ਮਾਲੇਰਕੋਟਲਾ, 18 ਦਸੰਬਰ () ਸਰਾਓ ਬੱਚਿਆਂ ਦਾ ਹਸਪਤਾਲ ਮਾਲੇਰਕੋਟਲਾ ਵੱਲੋਂ ਭੁਪਿੰਦਰਾ ਗਲੋਬਲ ਸਕੂਲ ਦੇ ਸਹਿਯੋਗ ਨਾਲ ਲਗਾਇਆ ਗਿਆ 7ਵਾਂ ਬੱਚਿਆਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪਨ ਹੋਇਆ| ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਡਾ. ਸੁਖਚੈਨ ਸਿੰਘ ਗਿੱਲ (ਆਈ.ਪੀ.ਐਸ) ਡੀ.ਆਈ.ਜੀ. ਪਟਿਆਲਾ ਰੇਂਜ ਨੇ ਕੀਤਾ ਜਦ ਕਿ ਸ. ਹਰਮੀਤ ਸਿੰਘ ਹੂੰਦਲ ਐਸ.ਪੀ. ਇੰਨਵੈਸਟੀਗੇਸ਼ਨ ਸੰਗਰੂਰ ਨੇ ਵਿਸ਼ੇਸ ਮਹਿਮਾਨ ਵੱਜੋਂ ਸ਼ਿਰਕਤ ਕੀਤੀ| ਸੱਭ ਤੋਂ ਪਹਿਲਾਂ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਸ਼ੀ੍ਮਤੀ ਲਖਵੀਰ ਕੌਰ ਢੀਂਡਸਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੰੂ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ| ਸਵੇਰੇ ਤੋਂ ਦੇਰ ਸ਼ਾਮ ਤੱਕ ਚੱਲੇ ਇਸ ਕੈਂਪ ਦੌਰਾਨ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਸਰਾਓ ਨੇ 350 ਸਕੂਲੀ ਬੱਚਿਆਂ ਦਾ ਚੈਕਅੱਪ ਕੀਤਾ| ਡਾ. ਸਰਾਓ ਦੇ ਦੱਸਣ ਮੁਤਾਬਕ ਕੈਂਪ ਦੌਰਾਨ ਜ਼ਿਆਦਾਤਰ ਬੱਚਿਆਂ ‘ਚ ਖੂਨ ਦੀ ਕਮੀ ਅਤੇ ਵਿਟਾਮਨ ਡੀ ਤੇ ਈ ਦੀ ਘਾਟ ਦੇ ਕੇਸ ਸਾਹਮਣੇ ਆਏ| ਉਨ੍ਹਾਂ ਜਿਥੇ ਬੱਚਿਆਂ ਨੰੂ ਜੰਕ ਫੂਡ ਵਰਗੇ ਪਦਾਰਥ ਖਾਣ ਤੋਂ ਪ੍ਹੇਜ਼ ਕਰਨ ਲਈ ਪੇ੍ਰਿਆ ਉਥੇ ਬੱਚਿਆਂ ਨੰੂ ਮੋਬਾਇਲ ਅਤੇ ਕੰਪਿਊਟਰ ‘ਤੇ ਵੀ.ਡੀ.ਓ. ਗੇਮ ਨਾ ਖੇਡਣ ਲਈ ਵੀ ਪੇ੍ਰਿਤ ਕੀਤਾ ਕਿਉਂ ਕਿ ਇਸ ਨਾਲ ਬੱਚਿਆਂ ਦੇ ਦਿਮਾਗ ਅਤੇ ਨਿਗਾਹ ‘ਤੇ ਗਹਿਰਾ ਅਸਰ ਪੈਂਦਾ ਹੈ| ਮਾਪਿਆਂ ਨੰੂ ਇਸ ਪਾਸੇ ਖਾਸ ਧਿਆਨ ਦੇਣ ਦੀ ਅਪੀਲ ਵੀ ਕੀਤੀ| ਕੈਂਪ ਦੇ ਮੁੱਖ ਮਹਿਮਾਨ ਡਾ. ਸੁਖਚੈਨ ਸਿੰਘ ਗਿੱਲ ਡੀ.ਆਈ.