ਭਿੱਖੀਵਿੰਡ 12 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਰਾਹੁਲ ਗਾਂਧੀ ਦੀ ਆਲ ਇੰਡੀਆ
ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤੀ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਚਾਰ-ਚੰਨ
ਲਾਏਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸਿਮਰਜੀਤ ਸਿੰਘ ਭੈਣੀ ਨੇ ਰਾਹੁਲ ਗਾਂਧੀ
ਨੂੰ ਪ੍ਰਧਾਨ ਬਣਨ ‘ਤੇ ਵਧਾਈ ਦਿੰਦਿਆਂ ਕੀਤਾ ਤੇ ਆਖਿਆ ਕਿ ਕਾਂਗਰਸ ਹਾਈ ਕਮਾਂਡ ਦੇ
ਆਗੂਆਂ ਸ੍ਰੀਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ
ਪ੍ਰਣਾਬ ਮੁਖਰਜੀ ਆਦਿ ਵੱਲੋਂ ਸਮੇਂ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਦੇ ਮਸੀਹਾ ਰਾਹੁਲ
ਗਾਂਧੀ ਨੂੰ ਕਾਂਗਰਸ ਹਾਈ ਕਮਾਂਡ ਦੀ ਜਿੰਮੇਵਾਰੀ ਦੇ ਕੇ ਨੌਜਵਾਨਾਂ ਦਾ ਸਿਰ ਮਾਣ ਨਾਲ
ਉੱਚਾ ਕੀਤਾ ਹੈ ਤੇ ਪਾਰਟੀ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਸਰਪੰਚ ਸਿਮਰਜੀਤ ਸਿੰਘ
ਭੈਣੀ ਨੇ ਆਖਿਆ ਕਿ ਰਾਹੁਲ ਗਾਂਧੀ ਇਮਾਨਦਾਰ ਤੇ ਨਿਧਕੜ ਲੀਡਰ ਹਨ, ਜੋ ਆਪਣੇ ਪਿਤਾ ਸਵ:
ਰਾਜੀਵ ਗਾਂਧੀ ਤੇ ਮਾਤਾ ਸੋਨੀਆ ਗਾਂਧੀ ਵੱਲੋਂ ਵਿਖਾਏ ਹੋਏ ਮਾਰਗ ‘ਤੇ ਚੱਲ ਕੇ ਪਾਰਟੀ
ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣਗੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਜਿੰਦਰ
ਸਿੰਘ ਬਾਸਰਕੇ, ਸਰਪੰਚ ਹਰਦਿਆਲ ਸਿੰਘ ਬਾਸਰਕੇ, ਰਵੀ ਬਾਸਰਕੇ, ਜੱਸ ਵਾਂ, ਸਰਪੰਚ
ਮਿਲਖਾ ਸਿੰਘ ਅਲਗੋਂ, ਜੱਸ ਦੁਆਬੀਆ, ਸਰਪੰਚ ਕਸ਼ਮੀਰ ਸਿੰਘ ਵਾਂ, ਸਰਪੰਚ ਅਮਰੀਕ ਸਿੰਘ
ਮੱਦਰ, ਸਰਵਨ ਸਿੰਘ ਮੱਦਰ, ਸਰਪੰਚ ਸੁੱਖ ਹੰੁਦਲ, ਸਰਪੰਚ ਹਰਪਾਲ ਸਿੰਘ ਚੂੰਗ, ਜੱਸ
ਮਾੜੀਗੋੜ ਸਿੰਘ, ਸੁਖਬੀਰ ਸਿੰਘ ਸਿੱਧੂ, ਕੁਲਦੀਪ ਸਿੰਘ ਵਾੜਾ ਤੇਲੀਆਂ, ਸਰਪੰਚ
ਛੱਤਰਪਾਲ ਸਿੰਘ ਬਹਾਦਰਨਗਰ, ਸਰਪੰਚ ਹਰਦਿਆਲ ਸਿੰਘ ਰਾਮਖਾਰਾ ਆਦਿ ਨੇ ਵੀ ਰਾਹੁਲ ਗਾਂਧੀ
ਨੂੰ ਵਧਾਈ ਦਿੰਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।