ਗੁਰਜੰਟ ਸ਼ੀਂਹ ,ਸਰਦੂਲਗੜ੍ਹ 14 ਦਸੰਬਰ
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਜਿੱਥੇ ਸਕੂਲਾਂ ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਦਿਆਰਥੀਆਂ ਦਾ ਬੁਰਾ ਹਾਲ ਹੋਇਆ ਹੈ ਉੱਥੇ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਬਣੀ ਕਾਂਗਰਸ ਦੀ ਸਰਕਾਰ ਦੇ ਰਾਜ ਅੰਦਰ ਪਿਛਲੇ 10 ਮਹੀਨਿਆਂ ਤੋ ਅਧਿਆਪਕਾਂ ਦੀ ਘਾਟ ਨਾਲ ਬਹੁਤ ਸਕੂਲਾਂ ਦੇ ਬੱਚਿਆਂ ਦੇ ਪੜਾਈ ਪ੍ਭਾਵਿਤ ਹੋ ਰਹੀ ਹੈ|ਪਿੰਡ ਘੁੱਦੂਵਾਲਾ ਦੇ ਸਰਕਾਰੀ ਹਾਈ ਸਕੂਲ ਚ ਲੰਬੇ ਸਮੇ ਤੋ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਪਿੰਡ ਦੇ ਮੋਹਤਵਾਰ ਅਤੇ ਮਾਪਿਆਂ ਵੱਲੋ ਜ਼ਿਲਾਂ ਪ੍ਸ਼ਾਸ਼ਨ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਵੀ ਕੋਈ ਗੌਰ ਨਾ ਫਰਮਾਉਣ ਤੇ ਆਸ ਪਾਸ ਅਤੇ ਪਿੰਡ ਘੁੱਦੂਵਾਲਾ ਦੇ ਮੋਹਤਵਾਰ ਵਿਅਕਤੀਆਂ ਅਤੇ ਪੜ ਰਹੇ ਬੱਚਿਆਂ ਦੇ ਮਾਪਿਆਂ ਵੱਲੋ ਪ੍ਸ਼ਾਸ਼ਨ ਅਤੇ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ|ਧਰਨੇ ਦੀ ਅਗਵਾਈ ਕਰ ਰਹੇ ਬਿੰਦਰ ਸਿੰਘ ਸੰਮਤੀ ਮੈਂਬਰ ਘੁੱਦੁਵਾਲਾ ਨੇ ਦੱਸਿਆ ਕਿ ਇੱਥੇ ਅਧਿਆਪਕਾਂ ਦੀਆਂ 14 ਅਸਾਮੀਆਂ ਹਨ ਜਿੰਨਾਂ ਚੋ 11 ਖਾਲੀ ਹਨ ਸਿਰਫ ਸਕੂਲ ਵਿੱਚ 244 ਬੱਚਿਆ ਲਈ ਅਧਿਆਪਕ ਸਿਰਫ ਤਿੰਨ, ਦੋ ਪੰਜਾਬੀ ਅਤੇ ਇੱਕ ਹਿੰਦੀ ਅਧਿਆਪਕ ਹੈ| ਉਹਨਾਂ ਦੱਸਿਆ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋ 2011 ਵਿੱਚ ਸਕੂਲ ਨੂੰ ਅੱਪਗਰੇਡ ਕਰਕੇ ਹਾਈ ਸਕੂਲ ‘ਤਾ ਬਣਾ ਦਿੱਤਾ ਸੀ, ਪ੍ੰਤੂ 6 ਸਾਲ ਬੀਤ ਗਏ ਹਨ| ਘੁੱਦੂਵਾਲਾ ਸਕੂਲ ਵਿੱਚ ਜਟਾਣਾ ਖੁਰਦ, ਕੋਟੜਾ ਆਦਿ ਤਿੰਨ ਪਿੰਡਾ ਦੇ ਬੱਚੇ ਪੜ੍ਹਦੇ ਆਉਦੇ ਹਨ ਜਿਨ੍ਹਾਂ ਨੂੰ ਅੱਜ ਤੱਕ ਅਧਿਆਪਕ ਨਸੀਬ ਨਹੀ ਹੋਏ|