ਜੀ. ਨੇ ਆਪਣੇ ਸੰਬੋਧਨ ਦੌਰਾਨ ਅਜੋਕੇ ਯੁੱਗ ‘ਚ ਸਿੱਖਿਆ ਦੀ ਅਹਿਮੀਅਤ ਤੇ ਵਿੱਦਿਆ ਪਾ੍ਪਤੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਥੇ ਸਿੱਖਿਆ ਦਾ ਕੋਈ ਬਦਲ ਨਹੀਂ ਹੈ ਉਥੇ ਅਜੋਕੇ ਮੁਕਾਬਲੇ ਦੇ ਯੁੱਗ ‘ਚ ਕੋਈ ਵੀ ਦੇਸ਼ ਜਾਂ ਸੂਬਾ ਉਨੀ ਦੇਰ ਤੱਕ ਤਰੱਕੀ ਨਹੀਂ ਕਰ ਸਕਦਾ ਜਿੰਨ੍ਹੀ ਦੇਰ ਤੱਕ ਉਥੋਂ ਦੇ ਵਸਨੀਕ ਪੜ੍ਹੇ-ਲਿਖੇ ਨਹੀਂ ਹੋਣਗੇ| ਉਨ੍ਹਾਂ ਆਰਥਿਕ ਤੌਰ ‘ਤੇ ਕਮਜ਼ੋਰ ਮਾਪਿਆਂ ਨੰੂ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ ਧਿਆਨ ਦੇਣ ਦੀ ਅਪੀਲ ਕਰਦਿਆਂ ਜਿਥੇ ਸਾਰੇ ਸਕੂਲ ਪ੍ਬੰਧਕਾਂ ਨੰੂ ਗਰੀਬ ਹੋਣਹਾਰ ਬੱਚਿਆਂ ਦੀ ਪੜ੍ਹਾਈ ‘ਚ ਸਹਾਇਤਾ ਕਰਨ ਦੀ ਪੂਰਜ਼ੋਰ ਅਪੀਲ ਕੀਤੀ ਉਥੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਲਗਣ ਤੇ ਮਿਹਨਤ ਨਾਲ ਪੜ੍ਹਾਈ ਕਰੇ ਤਾਂ ਉਸ ਨੰੂ ਆਪਣੇ ਮਿਥੇ ਨਿਸ਼ਾਨੇ ‘ਤੇ ਪੁੱਜਣ ਤੋਂ ਕੋਈ ਵੀ ਰੋਕ ਨਹੀਂ ਸਕਦਾ| ਇਸ ਮੌਕੇ ਸਕੂਲ ਦੇ ਨੰਨ੍ਹੇ-ਮੂੰਨੇ ਬੱਚਿਆਂ ਨੇ ਮੁੱਖ ਮਹਿਮਾਨ ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ ਸਾਹਿਬ ਦੀ ਆਮਦ ਵਿਚ ਸੱਭਿਆਚਾਰਕ ਸਵਾਗਤੀ ਪੋ੍ਗਰਾਮ ਵੀ ਪੇਸ਼ ਕੀਤਾ| ਇਸ ਮੌਕੇ ਐਸ.ਪੀ. ਮਾਲੇਰਕੋਟਲਾ ਰਾਜ ਕੁਮਾਰ ਜਲਹੋਤਰਾ, ਡੀ.ਐਸ.ਪੀ. ਮਾਲੇਰਕੋਟਲਾ ਸ਼ੀ੍ ਯੋਗੀਰਾਜ, ਡੀ.ਐਸ.ਪੀ. ਅਹਿਮਦਗੜ੍ਹ ਸ. ਪਲਵਿੰਦਰ ਸਿੰਘ ਚੀਮਾਂ, ਸੀ੍ ਵਿਲੀਅਮ ਜੇਜੀ ਡੀ.ਐਸ.ਪੀ. ਸੁਨਾਮ, ਐਸ.ਐਚ.ਓ. ਅਮਰਗੜ੍ਹ ਗੁਰਭਜਨ ਸਿੰਘ, ਸਕੂਲ ਪਿ੍ੰਸੀਪਲ ਹਰਵਿੰਦਰ ਕੌਰ, ਅਮਰਿੰਦਰ ਚੀਮਾਂ, ਰਾਜਨਦੀਪ ਕੈਲੇ, ਅਮਨਦੀਪ ਢੀਂਡਸਾ, ਕੁਨਾਲ ਕਪੂਰ ਅਤੇ ਬਿੱਟੂ ਜਲਾਲਗੜ੍ਹ ਨੇ ਵੀ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ|