Breaking News

ਸਰਕਾਰ ਨੇ ਧੱਕੇਸ਼ਾਹੀ ਨਾਲ ਜਿੱਤੀਆਂ ਚੋਣਾਂ – ਅਮਰੀਕ ਵਰਪਾਲ

ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਮਿਊਸਪਲ ਕਾਰਪੋਰੇਸ਼ਨ, ਨਗਰ
ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਗਈਆਂ
ਧੱਕੇਸ਼ਾਹੀਆਂ ਨੇ ਅਕਾਲੀ ਸਰਕਾਰ ਦੇ ਰਿਕਾਰਡ ਨੂੰ ਤੋੜ ਕੇ ਰੱਖ ਦਿੱਤਾ ਹੈ। ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ
ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ
ਦਸ ਸਾਲਾਂ ਦੌਰਾਨ ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਚੋਣਾਂ ਦੌਰਾਨ ਧੱਕੇਸ਼ਾਹੀਆਂ
ਕੀਤੀਆਂ ਜਾਂਦੀਆਂ ਰਹੀਆਂ ਹਨ, ਹੁਣ ਅਕਾਲੀ ਦਲ ਦੇ ਪੂਰਨਿਆਂ ‘ਤੇ ਚੱਲ ਕੇ ਕੈਪਟਨ
ਸਰਕਾਰ ਨੇ ਅਕਾਲੀ ਰਾਜ ਨੂੰ ਵੀ ਮਾਤ ਪਾ ਕੇ ਰੱਖ ਦਿੱਤੀ ਹੈ। ਵਰਪਾਲ ਨੇ ਇਹਨਾਂ ਚੋਣਾਂ
ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਆਖਿਆ ਕਿ ਡੰਡੇ ਦੇ ਜੋਰ ਨਾਲ ਜਿੱਤੀਆਂ ਚੋਣਾਂ
ਨੂੰ ਲੋਕਪੱਖੀ ਜਿੱਤ ਨਹੀ ਕਿਹਾ ਜਾ ਸਕਦਾ। ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਸ਼ਮਸੇਰ
ਸਿੰਘ ਮਥਰੇਵਾਲੀਆ, ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਜਥੇਦਾਰ ਸਰਦੂਲ ਸਿੰਘ,
ਜਥੇਦਾਰ ਗੁਰਪਾਲ ਸਿੰਘ, ਸੁਖਜਿੰਦਰ ਸਿੰਘ, ਮੰਗਲ ਸਿੰਘ, ਅਰੁਣ ਕੁਮਾਰ ਪੱਪੂ, ਬਾਬਾ
ਰਾਜ ਸਿੰਘ ਗਿੱਲ, ਪ੍ਰੇਮ ਸਿੰਘ ਵਰਪਾਲ, ਜਸਬੀਰ ਸਿੰਘ ਸੁਜਾਨਪੁਰ, ਗੁਰਪਾਲ ਸਿੰਘ ਮਾਡੇ
ਕਲਾਂ, ਬਲਵਿੰਦਰ ਸਿੰਘ ਬੋਪਾਰਾਏ, ਕੁਲਵੰਤ ਸਿੰਘ ਅਰੋੜਾ, ਹਰਜੀਤ ਸਿੰਘ ਚੋਪੜਾ, ਬਾਬਾ
ਰੇਸ਼ਮ ਸਿੰਘ ਛੀਨਾ, ਮਾਸਟਰ ਸਵਰਨ ਸਿੰਘ, ਜਤਿੰਦਰ ਕੁਮਾਰ, ਅਵਤਾਰ ਸਿੰਘ ਨਵਾਂ ਕੋਟ,
ਗੁਰਪ੍ਰੀਤ ਸਿੰਘ ਆਦਿ ਨੇ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਨਿਖੇਧੀ ਕੀਤੀ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.