ਭਿੱਖੀਵਿੰਡ 26 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੇ ਪੂਹਲਾ ਰੋਡ
ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦੇ ਸਹਿਬਜਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ,
ਬਾਬਾ ਫਤਿਹ ਸਿੰਘ ਤੇ ਖਾਲਸਾ ਪੰਥ ਦੀ ਦਾਦੀ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ
ਮਨਾਇਆ ਗਿਆ। ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ
ਭੋਗ ਪਾਏ ਗਏ ਤੇ ਰਾਗੀ ਜਥੇ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਉਪਰੰਤ
ਗ੍ਰੰਥੀ ਬਾਬਾ ਜਸਵੰਤ ਸਿੰਘ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪੰਥ ਪਰਿਵਾਰ ਨੇ ਅਨੇਕਾਂ
ਕੁਰਬਾਨੀਆਂ ਕਰਕੇ ਸਿੱਖ ਕੌਮ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਹੈ, ਜਿਸ
ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ। ਸ਼ਹੀਦੀ ਸਮਾਗਮ ਦੌਰਾਨ ਪਹੰੁਚੇਂ
ਪੰਥ ਪ੍ਰਸਿੱਧ ਕਵੀਸ਼ਰ ਸਾਹਿਬ ਸਿੰਘ ਮਾੜੀਮੇਘਾ, ਜਗਜੀਤ ਸਿੰਘ ਕਲਸੀ, ਬਖਸੀਸ ਸਿੰਘ,
ਕਾਬਲ ਸਿੰਘ ਨਾਰਲੀ ਵੱਲੋਂ ਵਾਰਾਂ ਗਾਇਨ ਕਰਕੇ ਸਿੱਖ ਇਤਿਹਾਸ ‘ਤੇ ਚਾਨਣਾ ਪਾਇਆ ਗਿਆ।
ਸਮਾਗਮ ਤੋਂ ਬਾਅਦ ਬੱਚਿਆਂ ਦੇ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ
ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹੀਰਾ ਸਿੰਘ ਕਾਜੀਚੱਕ, ਜਸਬੀਰ ਸਿੰਘ ਰੱਬ,
ਥਾਣੇਦਾਰ ਜੋਗਿੰਦਰ ਸਿੰਘ, ਗ੍ਰੰਥੀ ਬਾਬਾ ਜਸਵੰਤ ਸਿੰਘ, ਮਨਜੀਤ ਸਿੰਘ ਬਿਜਲੀ ਵਾਲੇ,
ਜਗਜੀਤ ਸਿੰਘ ਕਲਸੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ, ਦਰਸ਼ਨ ਸਿੰਘ
ਮਿਸਤਰੀ, ਵਿਰਸਾ ਸਿੰਘ ਟੇਲਰ, ਵਿਜੈ ਕੁਮਾਰ ਮੈਣੀ, ਦਵਿੰਦਰ ਸਿੰਘ ਆਦਿ ਹਾਜਰ ਸਨ।