ਸਰਕਾਰੀ ਸਕੂਲ ਸਿੱਖਿਆ ਬਚਾਉ ਮੰਚ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਹੋਈ
26 ਮਈ ਨੂੰ ਮੁੜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੋਵੇਗੀ ਮੰਚ ਦੀ ਸੂਬਾ ਪੱਧਰੀ ਮੀਟਿੰਗ
ਜਲੰਧਰ 12 ਮਈ ( noi24 ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਹਾਲ ਜਲੰਧਰ ਹੋਈ । ਜਿਸ ਵਿੱਚ ਮੰਚ ਵਿਚ ਸ਼ਾਮਿਲ ਸਾਰੀਆਂ ਯੂਨੀਅਨਾਂ ਦੇ ਸਟੇਟ ਅਤੇ ਜ਼ਿਲ੍ਹਾ ਆਗੂ ਜਿਸ ਵਿੱਚ ਜਸਵਿੰਦਰ ਸਿੰਘ ਸਿੱਧੂ ,ਹਰਜਿੰਦਰ ਪਾਲ ਸਿੰਘ ਪੰਨੂ ,ਅਮਰਜੀਤ ਕੰਬੋਜ, ਸਵਰਨ ਸਿੰਘ ਕਲਿਆਣ ,ਈਸ਼ਰ ਸਿੰਘ ਮੰਝਪੁਰ ,ਸੁਦਰਸ਼ਨ ਸਿੰਘ ਬਠਿੰਡਾ, ਜਸਵੀਰ ਮੋਗਾ, ਸੁਖਚੈਨ ਮਾਨਸਾ ,ਸਤਿੰਦਰ ਸਿੰਘ ਕੰਗ,ਹਰਜਿੰਦਰ ਹਾਂਡਾ ,ਹਰਜੀਤ ਸਿੰਘ ਸੈਣੀ ,ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਹਰਿੰਦਰ ਸਿੰਘ ਜਸਪਾਲ ,ਇੰਦਰਜੀਤ ਸਿੰਘ ਮਾਨਸਾ ,ਦੇਵਿੰਦਰ ਮੁਕਤਸਰ ਮਨਪ੍ਰੀਤ ਸਿੰਘ, ਨਰੇਸ਼ ਪਨਿਆੜ ,ਹਰਕ੍ਰਿਸ਼ਨ ਸਿੰਘ ਮੋਹਾਲੀ, ਸੁਖਜਿੰਦਰ ਸਿੰਘ ਸਠਿਆਲਾ ,ਸਵਰਨਜੀਤ ਸਿੰਘ ਭਗਤਾ , ਗੁਰਿੰਦਰ ਸਿੰਘ ਘੁਕੇਵਾਲੀ, ਜਗਸੀਰ ਸਿੰਘ ਘਾਰੂ ਬਲਰਾਜ ਸਿੰਘ ਘਲੋਟੀ ਹਰਪ੍ਰੀਤ ਕੌਰ ਅਤੇ ਲੈਬ ਅਟੈਂਡਟ ਯੂਨੀਅਨ ਤੋਂ ਦਲੀਪ ਸਿੰਘ ਤੇ ਹੋਰ ਬਹੁਤ ਸਾਰੇ ਮੰਚ ਚ ਸ਼ਾਮਿਲ ਯੂਨੀਅਨਾ ਦੇ ਵੱਖ ਵੱਖ ਜਿਲਿਆ ਤੋ ਸਟੇਟ ਅਤੇ ਜ਼ਿਲ੍ਹਾ ਪੱਧਰੀ ਆਗੂ ਸ਼ਾਮਿਲ ਹੋਏ ਤੇ ਮੰਚ ਵੱਲੋਂ ਲੜੇ ਜਾ ਰਹੇ ਸੰਘਰਸ਼ ਤੇ ਰਿਵਿਊ ਕੀਤਾ ਅਤੇ ਅਗਲੀ ਰੂਪ ਰੇਖਾ ਉਲੀਕੀ ਗਈ । ਮੀਟਿੰਗ ਵਿੱਚ ਅਧਿਆਪਕਾਂ ਦੀਆਂ ਅਹਿਮ ਮੰਗਾਂ ਦੀ ਪ੍ਰਾਪਤੀ ਦੇ ਨਾਲ ਨਾਲ ਸਿੱਖਿਆ ਦੇ ਮਿਆਰ ਨੂੰ ਢਾਹ ਲਾ ਰਹੇ ਸਭ ਕਾਰਨਾਂ ਨੂੰ ਖਤਮ ਕਰਾਉਣ ਅਤੇ ਸਿੱਖਿਆ ਦਾ ਮਿਆਰ ਉਪਰ ਚੁੱਕਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਣ ਲਿਆ ਗਿਆ। ਇਸ ਮੌਕੇ ਤੇ ਫੈਸਲਾ ਕੀਤਾ ਕਿ 23 ਮਈ ਨੂੰ ਮੰਚ ਦੀਆਂ ਜ਼ਿਲ੍ਹਾ ਹੈਡਕੁਆਟਰਾਂ ਤੇ ਮੀਟਿੰਗਾਂ ਹੋਣਗੀਆਂ ਜਿਨ੍ਹਾਂ ਵਿੱਚ ਸੰਘਰਸ਼ ਦੀ ਰੂਪਰੇਖਾ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਸੁਝਾਅ ਅਤੇ ਪ੍ਰਾਇਮਰੀ ਸਿੱਖਿਆ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਮਾਰੂ ਅਸਰ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਸਿੱਖਿਆ ਮੰਤਰੀ ਨੂੰ ਪੇਸ਼ ਕੀਤੀ ਜਾਵੇਗੀ ।ਇਸ ਮੌਕੇ ਇਹ ਵੀ ਫੈਸਲਾ ਹੋਇਆ ਕਿ 26 ਮਈ ਮੁੜ ਦੇਸ਼ ਭਗਤ ਹਾਲ ਜਲੰਧਰ ਵਿੱਚ ਮੰਚ ਦੀ ਸੂਬਾ ਪੱਧਰੀ ਮੀਟਿੰਗ ਹੋਵੇਗੀ ।