ਉਨ੍ਹਾਂ ਕਿਹਾ ਘਰ ਵਿੱਚ ਮਾਪਿਆ ਤੋਂ ਦੋ,ਤਿੰਨ ਬੱਚੇ ਸੰਭਾਲਣੇ ਮੁਸਕਿਲ ਹੋ ਜਾਦੇ ਹਨ| ਸਕੂਲ ਵਿੱਚ 244 ਬੱਚੇ ਪੜ੍ਹਨ ਆਉਦੇ ਹਨ ਇਨ੍ਹਾਂ ਨੂੰ ਪੜਾਓੁਣਾ‘ਤਾ ਦੂਰ ਹੈ ਬਠਾਉਣੇ ਵੀ ਬਹੁੁਤ ਮੁਸਕਿਲ ਹਨ| ਉਨ੍ਹਾਂ ਸਰਕਾਰ ਦੀ ਲੋਚਣਾ ਕਰਦਿਆ ਦੱਸਿਆ ਇੱਕ ਅਧਿਆਪਕ ਦੇ ਹੇਸੇ ਲੱਗਭਗ 81 ਬੱਚੇ ਆਉਦੇ ਹਨ|
ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਵਿੱਦਿਆ ਦੇ ਮਿਆਰ ਨੂੰ ਉੱਚਾਂ ਚੁੱਕਣ ਲਈ ਬੇਟੀ ਬਚਾਓੁ-ਬੇਟੀ ਪੜ੍ਹਾਓ ਦੇ ਰਾਗ ਅਲਾਪੇ ਜਾਦੇ ਹਨ, ਪ੍ੰਤੂ ਹਕੀਕਤ ਵਿੱਚ ਕੁਝ ਵੀ ਨਹੀ ਹੈ|ਸਰਕਾਰੀ ਸਕੂਲਾਂ ਵਿੱਚ ਗਰੀਬ-ਮੁਜਦੂਰ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ, ਇਨ੍ਹਾਂ ਤੋਂ ਪਾ੍ਈਵੇਟ ਸਕੂਲਾ ਦੀ ਫੀਸ ਵੀ ਨਹੀ ਦੇ ਸਕਦੇ|
ਬੱਚਿਆ ਦੇ ਮਾਪਿਆਂ ਵੱਲੋ ਅਧਿਆਪਕਾ ਦੀ ਮੰਗ ਨੂੰ ਲੈਕੇ ਉਚ ਅਧਿਕਾਰੀਆ ਤੱਕ ਲਿਖਤੀ ਅਤੇ ਦ&ਤਰਾ ਵਿੱਚ ਜਾ ਕੇ ਬੇਨਤੀ ਕਰ ਚੁੱਕੇ ਹਾਂ| ਪ੍ੰਤੂ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਅੱਜ ਸਰਕਾਰੀ ਹਾਈ ਸਕੂਲ ਘੁੱਦੂਵਾਲਾ ਨੂੰ ਰੋਸ ਵਜੋ ਜਿੰਦਰਾ ਲਾਉਣ ਜਾ ਰਹੇ ਸੀ, ਪ੍ੰਤੂ ਪਾ੍ਈਵੇਟ ਸਕੂਲ ਅਤੇ ਪਾ੍ਈਵੇਟ ਸਕੂਲਾ ਵਿੱਚ ਪੜ੍ਹਦੇ ਬੱਚਿਆ ਦੇ ਮਾਪਿਆਂ ਦੇ ਸ਼ਹਿ ਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਕਿਉਕਿ ‘ਜੇ ਸਰਕਾਰੀ ਸਕੂਲਾ ਵਿੱਚ ਅਧਿਆਪਕ ਪੂਰੇ ਹੋ ਗਏ ‘ਤਾ ਸਰਕਾਰੀ ਸਕੂਲਾ ਵਿੱਚ ਪੜ੍ਹਾਈ ਹੋਣ ਲੱਗ ਜਾਏਗੀ| ਜਿਸ ਕਰਕੇ ਪਾ੍ਈਵੇਟ ਸਕੂਲ ਦੇ ਵਿੱਚੋ ਬੱਚੇ ਸਰਕਾਰੀ ਸਕੂਲਾ ਵਿੱਚ ਆਉਣ ਲੱਗ ਜਾਣਗੇ|
