ਭਿੱਖੀਵਿੰਡ 11 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ
ਗਏ ਸੂਬਾ ਪੱਧਰੀ ਗੱਤਕਾ ਮੁਕਾਬਲੇ ਵਿਚ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਖੁਰਦ ਦੀ
ਵਿਦਿਆਰਥਣ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ਼ ਤੇ ਇਲਾਕੇ ਦਾ ਨਾਮ ਰੋਸ਼ਨ
ਕੀਤਾ। ਇਸ ਸੂਬਾ ਪੱਧਰੀ ਗੱਤਕਾ ਮੁਕਾਬਲੇ ‘ਚ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਖੁਰਦ ਦੀਆਂ
ਦੋ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਰੀਨਾ ਰਾਣੀ ਨੇ ਭਾਗ ਲਿਆ, ਜਿਸ ਵਿਚ ਅੰਡਰ 17 ਦੇ
ਸਿੰਗਲ ਸੋਟੀ ਮੁਕਬਾਲੇ ‘ਚ ਮਨਪ੍ਰੀਤ ਕੌਰ ਨੇ ਆਪਣੇ ਹਿੱਸੇ ਦੇ ਸਾਰੇ ਮੁਕਾਬਲੇ ਜਿੱਤਦੇ
ਹੋਏ ਸਿੰਗਲ ਸੋਟੀ ਨੂੰ ਪਹਿਲਾ ਸਥਾਨ ਤੇ ਟੀਮ ਈਵੈਂਟ ਵੱਲੋਂ ਖੇਡਦੇ ਹੋਏ ਸਿੰਗਲ ਸੋਟੀ
ਟੀਮ ਮੁਕਾਬਲੇ ‘ਚ ਦੂਜਾ ਸਥਾਨ ਹਾਸਲ ਕੀਤਾ। ਸਕੂਲ ਪਹੰੁਚਣ ‘ਤੇ ਪਿ੍ਰੰਸੀਪਲ ਮੈਡਮ
ਪੂਨਮ ਸ਼ਰਮਾ ਨੇ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੰਦਿਆਂ ਕਿਹਾ
ਕਿ ਬੱਚਿਆਂ ਨੂੰ ਖੇਡਾਂ ‘ਚ ਭਾਗ ਲੈ ਕੇ ਆਪਣੇ ਭਵਿੱਖ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ
ਹੈ ਤੇ ਉੱਚ ਅਹੁਦੇ ਦੀਆਂ ਨੌਕਰੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ
ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਰਾਜ ਪੱਧਰੀ ਮੁਕਾਬਲੇ ‘ਚ ਸਰਕਾਰੀ ਆਦਰਸ਼ ਸਕੂਲ਼
ਬਲ੍ਹੇਰ ਦੇ ਵਿਦਿਆਰਥੀ ਪੁਜੀਸ਼ਨਾਂ ਹਾਸਲ ਕਰਕੇ ਸਕੂਲ਼ ਦਾ ਨਾਮ ਰੋਸ਼ਨ ਕਰ ਰਹੇ ਹਨ, ਜੋ
ਬਹੁਤ ਮਾਣ ਵਾਲੀ ਗੱਲ ਹੈ। ਜਿਲ੍ਹਾ ਸਿੱਖਿਆ ਅਫਸਰ ਨੇ ਵੀ ਵਿਦਿਆਰਥਣ ਮਨਪ੍ਰੀਤ ਕੌਰ,
ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ, ਕੋਚ ਹੀਰਾ ਲਾਲ ਆਦਿ ਸਟਾਫ ਨੂੰ ਵਧਾਈ ਦਿੱਤੀ। ਇਸ
ਮੌਕੇ ਹੀਰਾ ਲਾਲ, ਜਸਦੀਪ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਅਕਾਸ਼ਦੀਪ ਸਿੰਘ, ਹੀਰਾ
ਲਾਲ, ਸਰਬਜੀਤ ਕੌਰ, ਮਨਦੀਪ ਕੌਰ, ਅਮਨਜੌਤ ਕੌਰ, ਰਿਤਿਕਾ ਚਾਵਲਾ, ਸੁਰਿੰਦਰ ਕੌਰ,
ਜਸਬਿੰਦਰ ਕੌਰ, ਰੇਖਾ ਰਾਣੀ, ਨਾਜਿਸ਼ ਰੰਧਾਵਾ ਆਦਿ ਸਟਾਫ ਵੱਲੋਂ ਵੀ ਸਕੂਲ ਵਿਦਿਆਰਥਣਾਂ
ਨੂੰ ਵਧਾਈ ਦੇ ਕੇ ਹੌਸਲਾ ਅਫਜਾਈ ਕੀਤੀ ਗਈ।
ਕੈਪਸ਼ਨ :- ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਖੁਰਦ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ
ਸਨਮਾਨਿਤ ਕਰਦੇ ਪ੍ਰਬੰਧਕ।