ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਪਿਛਲੇ ਲੱਗਭਗ ਦਸ ਸਾਲਾਾ ਤੋਂ ਵਿਭਾਗੀ ਨਿਯਮਾਾ ਅਨੁਸਾਰ ਮੈਰਿਟ ਦੇ ਆਧਾਰ ਤੇ ਠੇਕੇ ਤੇ ਭਰਤੀ ਹੋਏ ਐੱਸ.ਐੱਸ.ਏ/ਰਮਸਾ ਅਧਿਆਪਕਾਾ ਨੇ ਆਪਣੀਆਾ ਸੇਵਾਵਾਾ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਾ ਸਮੇਤ ਰੈਗੂਲਰ ਕਰਵਾਉਣ, ਸੰਘਰਸ਼ ਦੌਰਾਨ ਅਧਿਆਪਕਾਾ ਤੇ ਪਾਏ ਝੂਠੇ ਪੁਲਿਸ ਕੇਸ ਰੱਦ ਕਰਵਾਉਣ ਅਤੇ ਹੋਰ ਹੱਕੀ ਮੰਗਾਾ ਦੀ ਪ੍ਰਾਪਤੀ ਲਈ ਸਰਕਾਰ ਨਾਲ ਸੰਘਰਸ਼ ਕਰਨ ਲਈ ਠੋਸ ਰਣਨੀਤੀ ਤੈਅ ਕਰ ਲਈ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਾ ਜ਼ਿਲ੍ਹਾ ਪ੍ਰਧਾਨ ਨਿਰਮਲ ਚੁਹਾਣਕੇ ਨੇ ਚਿੰਟੂ ਪਾਰਕ ਬਰਨਾਲਾ ਵਿਖੇ ਜ਼ਿਲ੍ਹਾ ਕਮੇਟੀ ਮੀਟਿੰਗ ਵਿੱਚ ਦੱਸਿਆ ਕਿ ਜਥੇਬੰਦੀ ਦੀ ਆਰਜੀ ਐਕਸ਼ਨ ਕਮੇਟੀ ਵੱਲੋਂ ਜਥੇਬੰਦੀ ਦੀ ਮਜ਼ਬੂਤੀ ਅਤੇ ਸਿਧਾਾਤਕ ਨਿਯਮਾਾ ਦੀ ਪਾਲਣਾ ਲਈ ਜਥੇਬੰਦੀ ਦੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ ਜਥੇਬੰਦੀ ਦੇ ਸੰਗਠਨ ਦੀ ਲੋਕਤੰਤਰਿਕ ਤਰੀਕੇ ਨਾਲ ਚੋਣ ਕੀਤੀ ਜਾਵੇਗੀ¢ ਉਹਨਾਾ ਦੱਸਿਆ ਕਿ ਜਥੇਬੰਦੀ ਦੁਆਰਾ ਸੰਵਿਧਾਨਕ ਅਧਾਰ ਤੇ ਹੀ ਸਾਰੇ ਫੈਸਲੇ ਲਏ ਜਾਣਗੇ ਜਿਸ ਨਾਲ ਜਥੇਬੰਦੀ ਵਿੱਚ ਏਕਤਾ, ਮਜਬੂਤੀ ਤੇ ਸਿਧਾਾਤਕ ਸਮਝ ਹੋਰ ਪਕੇਰੀ ਹੋਵੇਗੀ¢ਨਿਰਮਲ ਚੁਹਾਣਕੇ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਐੱਸ. ਐੱਸ. ਏ /ਰਮਸਾ ਅਧਿਆਪਕਾਾ ਨੂੰ ਰੈਗੂਲਰ ਕਰਨ ਸਬੰਧੀ ਲਗਾਤਾਰ ਅਣਦੇਖਿਆ ਕੀਤਾ ਜਾਣਾ ਅਤੇ ਲੰਮੇਰੇ ਤੇ ਮਿਆਰੀ ਸੰਘਰਸ਼ ਲਈ ਸੰਵਿਧਾਨਕ ਖਰੜੇ ਦੀ ਸਮੇਂ ਅਨੁਸਾਰ ਲੋੜ ਸੀ, ਜਿਸ ਤੇ ਚੱਲਦਿਆਾ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਸੰਘਰਸ਼ੀ ਘੋਲਾਾ ਦੀ ਅਗਵਾਈ ਕਰਦਿਆਾ ਹੱਕੀ ਮੰਗਾਾ ਦੀ ਪ੍ਰਾਪਤੀ ਕਰੇਗੀ¢
ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਾ ਐਕਸ਼ਨ ਕਮੇਟੀ ਮੈਂਬਰ ਸੁਖਦੀਪ ਤਪਾ ਨੇ ਦੱਸਿਆ ਕਿ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕਰਨ ਲਈ ਜਥੇਬੰਦੀ ਵੱਲੋਂ 17ਦਸੰਬਰ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸਮੁੱਚੇ ਪੰਜਾਬ ਦੇ ਸੰਘਰਸ਼ਸ਼ੀਲ ਐੱਸ. ਐੱਸ. ਏ /ਰਮਸਾ ਅਧਿਆਪਕਾਾ ਨੂੰ ਸੱਦਾ ਦਿੱਤਾ ਗਿਆ ਹੈ¢ ਤਪਾ ਨੇ ਕਿਹਾ ਕਿ ਸੰਘਰਸ਼ ਦੀ ਰੂਪ-ਰੇਖਾ ਦੇ ਨਾਲ ਨਾਲ-ਨਾਲ ਮੀਟਿੰਗ ਵਿੱਚ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਜਥੇਬੰਦੀ ਦੇ ਪੁਨਰ – ਗਠਨ ਸਬੰਧੀ ਚੋਣਾਾ ਕਰਵਾਉਣ ਸਬੰਧੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ, ਜਿਸ ਤਹਿਤ ਜਲਦ ਹੀ ਆਉਣ ਵਾਲੇ ਸਮੇਂ ਵਿੱਚ ਇੱਕ ਮਜਬੂਤ ਤੇ ਵਿਸ਼ਾਲ ਏਕਤਾ ਨਾਲ ਹੱਕੀ ਮੰਗਾਾ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ¢ ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡਮ ਹਰਦੀਪ ਕੌਰ, ਅੰਜੂ ਗੋਇਲ, ਨਵਜੋਤ ਕੌਰ, ਸੁਖਵਿੰਦਰ ਕੌਰ,ਕੁਲਦੀਪ ਸੰਘੇੜਾ, ਪਲਵਿੰਦਰ ਠੀਕਰੀਵਾਲਾ, ਮੁਖਤਿਆਰ ਸਿੰਘ, ਰਾਜਿੰਦਰ ਮੂਲੋਵਾਲ, ਅੰਮਿ੍ਤ ਸਿੰਘ, ਕਮਲਦੀਪ, ਮਨਮੋਹਨ ਸਿੰਘ, ਸੁਰਿੰਦਰ ਤਪਾ, ਚਮਕੌਰ ਸਿੰਘ, ਰਮਨਦੀਪ ਸਿੰਗਲਾ ,ਗੁਰਪ੍ਰੀਤ ਸੰਘੇੜਾ ਆਦਿ ਅਧਿਆਪਕ ਆਗੂ ਹਾਜ਼ਰ ਸਨ¢