ਧਰਨਾ ਕਾਰੀਆ ਵਿੱਚ ਗੁਰਪੀ੍ਤ ਸਿੰਘ ਕਮੇਟੀ ਪ੍ਧਾਨ. ਗੁਰਜੱਟ ਸਿੰਘ. ਹਰਦੀਪ ਸਿੰਘ. ਮੇਵਾ ਸਿੰਘ. ਸਤਪਾਲ ਸਿੰਘ ਘੁੱਦੂ ਵਾਲ, ਗੁਰਪੀ੍ਤ ਸਿੰਘ. ਬਾਵਾ ਸਿੰਘ. ਬਲਵੰਤ ਸਿੰਘ ਜਟਾਣਾ ਖੁਰਦ, ਨੱਥੂ ਸਿੰਘ ਪੰਚ. ਚੰਦ ਸਿੰਘ ਸਾਬਕਾ ਪੰਚ. ਜਸਵੀਰ ਸਿੰਘ. ਸੁਖਜੱਟ ਸਿੰਘ. ਕੇਵਲ ਸਿੰਘ ਕੋਟੜਾ ਆਦਿ ਨੇ ਪੰਜਾਬ ਸਰਕਾਰ ਅਤੇ ਸਕੂਲ ਪ੍ਸ਼ਾਸਨ ਨੂੰ ਚਿੰਤਾਵਨੀ ਦਿੰਦਿਆ ਕਿਹਾ, ਸਾਡੇ ਸਕੂਲ ਵਿੱਚ ਜਿਨ੍ਹਾਂ ਚਿਰ ਅਧਿਆਪਕ ਪੂਰੇ ਨਹੀ ਹੁੰਦੇ ਧਰਨਾ ਜਾਰੀ ਰਹੇਗਾ, ਜੇਕਰ ਸਰਕਾਰ ਨੇ ਸਾਡੀ ਸੁਣਵਾਈ ਨਾ ਕੀਤੀ ‘ਤਾ ਸੰਘਰਸ ਨੂੰ ਤੇਜ ਕਰਦਿਆਂ ਸਕੂਲ ਨੂੰ ਜਿੰਦਰਾ ਲਾ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਸ਼ਾਸਨ ਦੀ ਹੋਵੇਗੀ|
ਸੀਨੀਅਰ ਟੀਚਰ ਗੁਰਪਾਲ ਸਿੰਘ ਇੰਚਾਰਜ ਸਰਕਾਰੀ ਹਾਈ ਸਕੂਲ ਘੁੱਦੂਵਾਲਾ ਨੇ ਦੱਸਿਆਂ ਟੀਚਰਾ ਦੀ ਘਾਟ ਸ਼ੁਰੂ ਤੋਂ ਹੀ ਚੱਲੀ ਆਂ ਰਹੀ ਹੈ, ਜਿਸ ਦੀ ਸੂਚਨਾ ਸਰਕਾਰੀ ਰੂਲਾ ਅਨੁਸਾਰ ਸਮੇਂ-ਸਮੇਂ ਭੇਜੀ ਜਾ ਰਹੀ ਹੈ|
ਜਗਰੂਪ ਸਿੰਘ ਭਾਰਤੀ ਡਿਪਟੀ ਡੀ.ਓ ਮਾਨਸਾ ਨੇ ਦੱਸਿਆ ਪੰਜਾਬ ਅੰਦਰ ਜਿਨ੍ਹੇ ਵੀ ਰਮਸਾ ਅਧੀਨ ਸਕੂਲ ਹਨ ਉਨ੍ਹਾਂ ਵਿੱਚ ਟੀਚਰਾ ਦੀ ਸਮੱਸਿਆ ਚੱਲ ਰਹੀ ਹੈ| ਪ੍ੰਤੂ ਬੱਚਿਆ ਦੇ ਮਾਪਿਆ ਅਤੇ ਬੱਚਿਆ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆ ਇੱਕ ਟੀਚਰ ਭੇਜ ਦਿੱਤਾ ਜਾਵੇਗਾ|