ਸ਼ੇਰਪੁਰ 7 ਮਈ (ਹਰਜੀਤ ਕਾਤਿਲ) ਸਿਵਲ ਸਰਜਨ ਸੰਗਰੂਰ ਡਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼
ਤੇ ਕਾਰਜਕਾਰੀ ਐਸਐਮਓ ਡਾ ਰਜੀਵ ਚੈਂਬਰ ਦੀ ਅਗਵਾਈ ਹੇਠ ਟੀਮ ਬਣਾ ਕੇ ਸ਼ੇਰਪੁਰ ,ਖੇੜੀ ਕਲਾਂ
,ਬੜੀ, ਘਨੌਰੀ ਕਲਾਂ ਦੇ ਗੰਦੇ ਪਾਣੀ ਵਾਲੇ ਟੋਭਿਆਂ ਵਿੱਚ ਡੇਂਗੂ ਲਾਰਵਾ ਖ਼ਤਮ ਕਰਨ ਲਈ
ਪੈਰੀਪੋਕਸੀਥਰਿਮ ਪਾਊਡਰ ਪਾਇਆ ਗਿਆ । ਇਸ ਸਬੰਧੀ ਗੱਲ ਕਰਦਿਆਂ ਕਾਰਜਕਾਰੀ ਐਸਐਮਓ ਡਾ ਰਜੀਵ
ਚੈਂਬਰ ਨੇ ਕਿਹਾ ਇਹ ਪਾਊਡਰ ਲਾਰਵਾ ਨੂੰ ਮੌਕੇ ਤੇ ਹੀ ਖਤਮ ਕਰਦਾ ਹੈ । ਇਸ ਮੌਕੇ ਰਾਜਵੀਰ
ਸਿੰਘ ਹੈਲਥ ਇੰਸਪੈਕਟਰ , ਅਸ਼ੋਕ ਕੁਮਾਰ ,ਮਹਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਲੋਕਾਂ ਨੂੰ
ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਸਬੰਧੀ ਨਾਲੀਆਂ ਵਿੱਚ ਦੀ ਸਫਾਈ , ਖੜ੍ਹੇ ਪਾਣੀ ਵਿਚ
ਕਾਲੇ ਤੇਲ ਦਾ ਛਿੜਕਾਓ ਕਰਨ ਸਬੰਧੀ, ਸਰੀਰ ਤੇ ਪੂਰੇ ਕੱਪੜੇ ਪਹਿਨਣੇ, ਕੰਡਮ ਸਾਮਾਨ ਵਿੱਚ
ਪਿਆ ਬਰਸਾਤ ਦਾ ਪਾਣੀ ਕੱਢ ਕੇ ਸਾਫ ਕਰਕੇ ਮੁੱਧੇ ਮਾਰਨੇ ਜਾਂ ਕਬਾੜੀ ਨੂੰ ਵੇਚਣਾ ਕੁਲਰਾਂ,
ਫ਼ਰਿਜਾਂ ਦੀਆਂ ਪਾਣੀ ਵਾਲੀਆਂ ਟਰੇਆਂ ਨੂੰ ਇੱਕ ਵਾਰੀ ਸਾਫ ਕਰਕੇ ਸੁਕਉਣੀਆਂ ਹਨ । ਇਸ ਮੌਕੇ
ਰਣਧੀਰ ਸਿੰਘ ਐੱਮ ਪੀ ਡਬਲਿਊ ( ਮੇਲ) ਘਨੌਰੀ ਕਲਾਂ, ਬਲਜੀਤ ਸਿੰਘ ਐੱਮ ਪੀ ਡਬਲਿਊ (ਮੇਲ)
ਵੱਲੋਂ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ।