“ਖੁਦਕਸ਼ੀਆਂ”
ਨਾ ਰੱਬ ਬਣਿਆ ਜੱਟਾ ਦਾ, ਨਾ ਬਣੀਆਂ ਸਰਕਾਰਾਂ,
ਬੇ ਮੌਸਮੀ ਹੋਣ ਜਦੋਂ ਬਰਸਾਤਾਂ ਉਦੋਂ ਪੈਂਦੀਆਂ ਰੱਬ ਦੀਆਂ ਮਾਰਾਂ,
ਨਾ ਛੱਡ ਹੋਸਲਾਂ ਜੱਟਾ ਨਹੀ ਮੰਨੀ ਦੀਆਂ ਐਨੀ ਛੇਤੀ ਹਾਰਾਂ,
ਨਾ ਕਰ ਖੁਦਕੁਸ਼ੀਆਂ ਭੋਲਿਆਂ ਜੱਟਾ,
ਇਹ ਜਿੰਦਗੀ ਮਿਲਦੀ ਨਹੀਂ ਦੁਬਾਰਾ ।
ਮਰਦਾਂ ਉੱਤੇ ਆਉਦੇ ਦਿਨ ਚੰਗੇ ਮਾੜੇ,
ਘਰਵਾਲੀ ਤੇ ਬੱਚੇ ਛੱਡ ਕੇ ਜਾਵੇਗਾ ਦੱਸ ਕੀਹਦੇ ਸਹਾਰੇ,
ਸਿਖ ਲੈ ਹਾਲਾਤਾਂ ਦੇ ਨਾਲ ਲੜਨਾ, ਨਾ ਕਰ ਸਮੇਂ ਤੋਂ ਇੰਝ ਕਿਨਾਰਾ,
ਨਾ ਕਰ ਖੁਦਕੁਸ਼ੀਆਂ ਭੋਲਿਆਂ ਜੱਟਾ
ਇਹ ਜਿੰਦਗੀ ਮਿਲਦੀ ਨਹੀ ਦੁਬਾਰਾ ।
ਤੰਦ ਨਹੀਂ ਇਥੇ ਉਲਝੀ ਫਿਰਦੀ ਤਾਣੀ,
ਮਹਿੰਗੀਆਂ ਮਿਲਣ ਸਪਰੇਆਂ ਡੂੰਘੇ ਹੋਗੇ ਪਾਣੀ,
ਮੁੱਲ ਮਿਹਨਤਾਂ ਦਾ ਮਿਲਦਾ ਨਹੀ,
ਤੁਰ ਗਈਆਂ ਇਥੇ ਦੇ ਕੇ ਦਿਲਾਸੇ ਕਈ ਸਰਕਾਰਾਂ,
ਨਾ ਕਰ ਖੁਦਕੁਸ਼ੀਆਂ ਭੋਲਿਆਂ ਜੱਟਾ,
ਇਹ ਜਿੰਦਗੀ ਮਿਲਦੀ ਨਹੀਂ ਦੁਬਾਰਾ ।
ਲਿਆ ਕਰਜਾ ਮਜਬੂਰੀਆਂ ਨੂੰ, ਨਾ ਸ਼ੋਕ ਸੀ ਕੋਈ,
ਪਹਿਲਾਂ ਭੈਣ ਵਿਆਹੀ, ਅੱਜ ਧੀ ਵੀ ਕੋਠੇ ਜਿਡੀ ਹੋਈ,
ਦੱਬ ਲਿਆ ਮਹਿੰਗਾਈ ਨੇ, ਭੁਪਿੰਦਰ ਸਿਆਂ ਗਰੀਬ ਵਿਚਾਰਾ,
ਨਾ ਕਰ ਖੁਦਕੁਸ਼ੀਆਂ ਭੋਲਿਆਂ ਜੱਟਾ,
ਇਹ ਜਿੰਦਗੀ ਮਿਲਦੀ ਨਹੀ ਦੁਬਾਰਾ ।
ਗੀਤਕਾਰ ਭੁਪਿੰਦਰ ਉਧੋਕੇ
9015515555