ਮਾਲੇਰਕੋਟਲਾ 19ਦਸੰਬਰ(2017) ਸੰਤ ਬਾਬਾ ਜੋਗਾ ਸਿੰਘ ਨੂੰ ਸਮਰਪਿਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦਰਬਾਰ ਵਿਖੇ ਤੀਸਰਾ ਸਾਲਾਨਾ ਧਾਰਮਿਕ ਦੀਵਾਨ ਸਜਾਇਆ ਗਿਆ| ਜਿਸ ਵਿੱਚ ਭਾਈ ਸਤਿµਦਰਪਾਲ ਸਿੰਘ (ਲੁਧਿਆਣੇ ਵਾਲੇ), ਭਾਈ ਜਸਪਾਲ ਸਿµਘ ਨੂਰ (ਕੈਨੇਡਾ ਵਾਲੇ), ਭਾਈ ਜਬਰਤੋੜ ਸਿµਘ ਹਜ਼ੂਰੀ ਰਾਗੀ ਸੀ੍ ਦਰਬਾਰ ਸਾਹਿਬ (ਅੰਮ੍ਰਿਤਸਰ ਵਾਲੇ), ਭਾਈ ਦਵਿµਦਰ ਸਿµਘ ਸੋਢੀ (ਲੁਧਿਆਣਾ ਵਾਲੇ) ਨੇ ਗੁਰੂ ਦਾ ਰਸ ਭਿµਨਾ ਕੀਰਤਨ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬµਦਗੀ ਕਰਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿµਦੀ ਹੈ| ਜਿਸ ਦੇ ਸਦਕਾ ਗੁਰੂ ਸਾਹਿਬਾਂ ਦੀ &ਲਾਸਫੀ ਅਤੇ ਸਿੱਖਿਆਵਾਂ ਨੂੰ ਸਮੁੱਚੀ ਲੋਕਾਈ ਆਪਣਾ ਸਤਿਕਾਰ ਅਰਪਿਤ ਕਰਦੀ ਹੈ| ਇਸ ਮੌਕੇ ’ਤੇ ਸµਤ ਬਾਬਾ ਜੋਗਾ ਸਿµਘ ਦੀ ਯਾਦ ’ਚ ਸੀ੍ ਆਖµਡ ਪਾਠਾ ਦੇ ਭੋਗ ਪਾਏ ਗਏ| ਤਿµਨ ਦਿਨਾਂ ਚੱਲੇ ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਤੋਂ ਇਲਾਵਾ ਦੂਰ-ਨੇੜਿਓਂ ਪਹੁµਚੀਆਂ ਸµਗਤਾਂ ਨੇ ਹਾਜ਼ਰੀ ਲਗਵਾਈ| ਇਸ ਮੌਕੇ ’ਤੇ ਗੁਰੂ ਦਾ ਲµਗਰ ਅਤੁੱਟ ਵਰਤਿਆ| ਇਸ ਮੌਕੇ ’ਤੇ ਗੁਰੂ ਨਾਨਕ ਦਰਬਾਰ ਦੇ ਪ੍ਧਾਨ ਸੀ੍ ਪ੍ਧਾਨ ਸਿµਘ, ਕਿ੍ਪਾਲ ਸਿµਘ, ਪ੍ਕਾਸ਼ ਸਿµਘ, ਜੈਪਾਲ ਸਿµਘ, ਬਲਵੀਰ ਸਿµਘ, ਗੁਰਮੀਤ ਸਿµਘ, ਸੁਖਵਿµਦਰ ਸਿµਘ, ਸਰਵਨ ਸਿµਘ ਆਦਿ ਹਾਜ਼ਰ ਸਨ|