ਕਾਂਗਰਸ ਦੇ ਦਬਾਅ ਅਧੀਨ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼
ਪਟਿਆਲਾ, ਦਸੰਬਰ 15
ਸਮਾਜਿਕ ਰਾਜਨੀਤਕ ਸੰਗਠਨ,ਨੈਸਨਲ ਸਡਿਊਲਡ ਕਾਸਟ ਅਲਾਇੰਸ (ਐਨ.ਐਸ.ਸੀ.ਏ) ਦੇ ਕੋਮੀ ਪ੍ਰਧਾਨ
ਪਰਮਜੀਤ ਸਿੰਘ ਕੈਂਥ ਨੇ ਅੱਜ ਇਥੇ ਦੋਸ਼ ਲਗਾਇਆ ਕਿ ਮੋਜੂਦਾ ਸਰਕਾਰ ਦੇ ਅਧੀਨ ਪੁਲਿਸ ਤੇ ਸਿਵਲ
ਪ੍ਰਸਾਸ਼ਨ ਪੂਰੀ ਤਰ੍ਹਾਂ ਨਾਲ ਕਾਂਗਰਸੀ ਐਮ.ਐਲ.ਏਜ਼ ਦੇ ਹੱਥ ਦੀ ਕੱਠਪੁੱਤਲੀ ਬਣ ਕੇ ਰਹਿ ਗਿਆ
ਹੈ ਤੇ ਇਸ ਕਾਰਨ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਤੇ ਲੋਕ ਸਰਕਾਰੀ ਦਹਿਸ਼ਤ ਅਧੀਨ ਜੀਣ ਲਈ
ਮਜਬੂਰ ਹੋ ਕੇ ਰਹਿ ਗਏ ਹਨ।
ਇਥੇ ਪੱਤਰਕਾਰਾਂ ਦੇ ਨਾਲ ਗੱਬਲਾਤ ਕਰਦੇ ਹੋਇਆ ਉਨ੍ਹਾਂ ਨੇ ਕਿਹਾ ਕਿ ਪਟਿਆਲਾ ਜਿਲ੍ਹੇ ਅੰਦਰ
ਕਈ ਮਸਲਿਆਂ ‘ਚ ਇਸ ਦੀਆਂ ਉਦਹਾਰਣਾ ਮਿਲਦੀਆਂ ਹਨ ਤੇ ਇਹਨ੍ਹਾਂ ‘ਚੋ ਇੱਕ ਉਦਹਾਰਣ ਅਧੀਨ
ਪਾਤੜਾਂ ਵਿਖੇ ਸੰਦੀਪ ਕੁਮਾਰ ਦੇ ਖੁਦਕੁਸ਼ੀ ਦੇ ਮਾਮਲੇ ਵਿੱਚ ਮਿਲਦੀ ਹੈ। ਜਿਸ ਅੰਦਰ ਉਕਤ
ਵਿਅਕਤੀ ਨੇ ਆਪਣੀ ਘਰਵਾਲੀ ਦੇ ਨਾਲ ਇੱਕ ਸਕੂਲ ਪ੍ਰਬੰਧਕ ਵੱਲੋ ਨਜ਼ਾਇਜ਼ ਸਬੰਧਾਂ ਦੇ ਮਾਮਲੇ
ਨੂੰ ਲੈ ਕੇ ਗੱਲ ਕੀਤੀ ਤਾਂ ਉਸ ਨੂੰ ਪ੍ਰੇਸ਼ਾਨ ਕਰਵਾਇਆ ਗਿਆ ਤੇ ਆਖੀਰ ਤੰਗ ਆ ਕੇ ਉਸ ਨੇ
ਖੁਦਕੁਸ਼ੀ ਕਰ ਲਈ ਤੇ ਇਸ ਦੌਰਾਨ ਉਸ ਦਾ ਹੱਥ ਲਿਖਤ ਖੁਦਕੁਸ਼ੀ ਨੋਟ ਵੀ ਮਿਲਿਆ ਤੇ ਪੁਲਿਸ ਨੇ
ਮਾਮਲਾ ਐਫ.ਆਈ.ਆਰ ਨੰਬਰ 224 ਮਿਤੀ 26 ਸਤੰਬਰ 2017 ਦਫਾ 306 ਤੇ 120ઠ ਭਰਤੀ ਦੰਡਾਵਲੀ
ਅਧੀਨ ਦੋਸ਼ੀ ਅਤੇ ਕਾਂਗਰਸੀ ਸਾਬਕਾ ਐਮ.ਐਲ.ਏ ਮੰਗਤ ਰਾਮ ਬਾਂਸਲ(ਅਨਸਰ), ਸਕੂਲ ਮਾਲਕ ਰਾਕੇਸ਼
ਕੁਮਾਰ, ਸੇਲੀਨਾ ਰਾਣੀ, ਮੋਹਿਤ ਕੁਮਾਰ, ਵੀਨਾ ਰਾਣੀ ਤੇ ਕੁਲਦੀਪ ਕੁਮਾਰ ਵਿਰੁੱਧ ਤਾਂ ਦਰਜ਼
ਕਰ ਲਿਆ ਹੈ ਲੇਕਿਨ ਫਿਲਹਾਲ ਤੱਕ ਮਾਮਲੇ ‘ਚ ਕੋਈ ਠੋਸ ਕਾਰਵਾਈ ਨਹੀ ਹੋਈ ਕਿਉਂਕਿ ਸਿੱਧੇ ਤੋਰ
ਤੇ ਕਾਂਗਰਸੀ ਐਲ.ਐਲ.ਏ ਆਪਣੇ ਸਾਥੀ ਨੂੰ ਬਚਾਉਣ ਲਈ ਉਸ ਦੀ ਪਿੱਠ ‘ਤੇ ਆ ਗਏ ਤੇ ਖੁਦਕੁਸ਼ੀ
