Breaking News

ਨਿਗਮ ਚੋਣਾਂ ‘ਚ ਵੋਟ ਦਾ ਹੱਕਦਾਰ ਅਕਾਲੀ ਭਾਜਪਾ : ਮਜੀਠੀਆ।

ਅੰਮ੍ਰਿਤਸਰ 15 ਦਸੰਬਰ (  ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ
ਮਜੀਠੀਆ ਨੇ ਵਾਰਡ ਨੰਬਰ 2 ਲਈ ਅਕਾਲੀ ਭਾਜਪਾ ਉਮੀਦਵਾਰ ਰਾਜ ਕੁਮਾਰ ਜੌਲੀ ਦੇ ਹੱਕ ਵਿੱਚ
ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਨੇ ਆਪਣੇ ਰਾਜ ਕਾਲ ਦੌਰਾਨ
ਸ਼ਹਿਰ ਦਾ ਵਿਕਾਸ ਕਰਾਉਣ ‘ਚ ਰਿਕਾਰਡ ਤੋੜੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਸਰਕਾਰ
ਸ਼ਹਿਰ ‘ਚ ਇੱਕ ਇੱਟ ਵੀ ਨਹੀਂ ਲਗਾ ਸਕੀ ਹੈ। ਇਸ ਲਈ ਨਿਗਮ ਚੋਣਾਂ ‘ਚ ਵੋਟ ਦਾ ਹੱਕਦਾਰ ਅਕਾਲੀ
ਭਾਜਪਾ ਹੈ।
ਸ: ਮਜੀਠੀਆ ਨੇ ਕਿਹਾ ਕਿ ਸ੍ਰੀ ਰਾਜ ਕੁਮਾਰ ਜੌਲੀ ਇੱਕ ਮਿਹਨਤੀ ਅਤੇ ਇਮਾਨਦਾਰ ਆਗੂ ਹਨ, ਜੋ
ਤੁਹਾਡੇ ਹਰ ਦੁਖ ਸੁਖ ਵਿੱਚ ਸ਼ਰੀਕ ਹੁੰਦੇ ਆਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਜਿਨ੍ਹਾਂ ਵਿਕਾਸ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਹੈ,
ਉਨ੍ਹਾਂ ਕਿਸੇ ਹੋਰ ਪਾਰਟੀ ਦੀ ਸਰਕਾਰ ਵੇਲੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ 10
ਸਾਲਾਂ ਦੌਰਾਨ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਅਨੇਕਾਂ ਯਾਦਗਾਰਾਂ ਸਥਾਪਿਤ ਕੀਤੀਆਂ ਹਨ ਤਾਂ
ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਤੋਂ ਪ੍ਰੇਰਨਾ ਲੈ ਸਕਣ ।ਪੰਜਾਬ ‘ਚ
ਸੜਕਾਂ,ਨਵੇਂ ਹਵਾਈ ਅੱਡੇ ਤੇ ਡੈਮ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਬਣੇ ਹਨ। ਉਨ੍ਹਾਂ ਕਾਂਗਰਸ
ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਕਿਸੇ ਇੱਕ ਵੀ ਅਕਾਲੀ ਵਰਕਰ ਨਾਲ ਕੋਈ ਜ਼ਿਆਦਤੀ ਹੋਈ ਤਾਂ
ਉਸ ਵਿਰੁੱਧ ਦਲ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ ‘ਚ ਉਹ ਸਭ ਤੋਂ ਅੱਗੇ ਲੱਗਣਗੇ।ਅਕਾਲੀ
ਦਲ ਹਮੇਸ਼ਾਂ ਦੇਸ਼, ਕੌਮ ਤੇ ਸਮਾਜ ਦੇ ਹਿਤਾਂ ਲਈ ਲੜਾਈ ਲੜਦਾ ਆ ਰਿਹਾ ਹੈ ਤੇ ਭਵਿੱਖ ‘ਚ ਵੀ
ਜਾਰੀ ਰੱਖੇਗਾ। ਕਾਂਗਰਸ ਦੀ ਸਖ਼ਤ ਆਲੋਚਨਾ ਕਰਦਿਆਂ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦੀ
ਅਪੀਲ ਕੀਤੀ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਨਿਗਮ ਚੋਣਾਂ ‘ਚ ਭਾਰੀ ਜਿਤ ਦਿਵਾਉਣ ਲਈ
ਕਿਹਾ ਹੈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.