ਮਹਿਲ ਕਲਾਂ 19 ਦਸੰਬਰ (ਗੁਰਸੇਵਕ ਸਿੰਘ ਸਹੋਤਾ) – ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਨੀ ਸਹੀਦੀ ਦਿਹਾੜੇ ਨੂੰ ਸਮਰਪਿਤ ਕਸਬਾ ਮਹਿਲ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ,ਦੋਨੋ ਗ੍ਰਾਮ ਪੰਚਾਇਤਾਂ ਤੇ ਸਮੂਹ ਕਲੱਬਾਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 25,26 ਅਤੇ 27 ਦਸੰਬਰ ਨੂੰ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਗੋਲਡਨ ਕਲੋਨੀ ਵਿਖੇ ਸਲਾਨਾ ਵਿਸਾਲ ਲੰਗਰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਸੇਰ ਸਿੰਘ ਖਾਲਸਾ ਨੇ ਦੱਸਿਆਂ ਕਿ ਮਿਤੀ 25 ਦਸੰਬਰ ਨੂੰ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਣਗੇ ਅਤੇ 27 ਦਸੰਬਰ ਨੂੰ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆਂ ਕਿ ਮਿਤੀ 27 ਦਸੰਬਰ ਨੂੰ ਵਿਸਾਲ ਖੂਨ ਦਾਨ ਕੈਂਪ ਦਾ ਆਯੋਜਨ ਵੀ ਕੀਤਾ ਜਾਵੇਗਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖੂਨ ਦਾਨ ਕੈਂਪ ਅਤੇ ਲੰਗਰ ਵਿੱਚ ਤਨ,ਮਨ ਅਤੇ ਧਨ ਨਾਲ ਸਹਿਯੋਗ ਕਰਨ | ਉਨ੍ਹਾਂ ਕਿਹਾ ਅੱਜ ਸਮੁੱਚੇ ਨਗਰ ਵਿੱਚੋਂ ਰਾਸ਼ਨ ਵੀ ਇਕੱਠਾ ਕੀਤਾ ਗਿਆ, ਜਿਸ ਵਿੱਚ ਵਿੱਚ ਸਹਿਯੋਗ ਕਰਨ ਵਾਲੇ ਸਮੂਹ ਦਾਨੀ ਸੱਜਣਾ ਦਾ ਧੰਨਵਾਦ ਕੀਤਾ | ਇਸ ਮੌਕੇ ਕਮੇਟੀ ਪ੍ਰਧਾਨ ਨੰਬਰਦਾਰ ਮਹਿੰਦਰ ਸਿੰਘ ਢੀਂਡਸਾ, ਖਜਾਨਚੀ ਭੋਲਾ ਸਿੰਘ,ਮੇਜਰ ਸਿੰਘ ਕਲੇਰ,ਅਮਰਜੀਤ ਸਿੰਘ ਬੱਸੀਆਂ ਵਾਲੇ, ਕਰਨੈਲ ਸਿੰਘ ਢੈਅਪੀ ਵਾਲੇ, ਜੁਗਰਾਜ ਸਿੰਘ ਰਾਜ ੂਚੀਮਾਂ, ਅਮਰਜੀਤ ਸਿੰਘ ਦਿਉਲ, ਅਰਸਦੀਪ ਸਿੰਘ ਢੀਂਡਸਾ, ਗੁਰਜੀਤ ਸਿੰਘ ਖਾਸਾ,ਅਰਸਦੀਪ ਸਿੰਘ ਧਾਲੀਵਾਲ,ਗੁਰਜੀਤ ਸਿੰਘ ਢੀਂਡਸਾ ਆਦਿ ਹਾਜਰ ਸਨ |
