ਭਿਖੀਵਿੰਡ 25 ਦਸੰਬਰ (ਭੁਪਿੰਦਰ ਸਿੰਘ) ਇਤਿਹਾਸਕ ਗੁਰਦੁਆਰਾ ਸਹੀਦ ਭਾਈ ਸੁੱਖਾ ਸਿੰਘ ਅਤੇ
ਭਾਈ ਮਹਿਤਾਬ ਸਿੰਘ ਜੀ ਦੇ ਪਾਵਨ ਅਸਥਾਨ ਪਿੰਡ ਮਾੜੀ ਕੰਬੋਕੇ ਵਿਖੇ ਤੋ ਚਾਰ ਸਹਿਬਜਾਦਿਆ
ਅਤੇ ਸਮੂਹ ਸਹੀਦਾ ਦੀ ਯਾਦ ਨੂੰ ਸਮਰਪਿਤ ਪਹਿਲਾ ਦਸਤਾਰ ਚੇਤਨਾ ਮਾਰਚ ਬਾਬਾ ਸੁਰਜੀਤ ਸਿੰਘ
ਬਾਬਾ ਮੋਜ ਦਾਸ ਅਤੇ ਬਾਬਾ ਬਲਵਿੰਦਰ ਸਿੰਘ , ਹੈਡ ਗਰੰਥੀ ਗੁਰਦੁਆਰਾ ਸਹਿਬ ,ਪ੍ਰਭਜੀਤ ਸਿੰਘ
ਕੋਹਾੜਕਾ (ਦਸਤਾਰ ਕੌਚ) ਭਾਈ ਦਿਲਬਾਗ ਸਿੰਘ( ਕਥਾਵਾਚਕ )ਦੀ ਅਗਵਾਈ ਹੇਠ ਅਰੰਭ ਹੋਇਆ
ਜਿਸ ਵਿਚ ਵੱਡੀ ਗਿਣਤੀ ਵਿਚ ਵੱਖ – ਵੱਖ ਪਿੰਡਾ ਦੇ ਨੋਜਵਾਨਾ ਨੇ ਆਪੋ ਆਪਣੇ
ਮੋਟਰਸਾਇਕਲਾਂ ਤੇ ਹਿਸਾ ਲਿਆ ਇਹ ਦਸਤਾਰ ਚੇਤਨਾ ਮਾਰਚ ਗੁਰਦੁਆਰਾ ਸਹਿਬ ਤੋ ਸ਼ੁਰੂ
ਹੋਕੇ ਪਿੰਡ ਵਾਂ (ਭਾਈ ਤਾਰਾ ਸਿੰਘ) ਬਾਸਰਕੇ ,ਭੈਣੀ , ਚੂਘ ,ਮਾੜੀ ਥੇਹ ਵਾਲੀ
,ਭਿੱਖੀਵਿੰਡ , ਗੁਰਦੁਆਰਾ ਸਹੀਦ ਬਾਬਾ ਦੀਪ ਸਿੰਘ ,ਪਿੰਡ ਪੂਹਲਾ ਦੇ ਇਤਿਹਾਸਕ ਗੁਰਦੁਆਰਾ
ਸਹੀਦ ਭਾਈ ਤਾਰੂ ਸਿੰਘ ,ਪਹੂਵਿੰਡ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ , ਨਮਾਸਤਿਕ
ਹੁੰਦਾ ਹੋਇਆ ਮਾੜੀ ਮੇਘਾ , ਮਾੜੀ ਉਧੋਕੇ ,ਰਾਹੀ ਗੁਰਦੁਆਰਾ ਸਹਿਬ ਵਿਖੇ ਸਮਾਪਿਤ ਹੋਇਆ ।ਇਸ
ਦਸਤਾਰ ਚੇਤਨਾ ਮਾਰਚ ਨੂੰ ਜਿਥੇ ਵੱਖ ਵੱਖ ਪਿੰਡ ਦੇ ਗੁਰਦੁਆਰਾ ਸਹਿਬ ਵਿਚੋ ਸਨਮਾਨਿਤ ਕੀਤਾ
ਗਿਆ ਉਥੇ ਹੀ ਇਸ ਦਸਤਾਰ ਚੇਤਨਾ ਮਾਰਚ ਕੱਢਣ ਤੇ ਇਲਾਕੇ ਦੇ ਲੋਕਾ ਵਲੋ ਸਮੂਹ ਪ੍ਬੰਧਕਾ ਦੀ
