇ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਆਪਣਾ ਤਾਨਾਸ਼ਾਹੀ ਰਵੱਈਆ ਬਰਕਰਾਰ ਰੱਖਦਿਆਂ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਦੋ ਅਧਿਆਪਕਾਂ ਕਸ਼ਮੀਰ ਸਿੰਘ ਐੱਚ.ਟੀ.ਅਤੇ ਬਲਦੇਵ ਸਿੰਘ ਈ.ਟੀ.ਟੀ.ਅਧਿਆਪਕ ਬਲਾਕ ਘੱਲ-1 ਨੂੰ ਡੀ.ਈ.ਓ.ਪ੍ਰਾਇਮਰੀ ਫਿਰੋਜ਼ਪੁਰ ਰਾਹੀਂ ਮੁਅੱਤਲ ਕਰਨ ਦਾ ਫੁਰਮਾਨ ਜਾਰੀ ਕੀਤਾ ਹੈ।ਯਾਦ ਰਹੇ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ,ਪਿਛਲੇ ਦਿਨੀਂ ਗਿਆਰਵੀ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਕਿਤਾਬਾਂ ਵਿੱਚੋਂ ਗੁਰੁ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਪਾਠਕ੍ਰਮ ਨੂੰ ਬਦਲਣ ਕਰਕੇ ਪਹਿਲਾਂ ਹੀ ਵਿਵਾਦਾਂ ਵਿੱਚ ਹਨ ਅਤੇ ਇਸ ਮਸਲੇ ਨਾਲ ਪੰਜਾਬ ਸਰਕਾਰ ਦੀ ਪਹਿਲਾਂ ਹੀ ਬਦਨਾਮੀ ਕਰਵਾ ਰਹੇ ਹਨ।ਇਸ ਅਫਸਰ ਦੀ ਦੇਖ-ਰੇਖ ਹੇਠ ਚੱਲ ਰਹੀਆਂ ਪੜ੍ਹੋ ਪੰਜਾਬ ਦੀਆਂ ਟਰੇਨਿੰਗਾਂ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਅੱਖੋਂ ਪਰੋਖੇ ਕਰ ਕੇ ਦੂਜੀਆਂ ਭਸ਼ਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਸਤੋਂ ਜਾਪਦਾ ਹੈ ਕਿ ਇਹ ਅਫਸਰ ,ਸਿੱਖਿਆ, ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਸਮੁੱਚੀ ਪੰਜਾਬੀਅਤ ਦਾ ਹੀ ਵੈਰੀ ਬਣ ਗਿਆ ਹੈ।ਦੋਵਾਂ ਅਧਿਆਪਕਾਂ ਦੀ ਮੁਅੱੱਤਲੀ ਨੂੰ ਲੈ ਕੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਹੰਗਾਮੀ ਮੀਟਿੰਗ ਹੋਈ।ਇਸ ਦੌਰਾਨ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂਆਂ ਨੇ ਸਿੱਖਿਆ ਮੰਤਰੀ ਸ਼੍ਰੀ ਓ.ਪੀ.ਸੋਨੀ ਨੂੰ ਇਸ ਸਮੁੱਚੇ ਹਾਲਾਤ ਤੋਂ ਜਾਣੂ ਕਰਵਾਇਆ,ਜਿਸਤੇ ਸਿੱਖਿਆ ਮੰਤਰੀ ਨੇ 6 ਮਈ ਦਿਨ ਐਤਵਾਰ ਨੂੰ ਮੰਚ ਦੇ ਆਗੂਆਂ ਨੂੰ ਮੀਟਿੰਗ ਲਈ ਸੱਦਾ ਦੇ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ,ਇਸ ਤੇ ਮੰਚ ਪੰਜਾਬ ਦੇ ਆਗੂਆਂ ਜਸਵਿੰਦਰ ਸਿੰਘ ਸਿੱਧੂ,ਹਰਜਿੰਦਰਪਾਲ ਸਿੰਘ ਪੰਨੂੰ,ਪ੍ਰਗਟਜੀਤ ਸਿੰਘ ਕਿਸ਼ਨਪੁਰਾ,ਅਮਰਜੀਤ ਸਿੰਘ ਕੰਬੋਜ,ਜਸਵੀਰ ਸਿੰਘ ਮੋਗਾ,ਈਸ਼ਰ ਸਿੰਘ ਮੰਝਪੁਰ,ਮੱਖਣ ਸਿੰਘ ਤੋਲੇਵਾਲ,ਕੇ.ਦੀਪ ਛੀਨਾ,ਵਾਸ਼ਿਗਟਨ ਸਿੰਘ,ਬਲਦੇਵ ਸਿੰਘ ਬੁੱਟਰ,ਸੁਖਚੈਨ ਸਿੰਘ ਮਾਨਸਾ,ਹਰਜਿੰਦਰ ਹਾਂਡਾ,ਸੁਖਜਿੰਦਰ ਸਿੰਘ ਖਾਨਪੁਰੀਆ,ਗੁਰਜੀਤ ਸਿੰਘ ਸੋਢੀ,ਪਰਮਜੀਤ ਸਿੰਘ ਪੰਮਾ,ਸਰਬਜੀਤ ਸਿੰਘ ਭਾਵੜਾ,ਜਸਬੀਰ ਸਿੰਘ ਆਦਿ ਨੇ ਕਿਹਾ ਕਿ ਜੇਕਰ ਕੱਲ੍ਹ ਦੀ ਮੀਟਿੰਗ ਵਿੱਚ ਅਧਿਆਪਕਾਂ ਦੀ ਮੁਅੱਤਲੀ,ਵਾਜੀਦਪੁਰ ਦੇ ਸਟਾਫ ਤੇ ਕੀਤੇ ਪਰਚੇ ਅਤੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਰੱਦ ਨਾ ਕੀਤੇ ਗਏ ਤਾਂ ਸ਼ਾਹਕੋਟ ਜਿਮਣੀ ਚੋਣ ਵਿੱਚ ਮੰਚ ਵੱਲੋਂ ਇਤਿਹਾਸਕ ਸੰਘਰਸ਼ ਵਿੱਢਿਆ ਜਾਵੇਗਾ, ਜਿਸਦੀ ਸਮੁੱਚੀ ਜਿੰਮੇਵਾਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।