ਮਹਿਲ ਕਲਾਂ 26 ਦਸੰਬਰ (ਗੁਰਸੇਵਕ ਸਿੰਘ ਸਹੋਤਾ)- ਅੱਜ ਟੈਕਨੀਕਲ ਸਰਵਿਸਜ ਯੂਨੀਅਨ ਰਜਿ ਪੰਜਾਬ ਕਮੇਟੀ ਦੇ ਸੱਦੇ ਤੇ ਸਬ ਡਵੀਜ਼ਨ ਮਹਿਲ ਕਲਾਂ ਤੇ ਠੁੱਲੀਵਾਲ ਵਿਖੇ ਸਮੂਹ ਟੈਕਨੀਕਲ ਸਰਵਿਸਜ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਦੇ ਮੁਲਾਜ਼ਮ ਲੋਕ ਮਾਰੈ ਫੈਸਲਿਆਂ ਿਖ਼ਲਾਫ਼ ਗੇਟ ਰੋਸ ਰੈਲੀਆਂ ਕੀਤੀਆਂ ਗਈਆਂ | ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਰਕ ਬਰਨਾਲਾ ਦੇ ਪ੍ਰਧਾਨ ਦਰਸਨ ਸਿੰਘ ਦਸੌਧਾ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਥਰਮਲ ਨੂੰ ਬੰਦ ਕਰਕੇ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਜਮੀਨ ਅਤੇ ਮਸ਼ੀਨਰੀ ਵੇਚਣਾ ਚਾਹੁੰਦੇ ਨੇ ਜਿਸ ਕਾਰਨ ਮੁਲਜਾਮਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ | ਡਵੀਜ਼ਨ ਪ੍ਰਧਾਨ ਰਜਿੰਦਰ ਸਿੰਘ ਖਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਪਟਿਆਲਾ ਸਰਕਲ ਦੇ 7 ਬਿਜਲੀ ਕਾਮਿਆ ਦਾ ਕੋਰਟ ਵਿੱਚੋਂ ਕੇਸ ਜਾਣ ਬੁੱਝ ਕਿ ਵਾਪਸ ਨਹੀ ਲਿਆ ਜਿਸ ਕਾਰਨ ਕਾਰਨ ਉਨ੍ਹਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਦੋਹਰੀ ਸਜਾ ਦਿੱਤੀ ਹੋਈ ਹੈ | ਜਿਸ ਕਾਰਨ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ | ਰੈਲੀ ਨੂੰ ਸੰਬੋੋਧਨ ਕਰਦੇ ਹੋਏ ਮਹਿਲ ਕਲਾਂ ਸਰਕਲ ਦੇ ਪ੍ਰਧਾਨ ਰਾਜਪਤੀ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਨਵੇਂ ਕਾਨੂੰਨ ਜੋ ਮੁਲਜਾਮ,ਕਿਸਾਨ ਵਿਰੋਧੀ ਲਿਆਂ ਕੇ ਲੋਕਾਂ ਨੂੰ ਸੰਘਰਸ਼ ਕਰਨ ਤੋਂ ਰੋਕਣਾ ਚਾਹੁੰਦੀ ਹੈ | ਜਿਸ ਦੇ ਤਹਿਤ ਹੀ ਕਾਲਾ ਕਾਨੂੰਨ ਜੋ 2014 ਵਿੱਚ ਕਰਵਾਇਆ ਸੀ ਉਸ ਨੂੰ ਫਿਰ ਲਾਗੁ ਕਰਨ ਜਾ ਰਹੀ ਹੈ | ਸਰਕਲ; ਸਹਾਇਕ ਸਕੱਤਰ ਕੁਲਵੀਰ ਸਿੰਘ ਔਲਖ ਠੀਕਰੀਵਾਲ ਨੇ ਕਿਹਾ ਕਿ ਪਾਵਰਕਾਮ ਵੱਲੋਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵੱਟਿਆ ਹੋਇਆ ਹੈ | ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿੱਚ ਪਾਵਰਕਾਮ ਿਖ਼ਲਾਫ਼ ਗੁੱਸਾ ਪਇਆ ਜਾ ਰਿਹਾ ਹੈ | ਇਸ ਸਮੇਂ ਸਮੂਹ ਮੁਲਾਜਮਾ ਵੱਲੋਂ ਪਾਵਰਕਾਮ ਤੋਂ ਮੰਗ ਕੀਤੀ ਗਈ ਕਿ ਪਟਿਆਲੇ ਸਰਕਲ ਦੇ ਸਾਥੀਆਂ ਦੀ ਸਜਾ ਰੱਦ ਕੀਤੀ ਜਾਵੇ ਤੇ ਵਧੇ ਕੰਮ ਦੇ ਹਿਸਾਬ ਨਾਲ ਕਾਮਿਆਂ ਦੀ ਪੱਕੀ ਭਰਤੀ ਕੀਤੀ ਜਾਵੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ | ਇਸ ਸਮੇਂ ਹੋਰਨਾਂ ਤੋ ਇਲਾਵਾ ਸਾਬਕਾ ਟੀ ਐਸ ਯੂ ਪ੍ਰਧਾਨ ਸਾਥੀ ਗੁਰਦੇਵ ਸਿੰਘ ਮਾਂਗੇਵਾਲ, ਬਲਵੀਰ ਸਿੰਘ ,ਬਲਰਾਜ ਸਿੰਘ ਮਹਿਲ ਖੁਰਦ, ਕੁਲਦੀਪ ਸਿੰਘ ਸਹਿਜੜਾ, ਰੁਲਦੂ ਸਿੰਘ,ਭੋਲਾ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਸਮੂਹ ਕਾਮਿਆ ਨੇ ਪੰਜਾਬ ਸਰਕਾਰ ਿਖ਼ਲਾਫ਼ ਜਮ ਕੇ ਨਾਹਰੇਬਾਜ਼ੀ ਕੀਤੀ |