ਸਲਾਘਾ ਵੀ ਕੀਤੀ ਗਈ ਮੋਟਰਸਾਇਕਲਾ ਤੇ ਦਸਤਾਰ ਚੇਤਨਾ ਮਾਰਚ ਵਿਚ ਸਾਮਿਲ ਨੋਜਵਾਨਾ ਨੇ ਹੱਥਾ
ਵਿਚ ਵੱਖ ਵੱਖ ਗੁਰਬਾਣੀ ਦੀਆ ਪੰਕਤੀਆ ਅਤੇ ਨਸੇ ਤਿਆਗੋ ਸਿੰਘ ਸੱਜੋ ਆਦਿ ਸਬਦ ਲਿਖੇ
ਹੋਏ ਮਾਟੋ ਫੜੇ ਹੋਏ ਸਨ । ਸਿਰ ਤੇ ਸੋਹਣੀਆ ਦਸਤਾਰਾ ਸਜਾਈ ਲਾਈਨਾ ਵਿਚ ਚਲਦੇ ਮੋਟਰ ਸਾਇਕਲ
ਅਲੋਕਿਕ ਦੑਿਸ ਪੇਸ ਕਰ ਰਹੇ ਸਨ ।ਇਸ ਦਸਤਾਰ ਚੇਤਨਾ ਮਾਰਚ ਦਾ ਸਵਾਗਤ ਕਰਨ ਲਈ ਕਈ ਪਿੰਡਾ
ਵਿਚ ਲੰਗਰ ਵੀ ਲਗਾਏ ਗਏ ।ਇਸ ਮੋਕੇ ਪਰੈਸ ਨਾਲ ਗੱਲਬਾਤ ਕਰਦਿਆ ਬਾਬਾ ਬਲਵਿੰਦਰ ਸਿੰਘ ,
ਦਸਤਾਰ ਕੋਚ ਭਾਈ ਪ੍ਰਭਜੀਤ ਸਿੰਘ ਕੋਹਾੜਕਾ ਨੇ ਸਾਝੇ ਤੋਰ ਤੇ ਕਿਹਾ ਕਿ ਇਹ ਦਸਤਾਰ
ਮਾਰਚ ਕੱਢਣ ਦਾ ਸਾਡਾ ਮਕਸਦ ਨੋਜਵਾਨਾ ਨੂੰ ਨਸੇ ਛੱਡ ਕੇ ਸਿੱਖ ਧਰਮ ਨਾਲ ਜੋੜਣ ਅਤੇ ਸੋਹਣੀਆ
ਦਸਤਾਰਾ ਸਜਾਉਣ ਵੱਲ ਪ੍ਰੇਰਿਤ ਕਰਨਾ ਹੈ , ਇਸ ਮੋਕੇ ਇਹਨਾ ਨਾਲ ਭਾਈ ਅੰਗਰੇਜ਼
ਸਿੰਘ , ਭਾਈ ਸਤਨਾਮ ਸਿੰਘ ਗਰੰਥੀ, ਭਾਈ ਜਗਰੂਪ ਸਿੰਘ, ਭਾਈ ਗੁਰਲਾਲ ਸਿੰਘ ,
ਭਾਈ ਗੁਰਸੇਵਕ ਸਿੰਘ, ਆਦਿ ਹਾਜਰ ਸਨ ।
ਇਤਿਹਾਸਕ ਪਿੰਡ ਮਾੜੀ ਕੰਬੋਕੇ ਵਿਖੇ ਕੱਢੇ ਗਏ ਪਹਿਲੇ ਦਸਤਾਰ ਚੇਤਨਾ ਮਾਰਚ ਵਿਚ
ਭਾਗ ਲੈਦੇ ਨੋਜਵਾਨ ਅਤੇ ਪਰੈਸ ਨਾਲ ਗੱਲਬਾਤ ਕਰਦੇ ਬਾਬਾ ਬਲਵਿੰਦਰ ਸਿੰਘ,
ਅਤੇ ਦਸਤਾਰ ਕੌਚ ਪ੍ਰਭਜੀਤ ਸਿੰਘ ਕੋਹਾੜਕਾ।ਅਤੇ ਪੰਜਾਬੀ ਬੋਲੀ ਬਾਰੇ ਹੱਥ ਵਿਚ
ਤਖਤੀ ਫੜਕੇ ਦਸਤਾਰ ਮਾਰਚ ਵਿਚ ਭਾਗ ਲੈਦਾ ਇਕ ਛੋਟਾ ਬੱਚਾ ।