ਭਿੱਖੀਵਿੰਡ 17 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ਅੰਦਰ ਹੋਈਆਂ ਮਿਊਸਪਲ
ਕਾਰਪੋਰੇਸ਼ਨ, ਨਗਰ ਨਿਗਮਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ
ਜਿੱਤ ਨੇ ਅਕਾਲੀ ਦਲ ਦੀਆਂ ਆਸਾਂ ‘ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਇਹਨਾਂ ਸ਼ਬਦਾਂ
ਦਾ ਪ੍ਰਗਟਾਵਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ
25 ਸਾਲ ਰਾਜ ਕਰਨ ਦਾ ਸੁਪਨਾ ਲੈਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਵਿਧਾਨ ਸਭਾ ਚੋਣਾਂ ਦੌਰਾਨ ਪੂਰੇ ਪੰਜਾਬ ਵਿਚੋਂ 25 ਸੀਟਾਂ ਵੀ ਨਹੀ ਲੈ ਸਕੇ ਸਨ ਤੇ
ਹੁਣ ਇਹਨਾਂ ਚੋਣਾਂ ਵਿਚ ਵੀ ਅਕਾਲੀ-ਭਾਜਪਾ ਦੀ ਕਰਾਰੀ ਹਾਰ ਨੇ ਦਰਸਾ ਦਿੱਤਾ ਹੈ ਕਿ
ਪੰਜਾਬ ਦੇ ਲੋਕ ਹੁਣ ਅਕਾਲੀ ਦਲ ਦੀਆਂ ਝੂਠੀਆਂ ਗੱਲਾਂ ਵਿਚ ਆਉਣ ਵਾਲੇ ਨਹੀ ਹਨ।
ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਨਗਰ ਪੰਚਾਇਤ ਖੇਮਕਰਨ ਵਿਚ ਕਾਂਗਰਸ ਦੀ ਸ਼ਾਨਦਾਰ
ਜਿੱਤ ‘ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ, ਉਥੇ ਖੇਮਕਰਨ ਵਾਸੀਆਂ ਦਾ ਧੰਨਵਾਦ ਵੀ
ਕੀਤਾ। ਇਸ ਮੌਕੇ ਸਰਪੰਚ ਸਿਮਰਜੀਤ ਸਿੰਘ ਭੈਣੀ, ਇੰਦਰਬੀਰ ਸਿੰਘ ਪਹੂਵਿੰਡ, ਬੱਬੂ
ਸ਼ਰਮਾ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਹਰਦਿਆਲ ਸਿੰਘ ਰਾਕਟ, ਸਰਪੰਚ ਛੱਤਰਪਾਲ
ਸਿੰਘ, ਸੁੱਖ ਮਹਿਮੂਦਪੁਰਾ, ਅਮ੍ਰਿਤਪਾਲ ਸਿੰਘ ਭੁੱਲਰ, ਪੀ.ਏ ਕੰਵਲ ਭੁੱਲਰ, ਪੀ.ਏ
ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਢਿਲੋਂ, ਨੰਬਰਦਾਰ ਕਰਤਾਰ ਸਿੰਘ ਬਲ੍ਹੇਰ, ਬਲਜੀਤ
ਸਿੰਘ ਚੂੰਗ, ਗੁਰਪਾਲ ਸਿੰਘ ਭਗਵਾਨਪੁਰਾ, ਗੁਰਮੁਖ ਸਿੰਘ ਸਾਂਡਪੁਰਾ, ਸੁੱਚਾ ਸਿੰਘ
ਕਾਲੇ, ਰਵੀ ਬਾਸਰਕੇ, ਜੱਸ ਵਾਂ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਦੀਪ ਖਹਿਰਾ,
ਗੋਰਾ ਸਾਂਧਰਾ, ਸਿਮਰਪਾਲ ਸਿੰਘ ਸੁੱਗਾ, ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਹਰਜੀਤ ਸਿੰਘ
ਸ਼ਾਹ ਬਲ੍ਹੇਰ, ਰਣਜੀਤ ਸਿੰਘ ਢਿਲੋਂ, ਗੁਰਜੀਤ ਸਿੰਘ ਘੁਰਕਵਿੰਡ, ਸਰਬ ਸੁਖਰਾਜ ਸਿੰਘ
ਨਾਰਲਾ, ਜਗਜੀਤ ਸਿੰਘ ਘੁਰਕਵਿੰਡ, ਬਲਜੀਤ ਸਿੰਘ ਫਰੰਦੀਪੁਰ, ਗੁਰਜੰਟ ਸਿੰਘ
ਭਗਵਾਨਪੁਰਾ, ਸੁਰਿੰਦਰ ਸਿੰਘ ਉਦੋਕੇ, ਗੁਲਸ਼ਨ ਅਲਗੋਂ, ਦਿਲਬਾਗ ਸਿੰਘ ਸਿੱਧਵਾਂ, ਮਖਤੂਲ
ਸਿੰਘ ਬੂੜਚੰਦ, ਵਿਲਸਨ ਮਸੀਹ, ਸਰਪੰਚ ਹਰਪਾਲ ਸਿੰਘ ਚੂੰਗ, ਸੁਰਜੀਤ ਸਿੰਘ ਸੰਧੂ,
ਵਰਿੰਦਰਬੀਰ ਸਿੰਘ ਗਿੱਲ, ਸੁਰਿੰਦਰ ਸਿੰਘ ਉਦੋਕੇ, ਸਰਬਜੀਤ ਸਿੰਘ ਡਲੀਰੀ, ਸਰਪੰਚ
ਗੁਲਾਬ ਸਿੰਘ ਫਰੰਦੀਪੁਰ, ਬਿਕਰਮਜੀਤ ਸਿੰਘ ਡਲੀਰੀ, ਸੁਖੀ ਸੁਖਬੀਰ, ਗੁਰਵਿੰਦਰ ਸਿੰਘ
ਸੰਧੂ, ਸਰਪੰਚ ਮਿਲਖਾ ਸਿੰਘ ਅਲਗੋਂ, ਨਰਿੰਦਰ ਧਵਨ, ਸੁਖਜਿੰਦਰ ਸਿੰਘ ਬਾਸਰਕੇ ਆਦਿ
ਕਾਂਗਰਸੀ ਆਗੂਆਂ ਨੇ ਪਾਰਟੀ ਹਾਈ ਕਮਾਂਡ ਨੂੰ ਵਧਾਈ ਤੇ ਪੰਜਾਬ ਦੀ ਜਨਤਾ ਦਾ ਧੰਨਵਾਦ
ਕੀਤਾ।