ਕਰਨ ਵਾਲੇ ਅਗਰਵਾਲ ਸਮਾਜ ਨਾਲ ਸਬੰਧਿਤ ਵਿਅਕਤੀ ਨੂੰ ਨਿਆਂ ਨਹੀ ਲੈਣ ਦਿੱਤਾ।
ਕੈਂਥ ਨੇ ਅੱਗੇ ਦੋਸ਼ ਲਗਾਇਆ ਕਿ ਦੋਸ਼ੀਆਂ ਵਿਰੁੱਧ ਇਸ ਕਰਕੇ ਅੱਗੇ ਕੋਈ ਕਾਰਵਾਈ ਨਹੀ ਹੋ ਸਕੀ
ਕਿਉਂਕਿ ਪਟਿਆਲਾ ਵਿਖੇ ਲਗਾਈ ਹੋਈ ਐਸ.ਐਸ.ਪੀ (ਹੈਡਕਵਾਟਰ) ਮੈਡਮ ਤਨਵਰਦੀਪ ਕੌਰ ਅਸਿੱਧੇ ਢੰਗ
ਨਾਲ ਮਾਮਲੇ ਦੀ ਜਾਂਚ ਕਰਦੇ ਹੋਇਆ ਕਾਂਗਰਸ ਦੇ ਦਬਾਅ ਅਧੀਨ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼
ਕਰ ਰਹੀ ਹੈ ਤੇ ਮਾਮਲਾ ਰਫਾਦਫਾ ਕਰਨਾ ਚਾਹੁੰਦੀ ਹੈ।
ਰਮਜੀਤ ਸਿੰਘ ਕੈਂਥ ਨੇ ਨਾਲ ਹੀ ਅੱਗੇ ਹੋਰ ਦੋਸ਼ ਲਗਾਇਆ ਕਿ ਅਜਿਹੇ ਮਾਮਲਿਆ ਬਾਰੇ ਸਾਬਕਾ
ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਸਭ ਕੁੱਝ ਪਤਾ ਹੈ ਤੇ ਉਹਨ੍ਹਾਂ ਦੇ ਧਿਆਨ ਵਿੱਚ ਲਿਆ ਕੇ
ਅਜਿਹੇ ਕੰਮ ਕਾਗਰਸੀ ਐਮ.ਐਲ.ਏਜ਼ ਲੋਕਾਂ ਨਾਲ ਧੱਕਾ ਮੁੱਕੀ ਕਰੀ ਜਾ ਰਹੇ ਹਨ। ਉਹਨ੍ਹਾ ਸਰਕਾਰ
ਪਾਸੋ ਮੰਗ ਕੀਤੀ ਕਿ ਅਜਿਹੇ ਮਾਮਲਿਆ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ
ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨ੍ਹਾਂ ਨੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਪਾਸੋ ਮੰਗ ਕੀਤੀ ਹੈ ਕਿ ਉਹ ਬਤੌਰ ਗ੍ਰਹਿ ਮੰਤਰੀ ਅਜਿਹੇ ਮਾਮਲਿਆ ਦੀ ਉੱਚ
ਪੱਧਰੀ ਜਾਂਚ ਕਰਵਾਉਣઠ ਤੇ ਲੋਕ ਵਿਰੋਧੀ ਨਿਰਪੱਖ ਨਾ ਰਹਿਣ ਵਾਲੇ ਪੁਲਿਸ ਅਫਸਰਾઠ ਵਿਰੁੱਧ
ਬਣਦੀ ਕਾਰਵਾਈ ਦੇ ਹੁਕਮ ਦੇਣ ਜਿਸ ਨਾਲ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ਼ ਬਹਾਲ ਹੋ ਸਕੇ॥
ਕੈਂਥ ਨੇ ਨਾਲ ਹੀ ਇਹ ਵੀ ਮੰਗ ਕੀਤੀ ਕਿ ਮਾਮਲੇ ਦੇ ਵਿੱਚ ਨਾਮਜ਼ਦ ਸਾਰੇ ਦੇ ਸਾਰੇ ਦੋਸ਼ੀਆਂ
ਨੂੰ ਬਿਨ੍ਹਾਂ ਹੋਰ ਵਕਤ ਗੁਆਇਆ ਤੁਰੰਤ ਗ੍ਰਿਫਤਾਰੀ ਕੀਤੀઠ ਜਾਵੇ ਤੇ ਜੇਲ੍ਹ ਭੇਜਿਆ ਜਾਵੇ
ਅਤੇ ਦੋਸ਼ੀਆਂ ਨੂੰ ਦਿੱਤੀ ਜਾ ਰਹੀ ਸਿਆਸੀ ਛੱਤਰੀ ਨੂੰ ਹਟਾਇਆ ਜਾਵੇ।