ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਮਾਜਸੇਵੀ ਜਥੇਬੰਦੀ “ਨੌਜਵਾਨ
ਵਾਤਾਵਰਨ ਸੰਭਾਲ ਲਹਿਰ” ਜਿਲ੍ਹੇ ਦੇ ਹਰ ਪਿੰਡ ਵਿਚ 11 ਮੈਂਬਰੀ ਵਲੰਟੀਅਰ ਟੀਮ
ਬਣਾਵੇਗੀ। ਇਹ ਜਾਣਕਾਰੀ ਨੌਜਵਾਨ ਵਾਤਾਵਰਨ ਸੰਭਾਲ ਲਹਿਰ ਦੇ ਚੇਅਰਮੈਂਨ ਬਲਜੀਤ ਸਿੰਘ
ਆਜਾਦ ਤੇ ਵਾਈਸ ਚੇਅਰਮੈਂਨ ਪਲਵਿੰਦਰ ਸਿੰਘ ਪਿੰਦਾ ਨੇ ਗੱਲਬਾਤ ਕਰਦਿਆਂ ਦਿੱਤੀ ਤੇ
ਆਖਿਆ ਕਿ ਇਹ ਟੀਮ ਆਪਣੇ-ਆਪਣੇ ਪਿੰਡ ਵਿਚ ਵੱਧ ਤੋਂ ਵੱਧ ਰੁੱਖ ਲਗਾਏਗੀ ਤਾਂ ਜੋ
ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ, ਉਥੇ ਕਮੇਟੀ ਇਲਾਕੇ ਵਿਚ ਸਮਾਜਿਕ ਬੁਰਾਈਆਂ
ਖਿਲਾਫ ਅਵਾਜ ਵੀ ਬੁਲੰਦ ਕਰੇਗੀ। ਉਹਨਾਂ ਨੇ ਇਹ ਵੀ ਕਿਹਾ ਵੱਡੇ ਸ਼ਹਿਰਾਂ ਤੇ ਕਸਬਿਆਂ
ਵਿਚ ਵੀ ਲਹਿਰ ਵੱਲੋਂ 25 ਮੈਂਬਰੀ ਟੀਮ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਸੰਸਥਾ ਦੀਆਂ
ਨੀਤੀਆਂ ਨੂੰ ਲੋਕਾਂ ਤੱਕ ਪਹੰੁਚਾਇਆ ਜਾ ਸਕੇ। ਉਪਰੋਕਤ ਸਮਾਜਸੇਵੀ ਆਗੂਆਂ ਨੇ
ਨੌਜਵਾਨਾਂ ਨੂੰ ਵੱਧ ਤੋਂ ਵੱਧ ਲਹਿਰ ਨਾਲ ਜੁੜਣ ਦੀ ਅਪੀਲ ਕੀਤੀ ਤਾਂ ਜੋ ਸਮਾਜਿਕ
ਬੁਰਾਈਆਂ ਦਾ ਖਾਤਮਾ ਕੀਤਾ ਜਾ ਸਕੇ।