ਤਰਸਣ ਕੰਨ ਮੇਰੇ ਮਿੱਠੇ ਤੇਰੇ ਬੋਲਾਂ ਨੂੰ,
ਕੌੜੇ ਬੋਲ ਚੰਨਾ ਬੋਲੀਂ ਨਾ,
ਫੁੱਲਾਂ ਜਿਹੀਆਂ ਹੁੰਦੀਆਂ ਮਲੂਕ ਸੱਧਰਾਂ ਵੇ,
ਐਵੇਂ ਪੈਰਾਂ ਥੱਲੇ ਰੋਲੀਂ ਨਾ।
ਤਰਸਣ ਕੰਨ………………………
ਨਈਂਓ ਮਿਲਣਾ ਰੱਬ ਮੰਦਰ ਮਸੀਤਾਂ ਵਿਚ,
ਜੇ ਰੱਖੇ ਖੋਟ ਕੋਈ ਆਪਣੀਆਂ ਨੀਅਤਾਂ ਵਿਚ।
ਯਾਰ ਹੁੰਦੇ ਰੱਬ ਤੋਂ ਪਿਆਰੇ ਵਧ ਸੋਹਣਿਆਂ,
ਥਾਂ ਥਾਂ ਤੇ ਐਵੇਂ ਡੋਲੀਂ ਨਾ।
ਤਰਸਣ ਕੰਨ………………………
ਲੋਕੀ ਭੈੜੇ ਆਟੇ ਦੀਆਂ ਚਿੜੀਆਂ ਬਣਾਉਂਦੇ ਨੇ,
ਮੌਕਾ ਵੇਖ ਬਲਦੀ ਚ ਤੇਲ ਝੱਟ ਪਾਉਂਦੇ ਨੇ।
ਸਾਰਾ ਜਗ ਵੈਰੀ ਕੋਈ ਸਕਾ ਨਈਂਓ ਤੇਰਾ,
ਭੇਤ ਦਿਲ ਵਾਲੇ ਖੋਲ੍ਹੀਂ ਨਾ।
ਤਰਸਣ ਕੰਨ………………………
ਪੈਸਿਆਂ ਦੇ ਨਾਲ ਚੰਨਾ ਮਿਲਦਾ ਨਾ ਪਿਆਰ,
ਵੇਖ ਲੈ ਤੂੰ ਭਾਂਵੇ ਸਾਰੇ ਘੁੰਮ ਕੇ ਬਾਜ਼ਾਰ,
ਕਦਰ ਤਾਂ ਕਰ ਮੇਰੇ ਪਿਆਰ ਦੀ ਤੂੰ ਮੈਨੂੰ,
ਤੂੜੀਆਂ ਦੇ ਭਾਅ ਤੋਲੀਂ ਨਾ।
ਤਰਸਣ ਕੰਨ………………………
ਲੰਘਦੀਆਂ ਨਈਂਓ ਕੱਲੇ ਉਮਰਾਂ ਲੰਮੇਰੀਆਂ,
ਰਹਿੰਦੀਆਂ ਉਡੀਕਾਂ ਨਿਤ ਅੱਖੀਆਂ ਨੂੰ ਤੇਰੀਆਂ।
ਹਿਜ਼ਰ ਤੇਰੇ ਵਿਚ ਮਰ ਗਈ ਬਿਸ਼ੰਬਰ ਜੇ,
ਸਿਵੇ ਦੀ ਸੁਆਹ ਫਰੋਲੀਂ ਨਾ।
ਬਿਸ਼ੰਬਰ ਅਵਾਂਖੀਆ,ਮੋ-9781825255,ਪਿੰਡ/ਡਾ-