ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਨਗਰ ਕੌਾਸਲ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ 15 ਵਾਰਡਾਂ ਵਿੱਚੋਂ 12 ਵਾਰਡ ਕਾਂਗਰਸ ਦੇ ਉਮੀਦਵਾਰ ਜਿੱਤ ਕੇ ਕੌਾਸਲਰ ਬਣ ਗਏ | ਜਲਦੀ ਹੀ ਪ੍ਰਧਾਨਗੀ ਦਾ ਤਾਜ ਵਾਰਡ ਨੰਬਰ 6 ਤੋਂ ਚੰਗੀ ਲੀਡ ਨਾਲ ਜਿੱਤੇ ਸੁਰਿੰਦਰ ਕੁੰਦਰਾ ਦੇ ਸਿਰ ‘ਤੇ ਸਜੇਗਾ | ਨਗਰ ਕੌਾਸਲ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਵਿਧਾਨ ਸਭਾ ਹਲਕਾ ਸਮਰਾਲਾ ਦੇ ਕਾਂਗਰਸੀ ਵਰਕਰਾਂ ‘ਤੇ ਅਹੁਦੇਦਾਰਾਂ ਦੀ ਇੱਕ ਭਰਵੀਂ ਬੈਠਕ ਕਿਰਨ ਰਾਈਸ ਮਿੱਲ ਮਾਛੀਵਾੜਾ ਵਿੱਚ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੋਈ ਸੀ | ਬੈਠਕ ਵਿੱਚ ਵਿਚਾਰ ਵਟਾਂਦਰੇ ਉਪਰੰਤ ਨਗਰ ਕੌਾਸਲ ਚੋਣਾਂ ਲਈ ਨੀਤੀਆਂ ਤੈਅ ਕਰਦਿਆਂ ਸਰਬ ਸੰਮਤੀ ਨਾਲ ਸੁਰਿੰਦਰ ਕੰੁਦਰਾ ਨੂੰ ਕੌਾਸਲ ਦੇ ਪ੍ਰਧਾਨ ਦੇ ਤੌਰ ‘ਤੇ ਚੁਣ ਲਿਆ ਗਿਆ ਸੀ | ਇਸ ਬੈਠਕ ‘ਚ ਸ਼ਾਮਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸ਼ਕਤੀ ਆਨੰਦ ਨੇ ਹੀ ਉਨ੍ਹਾਂ ਦਾ ਨਾਂ ਪ੍ਰਪੋਜ਼ ਕੀਤਾ ਅਤੇ ਸਹਿਮਤੀ ਦੇ ਨਾਲ ਉਨ੍ਹਾਂ ਦੀ ਅਗਵਾਈ ਵਿੱਚ 15 ਵਾਰਡਾਂ ਦੀਆਂ ਚੋਣਾਂ ਲਈ ਟਿਕਟਾਂ ਦੇ ਕੇ ਉਮੀਦਵਾਰ ਐਲਾਨੇ ਤੇ ਹੁਣ 12 ਕੌਾਸਲਰ ਕਾਂਗਰਸ ਪਾਰਟੀ ਦੇ ਜਲਦੀ ਹੀ ਆਪਣੇ ਪ੍ਰਧਾਨ ਦੀ ਤਾਜਪੋਸ਼ੀ ਕਰਨਗੇ | ਇਸ ਸਬੰਧੀ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵੀ ਗੱਲ ਬਾਤ ਦੌਰਾਨ ਉਤਸ਼ਾਹ ਨਾਲ ਕਿਹਾ ਕਿ ਪ੍ਰਧਾਨਗੀ ਲਈ ਪਹਿਲਾਂ ਤੋਂ ਹੀ ਸੁਰਿੰਦਰ ਕੁੰਦਰਾ ਦੇ ਨਾਮ ਦਾ ਐਲਾਨ ਕਰ ਦਿੱਤਾ ਸੀ ਅਤੇ ਉਹ ਹੀ ਪ੍ਰਧਾਨ ਹੋਣਗੇ | ਨੋਟੀਫਿਕੇਸ਼ਨ ਹੋਣ ਉਪਰੰਤ ਨਗਰ ਕੌਾਸਲ ਦੇ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਨਗਰ ਕੌਾਸਲ ਦਫ਼ਤਰ ਵਿੱਚ ਕੀਤੀ ਜਾਵੇਗੀ | ਪਿਛਲੇ 23 ਸਾਲਾਂ ਤੋਂ ਵੀ ਵੱਧ ਬਲਾਕ ਕਾਂਗਰਸ ਦੀ ਪ੍ਰਧਾਨਗੀ ਕਰ ਰਹੇ ਅਤੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੀ ਸਰਪ੍ਰਸਤੀ ਕਰਨ ਵਾਲੇ ਸੁਰਿੰਦਰ ਕੁੰਦਰਾ ਹੁਣ ਨਗਰ ਕੌਾਸਲ ਦੇ ਪ੍ਰਧਾਨ ਬਣਨ ਵਾਲੇ ਨੇ ਨਗਰ ਕੌਾਸਲ ਦੀ ਕਰੀਬ ਸੱਤ ਵਾਰ ਚੋਣ ਲੜੀ ਅਤੇ ਪੰਜ ਵਾਰ ਨੁਮਾਇੰਦਗੀ ਕੀਤੀ | ਨਗਰ ਕੌਾਸਲ ਦੇ ਪਹਿਲਾਂ ਨੋਮੀਨੇਸ਼ਨ ਪ੍ਰਧਾਨ ਰਹਿ ਚੁੱਕੇ ਕੁੰਦਰਾ ਹੁਣ ਕਰੀਬ 20 ਸਾਲ ਬਾਅਦ ਦੁਬਾਰਾ ਫਿਰ ਤੋਂ ਪ੍ਰਧਾਨਗੀ ਦਾ ਤਾਜ ਪਹਿਨਣਗੇ | ਪਿਛਲੀ ਨਗਰ ਕੌਾਸਲ ਵਿੱਚ ਕਾਬਜ ਅਕਾਲੀ ਦਲ ਨੇ ਪ੍ਰਧਾਨ ਤੋਂ ਇਲਾਵਾ ਇੱਕ ਸੀਨੀਅਰ ਉਪ ਪ੍ਰਧਾਨ ਤੇ ਇੱਕ ਉਪਪ੍ਰਧਾਨ ਦੇ ਅਹੁਦੇ ਰੱਖੇ ਸਨ | ਉੱਧਰ ਚਾਰ ਵਾਰ ਨਗਰ ਕੋਂਸਲ ਦੀਆਂ ਚੋਣਾਂ ਲੜ ਚੁੱਕੇ ਚਰਾਇਆ ਪਰਿਵਾਰ ਦੀ ਮਨਜੀਤ ਕੁਮਾਰੀ ਵੀ ਸੀਨੀਅਰ ਉਪ ਪ੍ਰਧਾਨ ਦੀ ਦਾਅਵੇਦਾਰ ਹੈ | ਇਸ ਸਬੰਧੀ ਜਦੋਂ ਚੇਤਨ ਚਰਾਇਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਸਰਪ੍ਰਤੀ ਹੇਂਠ ਉਨ੍ਹਾਂ ਦਾ ਫੈਸਲਾ ਸਿਰ ਮੱਥੇ ਹੋਵੇਗਾ | ਉੱਧਰ ਅਮਰੀਕ ਸਿੰਘ ਢਿੱਲੋਂ ਦੇ ਪੀਏ ਰਜੇਸ਼ ਬਿੱਟੂ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲੇ ਸਿਰਫ਼ ਨਗਰ ਕੌਾਸਲ ਦੇ ਪ੍ਰਧਾਨ ਦੇ ਅਹੁਦੇ ਲਈ ਤਾਜਪੋਸ਼ੀ ਕੀਤੀ ਜਾਵੇਗੀ ਬਾਕੀ ਦੋ ਅਹੁਦੇ ਉਪ ਪ੍ਰਧਾਨ ਤੇ ਸੀਨੀਅਰ ਉਪ ਪ੍ਰਧਾਨ ਦਾ ਕੋਈ ਫੈਸਲਾ ਨਹੀਂ ਕੀਤਾ | ਹਲਕਾ ਇੰਚਾਰਜ ਤੇ ਵਿਧਾਇਕ ਦੀ ਰਹਿਨੁਮਾਈ ਵਿੱਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਬੈਠਕ ਉਪਰੰਤ ਉਨ੍ਹਾਂ ਦੀ ਸਹਿਮਤੀ ਨਾਲ ਕੋਈ ਫੈਸਲਾ ਲਿਆ ਜਾਵੇਗਾ |