ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਅਕਾਲੀ ਭਾਜਪਾ ਦੇ ਸਾਝੇ ਉਮੀਦਵਾਰ ਇੰਦਰਜੀਤ ਸਿੰਘ ਨੇ ਆਪਣੇ ਵਾਰਡ ਨੰਬਰ ਦੋ ਵਿਚ ਕੰਮਪੇਨਿੰਗ ਸ਼ੁਰੂ ਕਰ ਦਿੱਤੀ ਹੈ | ਕੱਲ ਆਪਣੇ ਸਮਰਥਕਾ ਨੇ ਨਾਲ ਵਾਰਡ ਵਿਚ ਘਰ-ਘਰ ਜਾਣ ਦੀ ਸੂਰੂਆਤ ਕਰਦੇ ਹੋਏ ਉਨ੍ਹਾ ਨੇ ਘਰਾ ਤੋ ਇਲਾਵਾ ਮੇਨ ਬਾਜ਼ਾਰ ਵਿਚ ਆਪਣੇ ਲਈ ਤੇ ਪਾਰਟੀ ਲਈ ਵੋਟਾ ਮੰਗੀਆ ਨੋਜਵਾਨ ਉਮੀਦਵਾਰ ਦੇ ਨਾਲ ਹਲਕਾ ਸੇਵਾਦਾਰ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਵੀ ਡੋਰ ਟੂ ਡੋਰ ਗੇੜਾ ਦਿੱਤਾ ਤੇ ਅਕਾਲੀ ਦਲ ਲਈ ਵੋਟਾ ਮੰਗੀਆ | ਪਤਰਕਾਰਾ ਨਾਲ ਗੱਲ ਕਰਦਿਆ ਸੰਤਾ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਨਗਰ ਕੌਸ਼ਲ ਹਾਊਸ ਨੇ ਮਾਛੀਵਾੜਾ ਸ਼ਹਿਰ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ ਜੋ ਸ਼ਹਿਰ ਵਾਸੀਆ ਦੇ ਸਾਹਮਣੇ ਹੈ,ਲੋਕ ਫਿਰ ਤੋ ਅਕਾਲੀ ਭਾਜਪਾ ਨੂੰ ਨਗਰ ਕੌਸ਼ਲ ਵਿਚ ਦੇਖਣਾ ਚਾਹੰੁਦੇ ਹਨ | ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋ,ਕਰਮਜੀਤ ਗਰੇਵਾਲ,ਉਪਜਿੰਦਰ ਔਜਲਾ,ਅਮਨਦੀਪ ਤਨੇਜਾ,ਜੱਥੇਦਾਰ ਹਰਜੀਤ ਸਿੰਘ ਸੇਰੀਆ, ਮਨਰਾਜ ਲੰਬਾਣਗੜ੍ਹ ਤੋ ਇਲਾਵਾ ਹੋਰ ਵੀ ਮੋਜੂਦ ਸਨ |