ਤਰਨ ਤਾਰਨ,(ਵੀਰਪਾਲ ਕੌਰ) ਮਾਰਚ 4 ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ (ਐਨ.ਕੁ.ਐ.ਐਸ) ਦੇ ਮਾਪਡੰਡਾਂ ਨੂੰ ਪੂਰੇ ਕਰਦੇ ਜ਼ਿਲੇ ਦੇ ਆਯੂਸ਼ਮਾਨ ਅਰੋਗਯਾ ਕੇਂਦਰਾਂ ਨੂੰ ਜ਼ਿਲਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ ਦੇ ਮਾਪਡੰਡਾਂ ਨੂੰ ਪੂਰੇ ਕਰਦੇ ਆਯੂਸ਼ਮਾਨ ਅਰੋਗਯਾ ਕੇਂਦਰ ਖਡੂਰ ਸਾਹਿਬ ਅਤੇ ਆਯੂਸ਼ਮਾਨ ਅਰੋਗਯਾ ਕੇਂਦਰ ਗੋਇੰਦਵਾਲ ਸਾਹਿਬ ਨੂੰ ਐਨ.ਕੁ.ਐ.ਐਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਬਲਾਕ ਕਸੇਲ ਦੇ ਅਯੁਸ਼ਮਾਨ ਅਰੋਗਯ ਕੇਂਦਰ ਸਰਾਏ ਅਮਾਨਤ ਖਾਨ ਅਤੇ ਬਲਾਕ ਝਬਾਲ ਦੇ ਆਯੁਸ਼ਮਨ ਅਰੋਗਯ ਕੇਂਦਰ ਕੱਦਗਿਲ ਨੂੰ ਕਾਇਆ-ਕਲਪ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨਾਂ ਸਨਮਾਨਾਂ ਨੂੰ ਪ੍ਰਾਪਤ ਕਰਨ ਲਈ ਸੰਬੰਧਿਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਤੋਂ ਇਲਾਵਾ ਸਿਹਤ ਸੰਸਥਾਵਾਂ ਦਾ ਸਟਾਫ ਵੀ ਮੌਜੂਦ ਰਿਹਾ।
ਸਿਵਲ ਸਰਜਨ ਡਾ. ਰਾਏ ਵੱਲੋਂ ਇਹਨਾਂ ਸਿਹਤ ਸੰਸਥਾਵਾਂ ਦੇ ਮਾਪਡੰਡਾਂ ਦੀ ਸਮੀਖਿਆ ਕਰਨ ਵਾਲੇ ਇੰਟਰਨਲ ਅਸੈਸਰਾਂ ਨੂੰ ਵੀ ਸਰਟੀਫਿਕੇਟਾਂ ਨਾਲ ਸਨਮਾਨਿਆ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਰਾਏ ਨੇ ਦੱਸਿਆ, ਕਿ ਆਯੂਸ਼ਮਾਨ ਅਰੋਗਯ ਕੇਂਦਰ ਖਡੂਰ ਸਾਹਿਬ ਜ਼ਿਲੇ ਦੇ ਵਿੱਚ ਪਹਿਲੀ ਸਿਹਤ ਸੰਸਥਾ ਬਣੀ ਹੈ, ਜਿਸ ਨੂੰ ਐਨ.ਕੁ.ਐ.ਐਸ ਅਵਾਰਡ ਸਨਮਾਨਿਆ ਗਿਆ ਹੈ। ਉਹਨਾਂ ਦੱਸਿਆ, ਕਿ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਇਹਨਾਂ ਕੇਂਦਰਾਂ ਦਾ ਜਾਇਜ਼ਾ ਅਤੇ ਸਮੀਖਿਆ ਕੀਤੀ ਜਾਂਦੀ ਹੈ, ਨਾਗਰਿਕਾਂ ਨੇ ਇੰਨਾ ਸਿਹਤ ਸੰਸਥਾਵਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ। ਸਿਵਲ ਸਰਜਨ ਡਾ. ਰਾਏ ਨੇ ਦੱਸਿਆ ਕਿ ਸਮੀਖਿਆ ਦੌਰਾਨ ਇਹ ਪਾਇਆ ਗਿਆ ਕਿ ਸਨਮਾਨਿਤ ਕੀਤੀਆਂ ਗਈਆਂ, ਸਿਹਤ ਸੰਸਥਾਵਾਂ ਵੱਲੋਂ ਆਮ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਬੜੇ ਹੀ ਸੁਚੱਜੇ ਢੰਗ ਨਾਲ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਵੱਲੋਂ ਐਨ.ਕੁ.ਐ.ਐਸ ਦੇ ਮਾਪਡੰਡਾਂ ਨੂੰ ਵੀ ਵਧੀਆ ਢੰਗ ਨਾਲ ਅਪਣਾਇਆ ਜਾ ਰਿਹਾ ਹੈ।
Also read ਟੀਕਾਕਰਨ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
ਉਹਨਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸਮੀਖਿਆ ਦੌਰਾਨ ਮਰੀਜ਼ਾਂ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਪਾਸੋਂ ਵੀ ਵਿਸ਼ੇਸ਼ ਤੌਰ ਤੇ ਕੇਂਦਰਾਂ ਦੇ ਕੰਮ-ਕਾਜ ਬਾਰੇ ਫੀਡਬੈਕ ਅਤੇ ਸੁਝਾਅ ਲਏ ਗਏ।ਉਹਨਾਂ ਕਿਹਾ ਕਿ ਵਿਭਾਗ ਵੱਲੋਂ ਜ਼ਿਲ੍ਹੇ ਦੇ ਵਿੱਚ ਆਯੁਸ਼ਮਾਨ ਆਰੋਗਯ ਕੇਂਦਰਾਂ ਦੀ ਸਮੀਖਿਆ ਭਵਿੱਖ ਦੇ ਵਿੱਚ ਵੀ ਕੀਤੀ ਜਾਂਦੀ ਰਹੇਗੀ।ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਜਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ ਜ਼ਿਲਾ ਨੋਡਲ ਅਫਸਰ, ਐਨ.ਕੁ.ਐ.ਐਸ ਡਾ. ਸੁਖਜਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਝਬਾਲ ਡਾ. ਮਨਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਮੀਆਂਵਿੰਡ ਡਾ. ਸ਼ੈਲਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਕਸੇਲ, ਡਾ. ਜਤਿੰਦਰ ਕੌਰ ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ, ਜ਼ਿਲਾ ਕੁਆਲਿਟੀ ਕੰਸਲਟੈਂਟ ਸ੍ਰੀ ਹਿੰਮਤ ਸ਼ਰਮਾ ਅਤੇ ਬੀਸੀਸੀ ਆਰੁਸ਼ ਭੱਲਾ ਮੌਜੂਦ ਰਹੇ।
Follow Us on Noi24 Facebook Page