-ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਸੁਰੀਲੀ ਤੇ ਦਮਦਾਰ ਗਾਇਕੀ ਸਦਕਾ ਵਿਲੱਖਣ ਪਹਿਚਾਣ ਬਣਾਉਣ ਵਾਲਾ ਗਾਇਕ ਸੁਰਜੀਤ ਮਾਹੀ ਉਹ ਨਾਮ ਹੈ ਜੋ ਕਮਰਸ਼ੀਅਲ ਗਾਇਕੀ ਦੇ ਨਾਲ ਨਾਲ ਧਾਰਮਿਕ ਗਾਇਕੀ ਵਿੱਚ ਵੀ ਪੂਰਾ ਬਰਾਬਰ ਨਿਵਿਆ ਹੈ|ਆਪਣੀ ਗਾਇਕੀ ਦੇ ਇਸ ਸਫਰ ਚ ਲੰਮੇ ਅੰਤਰਾਲ ਤੋਂ ਬਾਅਦ ਸਾਹਿਬੇ ਕਮਾਲ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਸਰਸਾ ਨਦੀ ਤੇ ਪਏ ਪਰਿਵਾਰ ਦੇ ਵਿਛੋੜੇ ਦੇ ਦਰਦ ਨੂੰ ਬਿਆਨ ਕਰਦਾ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ “ ਪਰਿਵਾਰ ਵਿਛੋੜਾ ” ਲੈ ਕੇ ਸੰਗਤਾਂ ਦੀ ਕਚਹਿਰੀ ਚ ਹਾਜਰ ਹੋਇਆ ਹੈ ਜੋ ਵੱਖ-ਵੱਖ ਚੈਨਲਾਂ ਦੇ ਨਾਲ ਨਾਲ ਸੋਸ਼ਲ ਸਾਇਟਾਂ ਯੂ-ਟਿਊਬ,ਵੱਟਸਐਪ,ਅਤੇ ਫੇਸਬੁੱਕ ਆਦਿ ਤੇ ਖੂਬ ਸਲਾਹਿਆ ਜਾ ਰਿਹਾ ਹੈ ਅਤੇ ਜਿਸਨੂੰ ਸਿੱਖ ਸੰਗਤਾਂ ਦਾ ਭਰਭੂਰ ਪਿਆਰ ਹਾਸਲ ਹੋ ਰਿਹਾ ਹੈ|ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਸੁਰਜੀਤ ਮਾਹੀ ਨੇ ਦੱਸਿਆ ਕਿ ਟੀ-ਸੀਰੀਜ਼ ਕੰਪਨੀ ਵਲੋਂ ਰੀਲੀਜ਼ ਮਿੰਟੂ ਉਬਰਾਏ ਦੀ ਪੇਸ਼ਕਸ਼ ਇਸ ਧਾਰਮਿਕ ਗੀਤ ਨੂੰ ਅਮਿੰ੍ਤ ਹਰੀ ਨੇ ਬਹੁੱਤ ਹੀ ਸੁੱਚਜੇ ਢੰਗ ਨਾਲ ਸੰਗੀਤਬੱਧ ਕੀਤਾ ਹੈ ਅਤੇ ਲੇਖਕ ਗੁਰਮੇਲ ਦੁੱਗਰੀ ਦੀ ਕਲਮ ਨਾਲ ਉਕਰੇ ਇਸ ਧਾਰਮਿਕ ਗੀਤ ਦਾ ਫਿਲਮਾਂਕਣ ਗੱਗੀ ਸਿੰਘ ਵੱਲੋਂ ਗੁਰੂ ਸਾਹਿਬ ਜੀ ਨਾਲ ਸਬੰਧਤ ਧਾਰਮਿਕ ਅਸਥਾਨਾਂ ਤੇ ਤਿਆਰ ਕੀਤਾ ਗਿਆ ਹੈ|ਸਰਜੀਤ ਮਾਹੀ ਨੇ ਇਸ ਧਾਰਮਿਕ ਗੀਤ ਲਈ ਉਹਨਾਂ ਦਾ ਭਰਭੂਰ ਸਹਿਯੋਗ ਦੇਣ ਲਈ ਸੁਖਵਿੰਦਰ ਸਿੰਘ ਸੁੱਖਾ ਅਤੇ ਸ਼ੰਮਾ ਜੀ ਸਣੇ ਆਪਣੀ ਸਮੁੱਚੀ ਟੀਮ ਅਤੇ ਸੰਗਤਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ|
ਲੇਖਕ
ਗੁਰਪੀ੍ਤ ਬੱਲ
(ਰਾਜਪੁਰਾ)