ਮਾਲੇਰਕੋਟਲਾ 19 ਦਸੰਬਰ () ਇਲਾਕੇ ਦੀ ਪ੍ਸਿੱਧ ਤੇ ਸਮਾਜ ਸੇਵੀ ਜੱਥੇਬੰਦੀ ਮਹਾਂਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਸਲੱਮ ਏਰੀਆ ਆਦਮਪਾਲ ਰੋਡ, ਠੰਡੀ ਸੜਕ, ਰੇਲਵੇ ਸਟੇਸ਼ਨ ਅਤੇ ਸੱਟਾ ਬਾਜ਼ਾਰ ‘ਚ ਝੁੱਗੀ ਝੋਪੜੀ ਵਾਲਿਆਂ ਨੰੂ ਸੰਸਥਾ ਦੇ ਚੇਅਰਮੈਨ ਡਾ.ਪ੍ਦੀਪ ਓਸਵਾਲ ਦੀ ਅਗਵਾਈ ਹੇਠ 120 ਲੇਡੀਜ ਸੂਟ, 90 ਸਵੈਟਰ ਅਤੇ ਕੋਟੀਆਂ, 80 ਪੈਂਟਾਂ ਸ਼ਰਟਾਂ ਅਤੇ 90 ਦੇ ਕਰੀਬ ਬੱਚਿਆਂ ਦੇ ਕੱਪੜੇ, ਟੋਪੀਆਂ ਅਤੇ ਜੁਰਾਬਾਂ ਵੰਡੀਆਂ ਗਈਆਂ| ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਚੇਅਰਮੈਨ ਡਾ.ਪ੍ਦੀਪ ਓਸਵਾਲ ਨੇ ਦੱਸਿਆ ਕਿ ਜ਼ਿਆਦਾਤਰ ਸਰਦੀ ਹਮੇਸ਼ਾਂ ਬਜ਼ੁਰਗਾਂ ਜਾਂ ਬੱਚਿਆਂ ਨੰੂ ਲਗਦੀ ਹੈ ਬਜ਼ੁਰਗ ਘਰ ਦਾ ਸ਼ਿੰਗਾਰ ਅਤੇ ਬੱਚੇ ਮਾਤਾ ਪਿਤਾ ਦਾ ਭਵਿੱਖ ਹੁµਦੇ ਹਨ ਇਸ ਲਈ ਸਰਦੀ ਅਤੇ ਕੋਹਰੇ ਤੋਂ ਬੱਚਣ ਲਈ ਪੈਰਾਂ ਵਿਚ ਜੁਰਾਬਾਂ ਤੇ ਸਰੀਰ ਨੰੂ ਕੱਪੜਿਆਂ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਜੇ ਇਕ ਵਾਰ ਸਰਦੀ ਲੱਗ ਜਾਵੇ ਤਾਂ ਗਰੀਬ ਇਨਸਾਨ ਦਾ ਪੈਸਾ ਖਰਚ ਹੋ ਕੇ ਝੁੱਲਾ ਰੋਟੀ ਦਾ ਬਹੁਤ ਔਖਾ ਹੋ ਜਾਂਦਾ ਹੈ| ਗਰਮ ਕੱਪੜੇ ਲੈ ਕੇ ਖੁਸ਼ੀ ਮਹਿਸੂਸ ਕਰ ਰਹੇ ਗਰੀਬ ਲੋੜਵੰਦ ਲੋਕਾਂ ਨੇ ਉਕਤ ਸੰਸਥਾਂ ਦੇ ਅਹੁਦੇਦਾਰਾਂ ਨੰੂ ਦਿਲ ਦੀਆਂ ਗਹਿਰਾਈਆਂ ਤੋਂ ਦੁਆਵਾਂ ਦਿੰਦਿਆਂ ਉਨ੍ਹਾਂ ਦੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ| ਇਸ ਮੌਕੇ ਚੇਅਰਮੈਨ ਡਾ.ਪ੍ਦੀਪ ਓਸਵਾਲ ਤੋਂ ਇਲਾਵਾ ਦੀਪਕ ਦੁਆ, ਵਿਨੈ ਕੁਮਾਰ, ਜੀਵਨ ਸਿੰਗਲਾ, ਦੀਪਕ ਮਿੰਟੂ, ਮੋਹਨ ਸਿਆਮ, ਸੰਜੀਵ ਕੁਮਾਰ, ਜੀਵਨ ਗੁਪਤਾ ਅਤੇ ਸੁਨੀਲ ਕੁਮਾਰ ਨੇ ਵੀ ਸਹਿਯੋਗ ਦਿੱਤਾ|