Breaking News

ਪੰਛੀਆ ਦੀ ਜਿੰਦਗੀ ਬਚਾਉਣ ਲਈ ਇਕ ਮਹਿਮ

ਸ਼ੁਨਾਮ, 7 ਮਈ (ਹਰਵਿੰਦਰਪਾਲ ਰਿਸ਼ੀ) ਗਰਮੀ ਦੇ ਮੋਸਮ ਨੂੰ ਦੇਖਦੇ ਹੋਏ ਅਗਰਵਾਲ ਸਭਾ ਯੂਧ
ਵਿੰਗ ਸੁਨਾਮ ਦੇ ਪ੍ਰਧਾਨ ਅਨਿਲ ਗੋਇਲ ਦੀ ਅਗਵਾਹੀ ਅੱਜ ਆਪਣੀ ਟੀਮ ਦੇ ਸਹਿਯੋਗ ਨਾਲ ਬੇਜੁਆਨ
ਪੰਛੀਆ ਦੀ ਜਿੰਦਗੀ ਬਚਾਉਣ ਲਈ ਇਕ ਮਹਿਮ  ‘ਏਕ ਕਟੋਰਾ ਪਾਣੀ ਕਾ’ਮੁਹਿਮ ਦੇ ਨੀਚੇ ਲੋਕਾ ਨੂੰ
ਮਿੱਟੀ ਦੇ ਕਟੋਰੇ ਦਿੱਤੇ ਗਏੇ। ਇਸ ਲਈ ਅੱਜ ਅਗਰਵਾਲ ਸਭਾ ਦੇ ਪ੍ਰਧਾਨ ਰਵੀ ਕਮਲ ਗੋਇਲ ਪਾਰਸਦ
ਵਿਕਰਮ ਗਰਗ,ਸਮਾਜ ਸੇਵੀ ਜਤਿੰਦਰ ਜੈਨ ਨੇ ਦੱਸਿਆ ਇਹ ਸਾਡੇ ਵੱਲੋ ਛੋਟੀ ਜਿਹੀ ਸੁਰੂਆਤ ਹੈ।
ਉਹਨਾ ਨੇ ਕਟੋਰੇ ਅੱਜ ਪੀਰਾ ਵਾਲੇ ਗੇਟ ਵਿਖੇ ਵੱਡੇ ਗਏ।ਅਤੇ ਆਉਣ ਵਾਲੇ ਸਮੇ ਵਿੱਚ ਸਹਿਰ ਦੇ
ਹਰ ਵਾਰਡ ਵਿੱਚ ਇਹ ਕਟੋਰੇ ਵੱਡੇ ਜਾਣਗੇ।ਇਸ ਮੋਕੇ ਕਮਲ ਗੋਇਲ,ਜਤਿੰਦਰ ਜੈਨ ਨੇ ਕਿਹਾ ਕਿ
ਜੇਕਰ ਹਰ ਘਰ ਦੀ ਛੱਤ ਉਪਰ ਇੱਕ ਕਟੋਰਾ ਰੱਖ ਦਿੱਤਾ ਜਾਵੇ ਤਾ ਬੇਜੁਆਨ ਪੱਛੀਆ ਨੂੰ ਪਾਣੀ ਲਈ
ਭਟਕਣਾ ਨਹੀ ਪਵੇਗਾ।ਅਤੇ ਗਰਮੀ ਦੇ ਮੋਸਮ ਵਿੱਚ ਕੋਈ ਵੀ ਪੰਛੀ ਪਿਆਸਾ ਨਾ ਰਹੇਗਾ। ਇਸ ਮੋਕੇ
ਮਨਪ੍ਰੀਤ ਬਾਸਲ,ਬਿਕਰਮ ਗਰਗ,ਵੇਦ ਪ੍ਰਕਾਸ ਹੋਡਲਾ,ਸਾਮ ਲਾਲ ਸਿਗਲਾ,ਪਵਨ ਆੜਤੀਆ,ਹਰੀ ਦੇਵ
ਗੋਇਲ,ਰਾਜੀਵ ਜਿੰਦਲ,ਪ੍ਰਵੇਸ ਅਗਰਵਾਲ,ਕੇਵਲ ਕ੍ਰਿਸਨ,ਐਸ.ਡੀ.ਓ.ਕੋਸਿਕ ਗਰਗ,ਰਾਜ
ਕੁਮਾਰ,ਮੁਨੀਸ ਬਾਸਲ,ਰੋਹਿਤ ਗਰਗ,ਸੋਨੂੰ ਸਿਗਲਾ,ਅਸੋਕ ਮਦਾਨ, ਅਤੁਲ ਗਰਗਾ ਆਦਿ ਹਾਜਿਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.