ਰਾਮਪੁਰਾ ਫੂਲ , 11 ਦਸੰਬਰ ( ਦਲਜੀਤ ਸਿੰਘ ਸਿਧਾਣਾ ) ਬੀਤੇ ਦਿਨੀ ਪਿੰਡ ਨਥਾਣਾ ਵਿਖੇ
ਸਿੱਖ ਸੰਘਰਸ ਦੌਰਾਨ ਦੋ ਸਕੇ ਭਾਈ ਸਹੀਦ ਸਿੰਘਾਂ ਭਾਈ ਤੇਜਿੰਦਰ ਸਿੰਘ ਗੋਰਾਂ ਤੇ ਭਾਈ ਮਨਜੀਤ
ਸਿੰਘ ਦੀ ਬਰਸੀ ਸਿੱਖ ਸਟੂਡੈਟਸ ਦੇ ਕੌਮੀ ਸੇਵਾਦਾਰ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ
ਅਗਵਾਈ ਹੇਠ ਮਨਾਈ ਗਈ । ਪਿੰਡ ਦੇ ਗੁਰਦੁਆਰਾ ਸਹਿਬ ਚ ਸਵੇਰੇ ਦਸ ਵਜੇ ਪਾੲੇ ਗੲੇ ਸ੍ਰੀ
ਅਖੰਡ ਪਾਠ ਸਹਿਬ ਦੇ ਭੋਗ ੳੁਪਰੰਤ ਕੌਮ.ਦੇ ਮਹਾਨ ਪ੍ਰਚਾਰਿਕ ਸਰਪੰਚ ਨਾਂਥ ਸਿੰਘ ਹਮੀਦੀ ਦੇ
ਢਾਡੀ ਜਥੇ ਨੇ “ਬੀਰ ਰਸ ਵਾਰਾ” ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ. ਬੀਬੀ ਅਮਨਦੀਪ ਕੌਰ
ਮਜੀਠਾ ਵਾਲਿਅਾ ਦੇ ਰਾਗੀ ਜੱਥੇ ਨੇ ਕਰੀਬ ਡੇਢ ਘੰਟਾ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ
ਜੋੜਿਅਾ. ਵੱਖ ਵੱਖ ਜੱਥੇਬੰਦੀਅਾ ਦਾ ਅਾਗੂ ਸਾਹਿਬਾਨ ਨੇ “ਜਝਾਰੂ ਸਿੰਘਾ ਦੇ ਪਰਥਾੲੇ
ਸਰਧਾਜਲੀਅਾ ਭੇਟ ਕੀਤੀਅਾ ਤੇ ਤੇ ਸਹੀਦਾ ਦੇ ਜੀਵਨ ਨਾਲ ਜੁੜੀਅਾ ਘਟਨਾਵਾ ਸੁਣਾ ਕੇ ਸੰਗਤ ਨੂੰ
ਸਿੱਖ ਸੰਘਰਸ ਦੇ ਯੋਧਿਅਾ ਦੇ ਜੀਵਨ ਬਾਰੇ ਚਾਨਣਾ ਪਾੲਿਅਾ.
ੳੁਪਰੰਤ ਕੌਮ ਦੇ ਮਹਾਨ ਸਹੀਦਾ ਦੇ ਪਰਿਵਾਰਾ ਨੂਂ ਸਨਾਮਿਨਤ ਕਰਨ ਦੀ ਸੇਵਾ ਤਖਤ ਸ੍ਰੀ ਦਮਦਮਾ
ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਅਾਨੀ ਗੁਰਜੰਟ ਸਿਂਘ ਖਾਲਸਾ ਭਾੲੀ ਦਲਜੀਤ ਸਿੰਘ
ਬਿੱਟੂ ਭਾੲੀ ਕਰਨੈਲ ਸਿੰਘ ਪੀਰ ਮੁੰਹਮਦ, ਭਾੲੀ ਸੁਰਿੰਦਰ ਸਿੰਘ ਨਥਾਣਾ ,ਭਾੲੀ ਪਰਗਟ ਸਿੰਘ
ਭੋਡੀਪੁਰਾ ਬੀਬੀ ਅਮਨਦੀਪ ਕੌਰ ਮਜੀਠਾ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸਾਝੇ ਰੂਪ ਵਿੱਚ
ਨਿਭਾੲੀ. ਗੁਰੁ ਕਾ ਅਟੁਟ ਲੰਗਰ ਵਰਤਿਅਾ ਵੱਡੀ ਗਿਣਤੀ ਵਿਚ ਸਿੱਖ ਸੰਗਤਾ ਨੇ ਸਹੀਦਾ ਸਿਂਘਾ
ਦੀ ਯਾਦ ਵਿਚ ਛੇਵੇ ਪਾਤਸਾਹ ਦੇ ੲਿਤਿਹਾਸਿਕ ਗੁਰਦੁਅਾਰਾ ਸਾਹਿਬ ਵਿਖੇ ਹਾਜਰੀ ਭਰੀ.।ੲਿਸ
ਮੌਕੇ ਤੇ ਭਾੲੀ ਪ੍ਰਭਜੋਤ ਸਿੰਘ ਫਰੀਦਕੋਟ ,ਦਲਜੀਤ ਸਿੰਘ ਸਿਧਾਣਾ ਕਾਰਜ ਸਿੰਘ ਧਰਮ ਸਿੰਘ
ਵਾਲਾ ਗੁਰਪ੍ਰੀਤ ਸਿਂਘ ਹਠੂਰ, ਸੁਖਦੇਵ ਸਿੰਘ ਚੜਿੱਕ ਬੀਬੀ ਰਮਨਦੀਪ ਕੌਰ ਪਟਿਅਾਲਾ, ਬੀਬੀ
ਸਿਮਰਜੀਤ ਕੌਰ ਰਾਜਾਸਾਸੀ, ਤਲਜੀਤ ਸਿੰਘ ਮਜੀਠਾ ਅਰਸਜੋਤ ਕੌਰ ਨਥਾਣਾ ਮਾਤਾ ਜੰਗੀਰ ਕੌਰ,
ਰਾਜਿੰਦਰ ਸਿੰਘ ਕੋਟਲਾ, ਗੁਰਮੁਖ ਸਿਂਘ ਸੰਧੂ ,ਬਲਬਿੰਦਰ ਸਿੰਘ ਪੂਹਲਾ, ਹਰਮਨਦੀਪ ਸਿੰਘ
ਹਮੀਦੀ ਹਰਪ੍ਰੀਤ ਸਿਂਘ ਗਗਨ ਤੇ ਮੈਬਰ ਸੁਰਜੀਤ ਸਿੰਘ ਕੱਦੂ ਨਥਾਣਾ ਅਾਦਿ ਹਾਜਿਰ ਸਨ