ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਈਸਾਈ ਭਾਈਚਾਰੇ ਵੱਲੋਂ ਹਰ ਸਾਲ ਦੀ
ਤਰ੍ਹਾਂ ਕ੍ਰਿਸਮਿਸ ਮੇਲਾ 22 ਦਸੰਬਰ ਨੂੰ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਬੱਸ
ਅੱਡਾ ਵਿਖੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਕ੍ਰਿਸ਼ਚਨ ਪਾਰਟੀ ਆਫ ਪੰਜਾਬ
ਦੇ ਪ੍ਰਧਾਨ ਵਿਲਸਨ ਮਸੀਹ ਨੇ ਦਿੱਤੀ ਤੇ ਆਖਿਆ ਕਿ ਇਸ ਦਿਹਾੜੇ ਮੌਕੇ ਮੁੱਖ ਪ੍ਰਚਾਰਕ
ਸੰਤ ਨਾਜਰਥ ਰਜਾ ਪਹੰੁਚ ਰਹੇ ਹਨ, ਉਥੇ ਮੁੱਖ ਮਹਿਮਾਨ ਵਜੋਂ ਵਿਧਾਇਕ ਸੁਖਪਾਲ ਸਿੰਘ
ਭੁੱਲਰ ਆਦਿ ਸਿਆਸੀ ਸਖਸੀਅਤਾਂ ਪਹੰੁਚਣਗੀਆਂ। ਇਸ ਮੌਕੇ ਪਾਸਟਰ ਮੰਗਤ ਮਸੀਹ, ਪਾਸਟਰ
ਜੱਸ ਮਸੀਹ, ਅਮਨ ਮਸੀਹ, ਸਰਵਨ ਮਸੀਹ, ਬਦਰ ਅਲਿਆਜਰ ਮਸੀਹ, ਸਰਬਜੀਤ ਮਸੀਹ, ਰੋਬਿਨ
ਮਸੀਹ, ਕਾਲਾ ਮਸੀਹ ਆਦਿ ਹਾਜਰ ਸਨ।
22 ਦਸੰਬਰ ਨੂੰ ਮਨਾਇਆ ਜਾਵੇਗਾ ਕ੍ਰਿਸਮਿਸ ਮੇਲਾ – ਵਿਲਸਨ ਮਸੀਹ














Leave a Reply