ਮੋਗਾ, 7 ਦਸੰਬਰ ( )-ਯੂਰੀ ਇੰਟਰਨੈਸ਼ਨਲ ਬਿਊਟੀ ਐਕਡਮੀ ਫਸਟ ਫਲੌਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਸਥਿਤ ਹੈ, ਵਿਖੇ ਅੱਜ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਸ਼ਿਫਾਲੀ ਗੁਪਤਾ ਅਤੇ ਮੀਨੂੰ ਗੁਪਤਾ ਨੇ ਦੱਸਿਆ ਕਿ ਐਕਡਮੀ ਵਿਚ ਬਿਊਟੀ ਦੇ ਅੱਲਗ-ਅੱਲਗ ਕੋਰਸ ਕਰਵਾਏ ਜਾਂਦੇ ਹਨ | ਜਿਵੇਂ ਕਿ ਮਾਸਟਰ ਇਨ ਕੋਸਮੈਟੋਲਜੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਕੋਸਮੈਟੋਲਜੀ ਅਤੇ ਅਡਵਾਂਸ ਡਿਪਲੋਮਾ ਇੰਨ ਕੋਸਮੈਟੋਲਜੀ ਅਤੇ ਸੰਸਥਾ ਵਿਚ ਸੈਲੂਨ ਦੀਆਂ ਵੱਖ-ਵੱਖ ਸਰਵਿਸਾਂ ਜਿਵੇਂ ਬਰਾਈਡਲ, ਮੇਕਅਪ, ਫੈਸ਼ੀਅਲ, ਮੈਨੀਕੇਅਰ, ਪੈਡੀ ਕੇਅਰ, ਮਹਿੰਦੀ ਆਦਿ ਦਿੱਤੀਆ ਜਾਂਦੀਆ ਹਨ | ਯੂਰੀ ਅਕੈਡਮੀ ਯੂ.ਕੇ, ਯੂ.ਐਸ.ਏ, ਸਵੀਜੀਲੈਂਡ ਤੋਂ ਮਾਨਤਾ ਪ੍ਰਾਪਤ ਹੈ | ਸਾਡੀ ਐਕਡਮੀ ਦੁਆਰਾ ਕੋਰਸ ਕਰਕੇ ਵਿਦਿਆਰਥੀ ਨੂੰ ਇੰਡੀਆ ਅਤੇ ਬਾਹਰੀ ਦੇਸ਼ਾਂ ਕੈਨੇਡਾ, ਅਮੇਰਿਕਾ, ਆਸਟ੍ਰੇਲੀਆ, ਨਿਊਜੀਲੈਂਡ ਵਿਖੇ ਜੋਬ ਕਰ ਸਕਦੇ ਹਨ | ਉਹਨਾਂ ਦੱਸਿਆ ਕਿ ਵਰਕਸ਼ਾਪ ਵਿਚ ਬੱਚਿਆ ਨੂੰ ਬਿਊਟੀ ਦੇ ਕੋਰਸਾਂ ਬਾਰੇ ਦੱਸਿਆ ਗਿਆ | ਕੋਸਮੈਟੋਲਾਜੀ ਡਿਪਲੋਮਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗ ਕਿ ਇਹ ਕੀ ਕੋਰਸ ਹੁੰਦਾ ਅਤੇ ਇਸ ਵਿਚ ਕਿਹੜੇ ਕੋਰਸ ਕਰਵਾਏ ਜਾਂਦੇ ਹਨ, ਜਿਵੇਂ ਕਿ ਹੇਅਰ, ਮੈਕਅਪ, ਸਕਿਨ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ ਅਤੇ ਬੱਚਿਆ ਨੂੰ ਹੇਅਰ ਦੀ ਸਮੱਸਿਆ ਜਿਵੇਂ ਡੈਡਰਫ, ਹੇਅਰ ਦੀ ਗਰੋਥ ਬਾਰੇ ਪੇਸ਼ ਆਉਣ ਵਾਲੀ ਸਮਸਿਆਵਾਂ ਮਾਹਿਰਾਂ ਵੱਲੋਂ ਬੜੇ ਵਿਸਤਾਰ ਨਾਲ ਦੱਸਿਆ ਗਿਆ | ਵਰਕਸ਼ਾਪ ਦੇ ਸਮਾਪਨ ਤੇ ਹੈਅਰ ਕਟ ਅਤੇ ਫੈਸ਼ੀਅਲ ਦੇ ਡੈਮੋ ਵੀ ਵਿਦਿਆਰਥੀਆ ਨੂੰ ਦਿੱਤੇ ਗਏ |