ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) -ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਪੂਰੀ ਤਰਾਂ ਲਹਿ ਚੁੱਕੀ ਹੈ | ਅੱਜ ਕਾਂਗਰਸ ਦੀਆਂ ਆਪਹੁਦਰੀਆਂ ਕਾਰਵਾਈਆਂ ਤੋਂ ਦੁਖੀ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੇ ਰਾਜ ਨੂੰ ਯਾਦ ਕਰ ਰਹੇ ਹਨ ਕਿਉਕਿ ਅਕਾਲੀ ਭਾਜਪਾ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਚਲਾਉਣ ਦੇ ਨਾਲ ਨਾਲ ਪੰਜਾਬ ਦਾ ਚੌਤਰਫਾ ਵਿਕਾਸ ਅਤੇ ਗਰੀਬ ‘ਤੇ ਲੋੜਬੰਦ ਲੋਕਾਂ ਨੂੰ ਅਨੇਕਾਂ ਸਮਾਜ ਭਲਾਈ ਸਕੀਮਾਂ ਚਲਾ ਕੇ ਸਹੂਲਤਾਂ ਦਿੱਤੀਆਂ | ਉਹਨਾਂ ਕਿਹਾ ਕਿ ਚੋਣਾ ਤੋ ਪਹਿਲਾ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾ ਨਾਲ ਅਨੇਕਾਂ ਵਾਅਦੇ ਕੀਤੇ ਪਰ ਆਪਣੇ ਕੀਤੇ ਸਾਰੇ ਵਾਅਦਿਆਂ ਤੋਂ ਕਾਂਗਰਸ ਸਰਕਾਰ ਭੱਜ ਚੁੱਕੀ ਹੈ | ਇਹ ਵਿਚਾਰ ਅੱਜ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਹਗੱਲਬਾਤ ਦੌਰਾਨ ਕੀਤਾ | ਪੱਤਰਕਾਰਾਂ ਵੱਲੋਂ ਅਗਾਮੀ 2019 ਦੀਆਂ ਲੋਕ ਸਭਾ ਚੋਣ ਲੜਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਮੈਨੂੰ ਚੋਣ ਲੜਨ ਦਾ ਹੁਕਮ ਕੀਤਾ ਤਾਂ ਮੈ ਖੁਦ ਤਾਂ ਚੋਣ ਨਹੀ ਲੜਾਗਾ ਪਰ ਪਾਰਟੀ ਹਾਈਕਮਾਂਡ ਵੱਲੋਂ ਹੁਕਮ ਆਉਣ ਤੇ ਸਾਡੇ ਪਰਿਵਾਰ ਦਾ ਕੋਈ ਮੈਬਰ ਚੋਣ ਲੜ ਸਕਦਾ ਹੈ | ਢੀਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ ਨੌਕਰੀਆਂ ਤਾਂ ਕੀ ਦੇਣੀਆਂ ਸਨ, ਸਗੋਂ ਥਰਮਲ ਪਲਾਟ,ਆਂਗਨਵਾੜੀ ਸੈਟਰਾ,ਸੁਬਿਧਾ ਸੈਟਰਾ ਨੂੰ ਬੰਦ ਨੌਕਰੀ ਕਰ ਰਹੇ ਲੋਕਾ ਤੋਂ ਆਨੇ ਬਹਾਨੇ ਨੌਕਰੀਆਂ ਖੋਹੀਆ ਜਾ ਰਹੀਆ ਹਨ | ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਡਾਵਾਡੋਲ ਹੋ ਚੁੱਕੀ ਹੈ ਅਤੇ ਕਾਂਗਰਸ ਸੱਤਾ ਦੇ ਨਸੇ ਵਿੱਚ ਧੱਕੇਸਾਹੀ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦਬਾਉਣ ‘ਚ ਲੱਗੀ ਹੋਈ ਹੈ | ਉਹਨਾ ਕਿਹਾ ਕਿ ਹੱਕ ਮੰਗ ਰਹੇ ਕਿਸਾਨ,ਮਜਦੂਰ ਅਤੇ ਵਪਾਰੀ ਅਤੇ ਮੁਲਾਜਮ ਵਰਗ ਦੀ ਅਵਾਜ ਨੂੰ ਡੰਡੇ ਦੇ ਜੋਰ ਦੇ ਦਬਾਇਆ ਜਾ ਰਿਹਾ ਹੈ | ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਹਲਕਾ ਇੰਚਾਰਜ ਦੀ ਦੂਰੀ ਸਬੰਧੀ ਉਹਨਾਂ ਕਿਹਾ ਕਿ ਹਲਕਾ ਮਹਿਲ ਕਲਾਂ ਦਾ ਕੋਈ ਵੀ ਹਲਕਾ ਇੰਚਾਰਜ ਨਹੀ, ਜਲਦ ਹੀ ਸ੍ਰੋਮਣੀ ਅਕਾਲੀ ਦਲ ਵੱਲੋਂ ਨਵੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਆਉਦੀਆਂ ਸਾਰੀਆਂ ਹੀ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਜਬਰਦਸਤ ਵਾਪਸੀ ਕਰਕੇ ਕਾਂਗਰਸ ‘ਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰਾਂ ਹਰਾਏਗਾ | ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿੰ੍ਰਤਸਰ ਸਾਹਿਬ ਦੇ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਸ੍ਰੋਮਣੀ ਅਕਾਲੀ ਦਲ ਮਾਲਵਾ ਜੋਨ 2 ਦੇ ਸੀਨੀਅਰ ਮੀਤ ਪ੍ਰਧਾਨ ‘ਤੇ ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਸਾਬਕਾ ਵਾਈਸ ਚੇਅਰਮੈਨ ਰੂਬਲ ਗਿੱਲ ਕੇਨੇਡਾ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਡਾ ਸੁਖਵਿੰਦਰ ਸਿੰਘ ਨਿਹਾਲੂਵਾਲ,ਰਾਜ ਰਾਮ ਬੱਗੂ ਖਿਆਲੀ,ਬਲਦੇਵ ਸਿੰਘ ਬੀਹਲਾ,ਗੁਰਦੀਪ ਸਿੰਘ ਸੋਢਾ ਅਤੇ ਵੱਡੀ ਗਿਣਤੀ ‘ਚ ਅਕਾਲੀ ਆਗੂ ‘ਤੇ ਵਰਕਰ ਹਾਜਰ ਸਨ |